Home /News /national /

ਕੇਜਰੀਵਾਲ ਸਰਕਾਰ ਦਾ ਐਲਾਨ-31 ਅਕਤੂਬਰ ਤੱਕ ਨਹੀਂ ਖੁੱਲ੍ਹਣਗੇ ਦਿੱਲੀ ਦੇ ਸਕੂਲ

ਕੇਜਰੀਵਾਲ ਸਰਕਾਰ ਦਾ ਐਲਾਨ-31 ਅਕਤੂਬਰ ਤੱਕ ਨਹੀਂ ਖੁੱਲ੍ਹਣਗੇ ਦਿੱਲੀ ਦੇ ਸਕੂਲ

ਦਿੱਲੀ ਦੇ ਮੁੱਖ ਮੰਤਰੀ ਦੇ ਯੂ ਪੀ ਵਿਚ ਚੋਣ ਲੜਨ ਦੇ ਐਲਾਨ ਦੇ ਬਾਅਦ 70 ਸਾਲਾ ਵਿਚ ਪਹਿਲੀ ਵਾਰ ਯੂ ਪੀ ਵਿਚ ਸਿੱਖਿਆ ਦੀ ਹੋਈ ਗੱਲ

ਦਿੱਲੀ ਦੇ ਮੁੱਖ ਮੰਤਰੀ ਦੇ ਯੂ ਪੀ ਵਿਚ ਚੋਣ ਲੜਨ ਦੇ ਐਲਾਨ ਦੇ ਬਾਅਦ 70 ਸਾਲਾ ਵਿਚ ਪਹਿਲੀ ਵਾਰ ਯੂ ਪੀ ਵਿਚ ਸਿੱਖਿਆ ਦੀ ਹੋਈ ਗੱਲ

 • Share this:
  ਦਿੱਲੀ ਵਿੱਚ ਵਿਦਿਆਰਥੀਆਂ ਲਈ ਸਾਰੇ ਸਕੂਲ 31 ਅਕਤੂਬਰ, 2020 ਤੱਕ ਬੰਦ ਰਹਿਣਗੇ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਕਿ ਦਿੱਲੀ ਦੇ ਸਿੱਖਿਆ ਮੰਤਰੀ ਵੀ ਹਨ, ਨੇ ਨਿਰਦੇਸ਼ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ।

  ਸਿਸੋਦੀਆ ਨੇ ਐਤਵਾਰ ਨੂੰ ਕਿਹਾ, ‘ਦਿੱਲੀ ਦੇ ਸਾਰੇ ਸਕੂਲ ਕੋਰੋਨਾ ਕਾਰਨ 31 ਅਕਤੂਬਰ ਤੱਕ ਬੰਦ ਰਹਿਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮਾਪੇ ਹੋਣ ਦੇ ਨਾਤੇ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹਨ। ਇਸ ਸਮੇਂ ਬੱਚਿਆਂ ਦੀ ਸਿਹਤ ਸੰਬੰਧੀ ਕੋਈ ਜੋਖਮ ਲੈਣਾ ਉਚਿਤ ਨਹੀਂ ਹੋਵੇਗਾ।


  ਇਸ ਤੋਂ ਪਹਿਲਾਂ ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਸੀ, 5 ਅਕਤੂਬਰ 2020 ਤੱਕ ਸਾਰੇ ਸਕੂਲ ਦਿੱਲੀ ਦੇ ਵਿਦਿਆਰਥੀਆਂ ਲਈ ਬੰਦ ਰਹਿਣਗੇ। ਇਸ ਸਮੇਂ ਦੌਰਾਨ ਸਾਰੀਆਂ ਆਨਲਾਈਨ ਕਲਾਸਾਂ ਅਤੇ ਹੋਰ ਗਤੀਵਿਧੀਆਂ ਨੂੰ ਪਹਿਲਾਂ ਵਾਂਗ ਜਾਰੀ ਰੱਖਿਆ ਜਾ ਸਕਦਾ ਹੈ।
  Published by:Gurwinder Singh
  First published:

  Tags: Arvind Kejriwal, Delhi, Unlock 5.0

  ਅਗਲੀ ਖਬਰ