• Home
  • »
  • News
  • »
  • national
  • »
  • ALL IS NOT WELL IN CONGRESS HARISH RAWAT STATEMENT ON SIDHU AND CAPTAIN CONTROVERSY

ਕਾਂਗਰਸ 'ਚ ਸਭ ਕੁਝ ਠੀਕ ਨਹੀਂ ਹੈ, ਕੈਪਟਨ-ਸਿੱਧੂ ਖਿੱਚੋਤਾਣ 'ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ

ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਖਿੱਚੋਤਾਣ ਬਾਰੇ ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਹੈ।

ਕਾਂਗਰਸ 'ਚ ਸਭ ਕੁਝ ਠੀਕ ਨਹੀਂ ਹੈ, ਕੈਪਟਨ-ਸਿੱਧੂ ਖਿੱਚੋਤਾਣ 'ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ(Image Source : PTI)

ਕਾਂਗਰਸ 'ਚ ਸਭ ਕੁਝ ਠੀਕ ਨਹੀਂ ਹੈ, ਕੈਪਟਨ-ਸਿੱਧੂ ਖਿੱਚੋਤਾਣ 'ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ(Image Source : PTI)

  • Share this:
    ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਹੈ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਖਿੱਚੋਤਾਣ ਵਿੱਚ ਰਾਵਤ ਦੇ ਇਸ ਬਿਆਨ ਨੂੰ ਅਗਾਮੀ ਚੌਣਾਂ ਦੇ ਮੱਦੇਨਜ਼ਰ ਵਿੱਚ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਤੋਂ ਨਾਰਾਜ਼ ਮੰਤਰਆਂ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ ਜਿਹੜੇ ਮੰਤਰੀ ਉਨ੍ਹਾਂ ਨੂੰ ਮਿਲਣ ਨਹੀਂ ਆਏ, ਉਨ੍ਹਾਂ ਦਾ ਧੰਨਵਾਦ ਕਰਦਾ ਹੈ, ਕਿਉਂਕਿ ਜੇਕਰ ਉਹ ਮਿਲਣ ਆਉਂਦੇ ਤਾਂ ਮੀਡੀਆ ਉਨ੍ਹਾਂ ਦੇ ਪੂਰੇ ਦੌਰੇ ਨੂੰ ਇਸ ਨਾਲ ਜੋੜ ਦਿੰਦਾ।

    ਸੀਐੱਮ ਕੈਪਟਨ ਦੀ ਕੀਤੀ ਪ੍ਰਸ਼ੰਸਾ-

    ਕਰਦਿਆਂ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਕਈ ਅਜਿਹੇ ਕੰਮ ਕੀਤੇ ਹਨ ਜੋ ਬਹੁਤ ਵਧੀਆ ਸਨ ਪਰ ਅਸੀਂ ਉਨ੍ਹਾਂ ਕਾਰਜਾਂ ਦੀ ਪ੍ਰਸ਼ੰਸਾ ਨਹੀਂ ਕਰ ਸਕੇ। ਅਮਰਿੰਦਰ ਸਿੰਘ ਸਰਕਾਰ ਦੀ ਬਦੌਲਤ ਹੈ ਕਿ ਉਨ੍ਹਾਂ ਨੇ ਬਰਗਾੜੀ ਮਾਮਲੇ ਨੂੰ ਸੀਬੀਆਈ ਦੇ ਚੁੰਗਲ ਵਿੱਚੋਂ ਬਾਹਰ ਲਿਆਂਦਾ।
    Published by:Sukhwinder Singh
    First published: