• Home
  • »
  • News
  • »
  • national
  • »
  • ALL MARKET COMPLEXES MALLS WILL NOW BE COMPLETELY OPEN FROM 10 AM TO 8 PM IN DELHI SAID CM ARVIND KEJRIWAL

Delhi Unlock: ਦਿੱਲੀ ’ਚ ਸੋਮਵਾਰ ਤੋਂ ਦੁਕਾਨਾਂ ਤੇ ਮਾਲ ਖੁੱਲ੍ਹਣਗੇ, ਔਡ-ਈਵਨ ਫਾਰਮੂਲਾ ਖਤਮ

Delhi Unlock: ਦਿੱਲੀ ’ਚ ਸੋਮਵਾਰ ਤੋਂ ਦੁਕਾਨਾਂ ਤੇ ਮਾਲ ਖੁੱਲ੍ਹਣਗੇ, ਔਡ-ਈਵਨ ਫਾਰਮੂਲਾ ਖਤਮ (ਫਾਇਲ ਫੋਟੋ)

  • Share this:
    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਕਰੋਨਾ ਕਾਰਨ ਸਕੂਲ ਤੇ ਹੋਰ ਵਿਦਿਅਕ ਸੰਸਥਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ ਪਰ ਸਾਰੀਆਂ ਦੁਕਾਨਾਂ ਤੇ ਮਾਲ ਭਲਕ ਤੋਂ ਖੁੱਲ੍ਹ ਜਾਣਗੇ।

    ਉਨ੍ਹਾਂ ਕਿਹਾ ਕਿ ਰੇਸਤਰਾਂ ਆਪਣੀ ਕੁੱਲ ਸਮਰਥਾ ਦੇ 50 ਫੀਸਦ ਨਾਲ ਖੁੱਲ੍ਹਣਗੇ। ਇਸ ਤੋਂ ਇਲਾਵਾ ਹਫ਼ਤਾਵਾਰੀ ਬਾਜ਼ਾਰ ਵੀ ਭਲਕ ਤੋਂ ਲੱਗਣਗੇ ਪਰ ਹਰ ਜ਼ੋਨ ਵਿੱਚ ਇਕ ਬਾਜ਼ਾਰ ਹੀ ਲੱਗੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰਾਜਧਾਨੀ ਵਿੱਚ ਕਰੋਨਾ ਕਾਬੂ ਹੇਠ ਹੈ ਤੇ ਤੀਜੀ ਲਹਿਰ ਦੇ ਖਦਸ਼ੇ ਕਾਰਨ ਇਸ ਲਈ ਤਿਆਰੀਆਂ ਪੂਰੀਆਂ ਹਨ।

    ਉਨ੍ਹਾਂ ਕਿਹਾ ਸਮਾਜਿਕ ਤੇ ਸੱਭਿਆਚਾਰਕ ਇਕੱਠਾਂ ’ਤੇ ਪਾਬੰਦੀ ਰਹੇਗੀ। ਜੇ ਅਗਲੇ ਹਫ਼ਤੇ ਕਰੋਨਾ ਕੇਸਾਂ ਵਿੱਚ ਵਾਧਾ ਦੇਖਿਆ ਗਿਆ ਤਾਂ ਬਾਜ਼ਾਰਾਂ ਤੇ ਰੇਸਤਰਾਂ ’ਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਜਾਣਗੀਆਂ।

    ਔਡ-ਈਵਨ ਫਾਰਮੂਲਾ ਹੁਣ ਖਤਮ ਹੋ ਗਿਆ ਹੈ, ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇ ਕੋਵਿਡ -19 ਦੇ ਮਾਮਲੇ ਆਉਣ ਵਾਲੇ ਹਫਤੇ ਵਿੱਚ ਵਧਦੇ ਹਨ ਤਾਂ ਫਿਰ ਦਿੱਲੀ ਦੇ ਬਾਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ।
    Published by:Gurwinder Singh
    First published:
    Advertisement
    Advertisement