• Home
  • »
  • News
  • »
  • national
  • »
  • ALIGARH INNOCENT GIRL ATTACKED BY STRAY DOGS ATE IT BY SCRATCHING WATCH CREEPY VIDEO

ਮਾਸੂਮ ਬੱਚੀ ਨੂੰ ਨੋਚ ਕੇ ਖਾ ਗਏ ਕੁੱਤੇ, Video 'ਚ ਵੇਖੋ ਖੌਫਨਾਕ ਮੰਜਰ

ਵਾਇਰਲ ਵੀਡੀਓ 'ਚ 3 ਆਵਾਰਾ ਕੁੱਤਿਆਂ ਨੂੰ ਦੇਖ ਕੇ ਇਕ ਲੜਕੀ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਦੀ ਹੈ ਪਰ ਉਸ ਮਾਸੂਮ ਬੱਚੀ ਦੇ ਪਿੱਛੇ ਭੱਜਦੇ ਹੋਏ ਤਿੰਨੋਂ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੰਦੇ ਹਨ

ਮਾਸੂਮ ਬੱਚੀ ਨੂੰ ਨੋਚ ਕੇ ਖਾ ਗਏ ਕੁੱਤੇ, Video 'ਚ ਵੇਖੋ ਖੌਫਨਾਕ ਮੰਜਰ

ਮਾਸੂਮ ਬੱਚੀ ਨੂੰ ਨੋਚ ਕੇ ਖਾ ਗਏ ਕੁੱਤੇ, Video 'ਚ ਵੇਖੋ ਖੌਫਨਾਕ ਮੰਜਰ

  • Share this:
    ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦੇ ਏਐਮਯੂ ਕੈਂਪਸ ਦਾ ਇੱਕ ਸਨਸਨੀਖੇਜ਼ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ 3 ਆਵਾਰਾ ਕੁੱਤੇ ਇਕ ਮਾਸੂਮ ਬੱਚੀ ਨੂੰ ਨੋਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਮਾਸੂਮ ਬੱਚੀ ਨੂੰ ਜ਼ਮੀਨ 'ਤੇ ਸੁੱਟਣ ਤੋਂ ਬਾਅਦ ਤਿੰਨ ਕੁੱਤੇ ਆਪਣੇ ਤਿੱਖੇ ਦੰਦਾਂ ਨਾਲ ਹਮਲਾ ਕਰ ਰਹੇ ਹਨ। ਵੀਡੀਓ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਏਐਮਯੂ ਕੈਂਪਸ ਦਾ ਹੈ।

    ਵਾਇਰਲ ਵੀਡੀਓ 'ਚ 3 ਆਵਾਰਾ ਕੁੱਤਿਆਂ ਨੂੰ ਦੇਖ ਕੇ ਇਕ ਲੜਕੀ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਦੀ ਹੈ ਪਰ ਉਸ ਮਾਸੂਮ ਬੱਚੀ ਦੇ ਪਿੱਛੇ ਭੱਜਦੇ ਹੋਏ ਤਿੰਨੋਂ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੰਦੇ ਹਨ। ਲੜਕੀ ਨੂੰ ਜ਼ਮੀਨ 'ਤੇ ਸੁੱਟ ਕੇ ਉਸ 'ਤੇ ਹਮਲਾ ਕਰ ਦਿੱਤਾ ਬੱਚੀ ਦੀਆਂ ਚੀਕਾਂ ਸੁਣ ਕੇ ਨੇੜੇ ਖੜ੍ਹੀ ਇਕ ਔਰਤ ਮੌਕੇ 'ਤੇ ਪੁੱਜੀ ਅਤੇ ਤਿੰਨੇ ਆਵਾਰਾ ਕੁੱਤਿਆਂ ਨੂੰ ਭਜਾ ਕੇ ਬੱਚੀ ਦੀ ਜਾਨ ਬਚਾਈ।


    ਏਐਮਯੂ ਕੈਂਪਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚੀ ’ਤੇ ਕੀਤੇ ਹਮਲੇ ਦੀ ਵੀਡੀਓ ਕੈਦ ਹੋ ਗਈ ਹੈ। ਇਹ ਵੀਡੀਓ 2 ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਵੀਡਿਓ ਹਲਚਲ ਦੇਣ ਵਾਲੀ ਹੈ। ਦੱਸਿਆ ਗਿਆ ਕਿ ਇਹ ਵੀਡੀਓ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਚੇਅਰਮੈਨ ਨਦੀਮ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ।

    ਵੀਡੀਓ ਦੇਖਣ ਤੋਂ ਬਾਅਦ ਇੱਕ ਵਾਰ ਫਿਰ ਆਵਾਰਾ ਕੁੱਤਿਆਂ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
    Published by:Ashish Sharma
    First published: