• Home
  • »
  • News
  • »
  • national
  • »
  • ALL WORK DONE WITH ONE TENDER NOW MODI GOVERNMENT CHANGE PICTURE OF COUNTRY WITH GATI SHAKTI MASTER PLAN GH KS

ਹੁਣ ਇੱਕ ਟੈਂਡਰ ਨਾਲ ਹੀ ਹੋਣਗੇ ਸਾਰੇ ਕੰਮ, ਮੋਦੀ ਸਰਕਾਰ 'ਗਤੀ ਸ਼ਕਤੀ' ਮਾਸਟਰ ਪਲਾਨ ਨਾਲ ਦੇਸ਼ ਦੀ ਤਸਵੀਰ ਬਦਲਣ ਵੱਲ

ਅਧਿਕਾਰੀ ਨੇ ਕਿਹਾ, “ਸਰਕਾਰ ਦੇ ਅੰਦਰ ਸਾਂਝੀ ਟੈਂਡਰਿੰਗ ਇੱਕ ਚੁਣੌਤੀਪੂਰਨ ਕੰਮ ਹੈ, ਪਰ ਜੇ ਇਹ ਹੋ ਜਾਂਦਾ ਹੈ ਤਾਂ ਇਹ ਇੱਕ ਅਸਲ ਗੇਮ-ਚੇਂਜਰ ਹੋ ਸਕਦਾ ਹੈ।” ਪ੍ਰਧਾਨ ਮੰਤਰੀ ਦਾ ਜ਼ੋਰ ਸਰਕਾਰ ਵਿੱਚ ਗਤੀ ਸ਼ਕਤੀ ਮਾਸਟਰ ਪਲਾਨ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਹੈ।

  • Share this:
ਨਵੀਂ ਦਿੱਲੀ: ਗਤੀ ਸ਼ਕਤੀ ਮਾਸਟਰ (Gati Shakti Project) ਪਲਾਨ ਨਾਲ ਦੇਸ਼ ਦੀ ਤਸਵੀਰ ਬਦਲਣ ਵਾਲੀ ਹੈ। 13 ਅਕਤੂਬਰ ਨੂੰ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਇਸ ਪ੍ਰਾਜੈਕਟ ਦੀ ਰੂਪਰੇਖਾ ਦੇਸ਼ ਦੇ ਸਾਹਮਣੇ ਪੇਸ਼ ਕਰਨਗੇ। ਦੇਸ਼ ਦੇ ਵਿਕਾਸ ਦੀ ਯਾਤਰਾ ਨੂੰ ਤੇਜ਼ ਕਰਨ ਲਈ ਇਸ ਮੈਗਾ ਪ੍ਰਾਜੈਕਟ ਵਿੱਚ ਬਹੁਤ ਸਾਰੇ ਪ੍ਰਾਵਧਾਨ ਰੱਖੇ ਗਏ ਹਨ। ਇਸ ਦੇ ਤਹਿਤ, ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰਾਜੈਕਟਾਂ ਲਈ ਇੱਕ ਸਾਂਝਾ ਟੈਂਡਰ ਵਿਚਾਰਿਆ ਜਾਵੇਗਾ। ਦੱਸ ਦੇਈਏ ਕਿ ਇਸ ਸਾਲ 75ਵੇਂ ਸੁਤੰਤਰਤਾ ਦਿਵਸ (75th Independace Day) ਦੇ ਮੌਕੇ 'ਤੇ ਪੀਐਮ ਮੋਦੀ ਨੇ ਗਤੀ ਸ਼ਕਤੀ ਪ੍ਰਾਜੈਕਟ ਦਾ ਐਲਾਨ ਕੀਤਾ ਸੀ।

ਪੀਐਮ ਗਤੀ ਸ਼ਕਤੀ ਪ੍ਰਾਜੈਕਟ ਦਾ ਉਦੇਸ਼ ਕੇਂਦਰੀ ਏਜੰਸੀਆਂ, ਰਾਜ ਏਜੰਸੀਆਂ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪ੍ਰਾਈਵੇਟ ਸੈਕਟਰ ਦੇ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਕਰ ਕੇ ਗ੍ਰੀਨਫੀਲਡ ਸੜਕਾਂ, ਰੇਲ ਅਤੇ ਆਪਟੀਕਲ ਫਾਈਬਰ ਕੇਬਲਸ, ਗੈਸ ਲਾਈਨਾਂ ਅਤੇ ਪਾਵਰ ਲਾਈਨਾਂ ਵਰਗੀਆਂ ਉਪਯੋਗਤਾਵਾਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਜੋੜਨਾ ਹੈ। ਇਸ ਦੇ ਤਹਿਤ, ਚੁਣੇ ਹੋਏ ਭੂਗੋਲਿਕ ਖੇਤਰਾਂ ਵਿੱਚ ਇੱਕ ਸਿੰਗਲ ਨੋਡਲ ਏਜੰਸੀ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਦੇ ਨਾਲ, ਆਮ ਟੈਂਡਰ ਸਮੇਤ ਸਾਰੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਪ੍ਰਾਜੈਕਟ ਬਦਲ ਸਕਦੈ ਦੇਸ਼ ਦੀ ਤਸਵੀਰ
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੀਐਮ ਮੋਦੀ ਇਸ ਆਈਡੀਆ 'ਤੇ ਕੰਮ ਕਰਨ ਲਈ ਬਹੁਤ ਉਤਸੁਕ ਹਨ। ਗਤੀ ਸ਼ਕਤੀ ਮਾਸਟਰ ਪਲਾਨ ਦਾ ਉਦੇਸ਼ ਕਿਸੇ ਵੀ ਪ੍ਰਾਜੈਕਟ ਵਿੱਚ ਮੁਸ਼ਕਲਾਂ ਘੱਟ ਕਰਨਾ, ਵਧੀਆ ਲਾਗਤਾਂ ਅਤੇ ਜਲਦੀ ਮਨਜ਼ੂਰੀਆਂ ਦੇਣਾ ਹੈ। ਅਧਿਕਾਰੀ ਨੇ ਕਿਹਾ, “ਸਰਕਾਰ ਦੇ ਅੰਦਰ ਸਾਂਝੀ ਟੈਂਡਰਿੰਗ ਇੱਕ ਚੁਣੌਤੀਪੂਰਨ ਕੰਮ ਹੈ, ਪਰ ਜੇ ਇਹ ਹੋ ਜਾਂਦਾ ਹੈ ਤਾਂ ਇਹ ਇੱਕ ਅਸਲ ਗੇਮ-ਚੇਂਜਰ ਹੋ ਸਕਦਾ ਹੈ।” ਪ੍ਰਧਾਨ ਮੰਤਰੀ ਦਾ ਜ਼ੋਰ ਸਰਕਾਰ ਵਿੱਚ ਗਤੀ ਸ਼ਕਤੀ ਮਾਸਟਰ ਪਲਾਨ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਹੈ।

ਪ੍ਰਾਜੈਕਟ ਦਾ ਉਦੇਸ਼
ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਇੱਕ ਏਕੀਕ੍ਰਿਤ ਯੋਜਨਾ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਹਰ ਵਿਭਾਗ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਜੋ ਕਿਸੇ ਵੀ ਕੰਮ ਵਿੱਚ ਕੋਈ ਅੜਚਣ ਨਾ ਆਵੇ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਰੁਕਾਵਟਾਂ ਨੂੰ ਘੱਟ ਕਰਨਾ, ਲਾਗਤ ਕੁਸ਼ਲਤਾ ਦੇ ਨਾਲ ਕੰਮ ਨੂੰ ਜਲਦੀ ਪੂਰਾ ਕਰਨਾ ਯਕੀਨੀ ਬਣਾਉਣਾ, ਰਾਸ਼ਟਰੀ ਮਾਸਟਰ ਪਲਾਨ ਦੇ ਅਨੁਸਾਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਾਰਗਦਰਸ਼ਕ ਸਿਧਾਂਤ ਹਨ।”
Published by:Krishan Sharma
First published: