Home /News /national /

ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਦੇਣਗੀਆਂ BJP ਨੂੰ ਟੱਕਰ, 2024 ਚੋਣਾਂ ਲਈ ਬਣ ਰਿਹਾ ਹੈ ਏਜੰਡਾ- ਸੀਤਾਰਾਮ ਯੇਚੁਰੀ

ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਦੇਣਗੀਆਂ BJP ਨੂੰ ਟੱਕਰ, 2024 ਚੋਣਾਂ ਲਈ ਬਣ ਰਿਹਾ ਹੈ ਏਜੰਡਾ- ਸੀਤਾਰਾਮ ਯੇਚੁਰੀ

ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਦੇਣਗੀਆਂ BJP ਨੂੰ ਟੱਕਰ, 2024 ਚੋਣਾਂ ਲਈ ਬਣ ਰਿਹਾ ਹੈ ਏਜੰਡਾ- ਸੀਤਾਰਾਮ ਯੇਚੁਰੀ

ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਦੇਣਗੀਆਂ BJP ਨੂੰ ਟੱਕਰ, 2024 ਚੋਣਾਂ ਲਈ ਬਣ ਰਿਹਾ ਹੈ ਏਜੰਡਾ- ਸੀਤਾਰਾਮ ਯੇਚੁਰੀ

2024 ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਦੇਸ਼ ਭਰ ਦੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਆਪਣੀ ਰਣਨੀਤੀ ਅਤੇ ਲਾਮਬੰਦੀ ਵੱਲ ਧਿਆਨ ਦੇ ਰਹੀਆਂ ਹਨ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੇ ਧੜੇ ਨੇ ਯੂਪੀਏ ਸਰਕਾਰ ਦੇ ਦਿਨਾਂ ਵਿੱਚ ਕੇਂਦਰ ਵਿੱਚ "ਕਿੰਗਮੇਕਰ" ਵਜੋਂ ਭੂਮਿਕਾ ਨਿਭਾਈ ਸੀ ਪਰ ਵਰਤਮਾਨ ਸਮੇਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸਦਾ ਪ੍ਰਭਾਵ ਘੱਟਦਾ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ ...
 • Share this:

  ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਦੇਣਗੀਆਂ BJP ਨੂੰ ਟੱਕਰ, 2024 ਚੋਣਾਂ ਲਈ ਬਣ ਰਿਹਾ ਹੈ ਏਜੰਡਾ- ਸੀਤਾਰਾਮ ਯੇਚੁਰੀ2024 ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਦੇਸ਼ ਭਰ ਦੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਆਪਣੀ ਰਣਨੀਤੀ ਅਤੇ ਲਾਮਬੰਦੀ ਵੱਲ ਧਿਆਨ ਦੇ ਰਹੀਆਂ ਹਨ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੇ ਧੜੇ ਨੇ ਯੂਪੀਏ ਸਰਕਾਰ ਦੇ ਦਿਨਾਂ ਵਿੱਚ ਕੇਂਦਰ ਵਿੱਚ "ਕਿੰਗਮੇਕਰ" ਵਜੋਂ ਭੂਮਿਕਾ ਨਿਭਾਈ ਸੀ ਪਰ ਵਰਤਮਾਨ ਸਮੇਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸਦਾ ਪ੍ਰਭਾਵ ਘੱਟਦਾ ਦੇਖਿਆ ਜਾ ਸਕਦਾ ਹੈ।

  ਇਹ ਧੜਾ ਦੂਜੇ ਵਿਰੋਧੀ ਨੇਤਾਵਾਂ ਨਾਲ ਮਿਲਕੇ 2024 ਲਈ ਯਤਨਸ਼ੀਲ ਲੱਗ ਰਿਹਾ ਹੈ। ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਨਿਊਜ਼ 18 ਨਾਲ ਇੱਕ ਵਿਸ਼ੇਸ਼ ਇੰਟਰਵਿਊ ਕੀਤੀ। ਇਸ ਵਿਚ ਯੇਚੁਰੀ ਨੇ ਵਿਰੋਧੀ ਧਿਰ ਦੀ ਰਣਨੀਤੀ, ਕਈ ਸੰਭਾਵਿਤ ਪ੍ਰਧਾਨ ਮੰਤਰੀ ਉਮੀਦਵਾਰਾਂ ਤੇ ਕਾਂਗਰਸ ਦੀ ਮੌਜੂਦਾ ਸਥਿਤੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

