Home /News /national /

ਤਬਲੀਗੀ ਜਮਾਤੀਆਂ ਨੂੰ ਗੋਲੀ ਮਾਰਨ ਦੀ ਅਪੀਲ ਕਰਨ ਵਾਲੀ ਹਿੰਦੂ ਮਹਾਸਭਾ ਆਗੂ ਗਿ੍ਫਤਾਰ

ਤਬਲੀਗੀ ਜਮਾਤੀਆਂ ਨੂੰ ਗੋਲੀ ਮਾਰਨ ਦੀ ਅਪੀਲ ਕਰਨ ਵਾਲੀ ਹਿੰਦੂ ਮਹਾਸਭਾ ਆਗੂ ਗਿ੍ਫਤਾਰ

  • Share this:

    ਕੋਰੋਨਾਵਾਇਰਸ ਦੇ ਵਧ ਰਹੇ ਕਹਿਰ ਅਤੇ ਤਾਲਾਬੰਦੀ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਉੱਤਰ ਪ੍ਰਦੇਸ਼ ਪੁਲਿਸ ਨੇ ਹੁਣ ਵਿਵਾਦਤ ਅਤੇ ਭੜਕਾਊ ਬਿਆਨ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਅਲੀਗੜ੍ਹ ਪੁਲਿਸ ਨੇ ਹਿੰਦੂ ਮਹਾਂਸਭਾ ਦੇ ਕੌਮੀ ਸਕੱਤਰ ਡਾ. ਪੂਜਾ ਸ਼ਕੁਨ ਪਾਂਡੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ।

    ਡਾ. ਪੂਜਾ ਸ਼ਕੁਨ ਪਾਂਡੇ ਨੂੰ ਵਿਵਾਦਪੂਰਨ ਬਿਆਨ ਦੇਣਾ ਇਕ ਵਾਰ ਫਿਰ ਭਾਰੀ ਪੈ ਗਿਆ। ਦਰਅਸਲ, ਪੂਜਾ ਸ਼ਕੁਨ ਪਾਂਡੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ ਅਤੇ ਤਬਲੀਗੀ ਜਮਾਤੀਆਂ ਨੂੰ ਗੋਲੀ ਮਾਰਨ ਦੀ ਅਪੀਲ ਕੀਤੀ ਸੀ।

    ਇਸ ਤੋਂ ਪਹਿਲਾਂ ਪੁਲਿਸ ਨੇ ਉਸ ਵਿਰੁੱਧ ਭੜਕਾਊ ਬਿਆਨਬਾਜ਼ੀ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਇਹ ਕੇਸ ਚੌਕੀ ਮੁਖੀ ਵੱਲੋਂ ਗਾਂਧੀ ਪਾਰਕ ਥਾਣੇ ਵਿਚ ਦਰਜ ਕੀਤਾ ਗਿਆ ਹੈ। ਦਰਅਸਲ, ਪੂਜਾ ਸ਼ਕੁਨ ਪਾਂਡੇ ਨੇ ਬੀਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸ ਨੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਫੈਲਾਉਣ ਦੇ ਦੋਸ਼ ਲਗਾਉਂਦਿਆਂ, ਸਿੱਧੇ ਤਬਲੀਗੀ ਜਮਾਤੀਆਂ ਨੂੰ ਗੋਲੀ ਮਾਰਨ ਦੀ ਮੰਗ ਕੀਤੀ ਸੀ। ਉਸ ਨੇ ਇਸ ਬਾਰੇ ਮੀਡੀਆ ਨੂੰ ਇੱਕ ਬਿਆਨ ਵੀ ਦਿੱਤਾ।

    ਇਸੇ ਬਿਆਨ ਦੀ ਵੀਡੀਓ ਦੇ ਅਧਾਰ 'ਤੇ ਚੌਕੀ ਇੰਚਾਰਜ ਨੌਰੰਗਾਬਾਦ ਮਹੇਸ਼ ਸਿੰਘ ਨੇ ਬੀ. ਦਾਸ ਕੰਪਾਊਂਡ ਦੀ ਵਸਨੀਕ ਪੂਜਾ ਸ਼ਕੁਨ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੂਜਾ ਸ਼ਕੁਨ ਪਾਂਡੇ ਆਪਣੇ ਵਿਵਾਦਪੂਰਨ ਬਿਆਨਾਂ ਨਾਲ ਕਈ ਵਾਰ ਘਿਰੀ ਹੈ। ਪਿਛਲੇ ਸਾਲ ਜਨਵਰੀ ਵਿੱਚ ਪੂਜਾ ਨੇ ਮਹਾਤਮਾ ਗਾਂਧੀ ਦਾ ਪੁਤਲਾ ਫੂਕਿਆ ਸੀ, ਇਸ ਪਿੱਛੋਂ ਉਸ ਖ਼ਿਲਾਫ਼ ਕੇਸ ਵੀ ਦਾਇਰ ਕੀਤਾ ਗਿਆ ਸੀ ਅਤੇ ਉਸ ਨੂੰ ਜੇਲ੍ਹ ਜਾਣਾ ਪਿਆ ਸੀ।

    Published by:Gurwinder Singh
    First published:

    Tags: Coronavirus, Crime, UP Police