
Viral Video: ਗਲੀ 'ਚ ਜਾ ਰਹੀ ਬੱਚੀ 'ਤੇ ਆਵਾਰਾ ਕੁੱਤਿਆਂ ਦੇ ਹਮਲੇ ਦੀ ਦਿਲ ਕੰਬਾਊ ਵੀਡੀਓ ਆਈ ਸਾਹਮਣੇ...
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਮਾਮਲਾ ਥਾਣਾ ਕੁਆਰਸੀ ਖੇਤਰ ਦੇ ਕੇਲਾ ਨਗਰ ਦਾ ਹੈ, ਜਿਥੇ ਗਲੀ ਵਿਚੋਂ ਲੰਘ ਰਹੀ ਬੱਚੀ 'ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ।
ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕੁੱਤੇ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਖਾ ਰਹੇ ਹਨ। ਹਾਲਾਂਕਿ ਕੁਝ ਦੇਰ ਪਿੱਛੋਂ ਲੜਕੀ ਦੀ ਚੀਕ ਸੁਣ ਕੇ ਆਸ ਪਾਸ ਦੇ ਲੋਕਾਂ ਨੇ ਭੱਜ ਕੇ ਉਸ ਨੂੰ ਬਚਾਇਆ। ਲੜਕੀ ਬੁਰੀ ਤਰ੍ਹਾਂ ਜ਼ਖਮੀ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਕੁੱਤਿਆਂ ਦੇ ਹਮਲੇ ਦੀ ਪੂਰੀ ਘਟਨਾ ਨੇੜਲੇ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ। ਫੁਟੇਜ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਕੁੜੀ ਲਾਲ ਰੰਗ ਦੀ ਡਰੈੱਸ ਪਾਈ ਗਲੀ ਵਿਚੋਂ ਲੰਘ ਰਹੀ ਹੈ। 10 ਤੋਂ 12 ਆਵਾਰਾ ਕੁੱਤੇ ਅਚਾਨਕ ਉਸ ਉਤੇ ਹਮਲਾ ਕਰ ਦਿੰਦੇ ਹਨ।
ਲੜਕੀ ਸੜਕ 'ਤੇ ਡਿੱਗਦੀ ਹੈ ਅਤੇ ਇਸ ਅਚਾਨਕ ਹੋਏ ਹਮਲੇ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ, ਪਰ ਕੁੱਤਿਆਂ ਦਾ ਝੁੰਡ ਉਸ ਉੱਤੇ ਟੁੱਟ ਪੈਂਦਾ ਹੈ। ਇਸ ਦੌਰਾਨ ਲੜਕੀ ਦੀ ਚੀਕ ਸੁਣ ਕੇ ਕੁਝ ਲੋਕ ਬਚਾਉਣ ਲਈ ਭੱਜੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।