  ਇਸ ਇੰਟਰਵਿਊ ਵਿਚ ਰਾਜਸੀ ਪਾਰਟੀਆਂ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਯੇਚੁਰੀ ਨੇ ਕਿਹਾ ਕਿ ਉਹਨਾਂ ਨੇ ਅਪ੍ਰੈਲ ਵਿੱਚ ਆਪਣੀ ਪਾਰਟੀ ਦੀ ਮੀਟਿੰਗ ਰੱਖੀ ਸੀ, ਜਿੱਥੇ ਇਹ ਨਿਰਣਾ ਕੀਤਾ ਗਿਆ ਹੈ ਕਿ ਅਸੀਂ ਇਸ ਹਿੰਦੂਤਵ ਦਾ ਮੁਕਾਬਲਾ ਕਰਨ ਲਈ ਧਰਮ ਨਿਰਪੱਖ ਤਾਕਤਾਂ ਦੀ ਵਿਆਪਕ ਲਾਮਬੰਦੀ ਲਈ ਕੋਸ਼ਿਸ਼ਾਂ ਕਰਾਂਗੇ। ਅੱਜ ਦੇ ਭਾਰਤ ਦਾ ਮੁੱਖ ਮੁੱਦਾ ਇਕ ਧਰਮ ਨਿਰਪੱਖ ਭਾਰਤੀ ਗਣਰਾਜ ਨੂੰ ਸੁਰੱਖਿਅਤ ਕਰਨਾ ਹੈ। ਭਾਜਪਾ ਦੀ ਸੱਤਾ ਅਧੀਨ ਦੇਸ਼ ਦਾ ਧਰਮ ਨਿਰਪੱਖ ਹਿੱਸਾ ਹਮਲੇ ਦੇ ਅਧੀਨ ਹੈ। ਇਸ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਦੀ ਸੱਤਾ ਉੱਪਰ ਬੀਜੇਪੀ ਸਰਕਾਰ ਨੂੰ ਕਾਬਜ਼ ਹੋਣ ਤੋਂ ਦੂਰ ਰੱਖਣਾ ਜ਼ਰੂਰੀ ਹੈ।

  ਉਹਨਾਂ ਅੱਗੇ ਕਿਹਾ ਕਿ ਜਿਹੜੀਆਂ ਰਾਜਸੀ ਪਾਰਟੀਆਂ ਭਾਰਤੀ ਸੰਵਿਧਾਨ ਦੇ ਸਿਧਾਂਤਾਂ ਧਰਮ ਨਿਰਪੱਖ ਲੋਕਤੰਤਰ, ਆਰਥਿਕ ਪ੍ਰਭੂਸੱਤਾ, ਸਮਾਜਿਕ ਨਿਆਂ ਅਤੇ ਸੰਘਵਾਦ ਜਿਹੇ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ ਰੱਖਦੀਆਂ ਹਨ ਅਤੇ ਇਹਨਾਂ ਦੀ ਪਾਲਣਾ ਦਾ ਦਾਅਵਾ ਕਰਦੀਆਂ ਹਨ, ਦਾ ਮਜ਼ਬੂਤ ਹੋਣਾ ਲਾਜ਼ਮੀ ਹੈ ਅਤੇ ਅਸੀਂ ਅਜਿਹੀਆਂ ਪਾਰਟੀਆਂ ਦੇ ਨਾਲ ਚੱਲਾਂਗੇ।

  ਜ਼ਿਕਰਯੋਗ ਹੈ ਕਿ ਖੱਬੇਪੱਖੀ ਧਿਰਾਂ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਵਿਰੋਧੀ ਧਿਰਾਂ ਨੂੰ ਇਕੱਠਾ ਕੀਤਾ ਸੀ ਪਰ ਸਫਲ ਨਹੀਂ ਹੋਏ ਸਨ। ਅਜਿਹੀ ਸਥਿਤੀ ਵਿਚ 2024 ਵਿਚ ਵਿਰੋਧੀ ਧਿਰਾਂ ਬਦਲ ਪੇਸ਼ ਕਰ ਸਕਣਾ ਆਸਾਨ ਨਹੀਂ ਹੈ। ਇਸ ਬਾਰੇ ਯੇਚੁਰੀ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਲੋਕਾਂ ਦੁਆਰਾ ਨਹੀਂ ਕੀਤੀ ਜਾਂਦੀ ਬਲਕਿ ਚੋਣ ਕਾਲਜ ਦੁਆਰਾ ਹੁੰਦੀ ਹੈ। ਇਸ ਦੀ ਬਰਾਬਰੀ 2024 ਸੰਸਦੀ ਚੋਣਾਂ ਨਾਲ ਨਹੀਂ ਕੀਤੀ ਜਾ ਸਕਦੀ।

  ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੇ ਪ੍ਰਭਾਵ ਅਧੀਨ ਵਰਗਾਂ ਤੱਕ ਪਹੁੰਚ ਕਰਨ ਲਈ ਆਪੋ-ਆਪਣੀ ਪਹਿਲਕਦਮੀ ਕਰ ਰਹੀਆਂ ਹਨ। ਸਾਰੀਆਂ ਪਾਰਟੀਆਂ ਆਪਣੀਆਂ ਸੁਤੰਤਰ ਗਤੀਵਿਧੀਆਂ ਕਰ ਰਹੀਆਂ ਹਨ। ਇਹ ਸਭ ਕੁਝ ਦੇ ਹੋਰ ਦੋ ਸਾਲਾਂ ਦੇ ਸਮੇਂ ਵਿਚ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਉਣਗੇ।

  ਰਾਜਸੀ ਧਿਰਾਂ ਦੇ ਗਠਜੋੜ ਬਾਰੇ ਅੱਗੇ ਗੱਲ ਕਰਦਿਆਂ ਯੇਚੁਰੀ ਨੇ ਕਿਹਾ ਕਿ ਰਾਜ ਪੱਧਰ 'ਤੇ ਚੋਣਾਂ ਤੋਂ ਪਹਿਲਾਂ ਗਠਜੋੜ ਹੋਣਗੇ, ਜਿਵੇਂ ਕਿ ਤਾਮਿਲਨਾਡੂ ਦੀ ਇੱਕ ਉਦਾਹਰਣ ਹੈ ਜਿੱਥੇ ਸਾਰੀਆਂ ਧਰਮ ਨਿਰਪੱਖ ਤਾਕਤਾਂ ਇੱਕਠੇ ਹੋ ਕੇ ਉਸ ਰਾਜ ਵਿੱਚ ਪ੍ਰਮੁੱਖ ਰਾਜਨੀਤਿਕ ਸ਼ਕਤੀ ਬਣੀਆਂ ਸਨ। ਇਹ ਰਾਜ ਪੱਧਰ ਦੇ ਗਠਜੋੜ ਹੀ ਇੱਕ ਰਾਸ਼ਟਰੀ ਗਠਨ ਵਿੱਚ ਇਕੱਠੇ ਹੋਣ ਦੀ ਸੰਭਾਵਨਾ ਰੱਖਦੇ ਹਨ।

  ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਕੇਰਲਾ ਵਿਚ 12 ਦਿਨਾਂ ਅਤੇ ਉੱਤਰ ਪ੍ਰਦੇਸ਼ ਵਿਚ ਸਿਰਫ਼ ਦੋ ਦਿਨਾਂ ਦੇ ਦੌਰੇ ਬਾਰੇ ਟਿੱਪਣੀ ਕਰਦਿਆਂ ਯੇਚੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਯਾਤਰਾ ਕਿਵੇਂ ਕਰਨਾ ਚਾਹੁੰਦੇ ਹਨ, ਇਹ ਉਨ੍ਹਾਂ ਦਾ ਫੈਸਲਾ ਹੈ। ਪਰ ਕੇਰਲਾ ਵਿੱਚ ਸਿਆਸੀ ਧਰੁਵੀਕਰਨ ਸੀਪੀਆਈ(ਐਮ) ਦੀ ਅਗਵਾਈ ਵਾਲੀ ਐਲਡੀਐਫ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਦਰਮਿਆਨ ਹੈ। ਭਾਜਪਾ ਦਾ ਕੇਰਲਾ ਵਿਚ ਕਿਤੇ ਨਾਂ ਨਿਸ਼ਾਨ ਨਹੀਂ ਹੈ, ਉਨ੍ਹਾਂ ਦਾ ਇੱਕ ਵੀ ਵਿਧਾਇਕ ਨਹੀਂ ਹੈ। ਸਾਡੀ ਕੇਰਲ ਪਾਰਟੀ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਕੇਰਲ ਦੇ ਲੋਕ ਸਾਡਾ ਸਮਰਥਨ ਕਰ ਰਹੇ ਹਨ।

  ਜੈਰਾਮ ਰਮੇਸ਼ ਨੇ ਇਸ ਧਿਰ ਨੂੰ ਭਾਜਪਾ ਦੀ ਏ-ਟੀਮ ਕਿਹਾ ਸੀ। ਇਸ ‘ਤੇ ਯੇਚੁਰੀ ਨੇ ਕਿਹਾ ਕਿ ਇਹ ਸਵਾਲ ਸ਼੍ਰੀ ਜੈਰਾਮ ਰਮੇਸ਼ ਨੂੰ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਜੋ ਕਰ ਰਹੇ ਹਨ, ਉਹ ਕਿਉਂ ਕਰ ਰਹੇ ਹਨ।

  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪ੍ਰਧਾਨਮੰਤਰੀ ਬਣਨ ਦੇ ਯੋਗ ਤੇ ਹੱਕਦਾਰ ਹੋਣ ਜਾਂ ਨਾ ਹੋਣ ਬਾਰੇ ਯੇਚੁਰੀ ਕਹਿੰਦੇ ਹਨ ਕਿ ਹਰ ਕਿਸੇ ਵਿੱਚ ਗੁਣ ਹੁੰਦੇ ਹਨ ਅਤੇ ਇੱਕ ਚੰਗਾ ਪ੍ਰਧਾਨ ਮੰਤਰੀ ਹੋ ਸਕਦਾ ਹੈ। ਭਾਰਤ ਵਿਚ ਇਸ ਦੀਆਂ ਕਈ ਮਿਸਾਲਾਂ ਹਨ। ਪਰ ਚੋਣਾਂ ਤੋਂ ਬਾਅਦ ਰਾਜ ਪੱਧਰੀ ਗਠਜੋੜ ਅਤੇ ਧਰਮ ਨਿਰਪੱਖ ਸ਼ਕਤੀਆਂ ਦੀ ਏਕਤਾ ਹੀ ਇਹ ਤੈਅ ਕਰੇਗੀ ਕਿ ਦੇਸ਼ ਦਾ ਅਗਲਾ ਪ੍ਰਧਾਨਮੰਤਰੀ ਕੌਣ ਹੋਵੇਗਾ।

  ਇਸਦੇ ਨਾਲ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੱਤਾ ਪ੍ਰਾਪਤੀ ਦੀ ਚਾਹਨਾ ਤੇ ਟਿਪਣੀ ਦਿੰਦਿਆਂ ਵੀ ਉਹਨਾਂ ਕਿਹਾ ਕਿ ਸਭ ਕੁਝ ਚੋਣ ਤੋਂ ਬਾਅਦ ਵਿਚਾਰਿਆ ਜਾਵੇਗਾ ਅਤੇ ਕੋਈ ਫੈਸਲਾ ਕੀਤਾ ਜਾਵੇਗਾ। ਇਸ ਸਮੇਂ ਪਹਿਲੀ ਲੋੜ ਰਾਜਾਂ ਵਿਚ ਇਕਜੁੱਟਤਾ ਅਤੇ ਮਜ਼ਬੂਤੀ ਲਿਆਉਣਾ ਹੈ ਤਾਂ ਜੋ ਭਾਜਪਾ ਨੂੰ ਹਰਾਇਆ ਜਾ ਸਕੇ।

  ਭਾਜਪਾ ਵਿਰੋਧੀ ਧਿਰਾਂ ਦੇ ਆਪਸੀ ਗਠਜੋੜ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਯੇਚੁਰੀ ਨੇ ਕਿਹਾ ਕਿ ਇਸਦਾ ਨਿਰਣਾ ਰਾਜ ਪੱਧਰ 'ਤੇ ਹੋਵੇਗਾ। ਜਿੱਥੇ ਵੀ ਕਾਂਗਰਸ ਦਾ ਦਬਦਬਾ ਹੈ, ਉਹ ਧਰਮ ਨਿਰਪੱਖ ਤਾਕਤਾਂ ਨੂੰ ਲਾਮਬੰਦ ਕਰਨ ਲਈ ਲੀਡਰਸ਼ਿਪ ਵਿੱਚ ਹੋਵੇਗੀ। ਜਿੱਥੇ ਵੀ ਉਹ ਨਹੀਂ ਹਨ, ਖੇਤਰੀ ਪਾਰਟੀਆਂ ਅਜਿਹਾ ਕਰਨਗੀਆਂ ਅਤੇ ਇਸ ਤਰ੍ਹਾਂ ਹੀ ਕੰਮ ਕਰਨਾ ਹੋਵੇਗਾ। ਚੋਣਾਂ ਤੋਂ ਬਾਅਦ ਆਖਿਰ ਉਨ੍ਹਾਂ ਦੀ ਕੀ ਭੂਮਿਕਾ ਹੋਵੇਗੀ, ਇਹ ਦਾ ਨਿਰਣਾ ਚੋਣ ਨਤੀਜੇ ਹੀ ਕਰਨਗੇ।

  Published by:Sarafraz Singh
  First published:

  Tags: 2024, BJP, Election