• Home
 • »
 • News
 • »
 • national
 • »
 • ALLAHABAD ALLAHABAD HIGH COURT SAID WIFE LIVING APART FROM HER HUSBAND COMMITS SUICIDE NOT BOOKED UNDER PROVOCATION

ਵੱਖ ਰਹਿੰਦੀ ਪਤਨੀ ਖੁਦਕੁਸ਼ੀ ਕਰ ਲਵੇ ਤਾਂ ਪਤੀ ਖਿਲਾਫ ਉਕਸਾਉਣ ਦਾ ਮਾਮਲਾ ਨਹੀਂ ਬਣਦਾ: ਇਲਾਹਾਬਾਦ ਹਾਈਕੋਰਟ

'ਵੱਖ ਰਹਿੰਦੀ ਪਤਨੀ ਖੁਦਕੁਸ਼ੀ ਕਰ ਲਵੇ ਤਾਂ ਪਤੀ ਖਿਲਾਫ ਉਕਸਾਉਣ ਦਾ ਮਾਮਲਾ ਨਹੀਂ ਬਣਦਾ' (ਸੰਕੇਤਕ ਫੋਟੋ)

'ਵੱਖ ਰਹਿੰਦੀ ਪਤਨੀ ਖੁਦਕੁਸ਼ੀ ਕਰ ਲਵੇ ਤਾਂ ਪਤੀ ਖਿਲਾਫ ਉਕਸਾਉਣ ਦਾ ਮਾਮਲਾ ਨਹੀਂ ਬਣਦਾ' (ਸੰਕੇਤਕ ਫੋਟੋ)

 • Share this:
  ਇਲਾਹਾਬਾਦ ਹਾਈ ਕੋਰਟ (Allahabad High Court) ਨੇ ਇਕ ਪਤੀ ਨੂੰ ਪਤਨੀ ਦੀ ਆਤਮ ਹੱਤਿਆ ਦੇ ਮਾਮਲੇ ਵਿੱਚ ਰਾਹਤ ਦਿੰਦੇ ਹੋਏ ਕਿਹਾ ਕਿ ਸਿਰਫ ਤੰਗ-ਪਰੇਸ਼ਾਨ ਨਾਲ ਹੀ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਨਹੀਂ ਬਣਦਾ।

  ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ ਵਿੱਚ ਜਦੋਂ ਤੱਕ ਉਕਸਾਵੇ ਲਈ ਐਕਟਿਵ ਰੋਲ ਸਾਬਤ ਨਾ ਹੋਵੇ, ਉਦੋਂ ਤੱਕ ਸਿਰਫ ਤੰਗ-ਪਰੇਸ਼ਾਨ ਦੇ ਆਧਾਰ ਉਤੇ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਨਹੀਂ ਬਣਦਾ। ਹਾਈ ਕੋਰਟ ਨੇ ਪਿਛਲੇ ਹਫਤੇ ਪਤਨੀ ਨੂੰ ਆਤਮ ਹੱਤਿਆ ਲਈ ਉਕਸਾਉਣ ਲਈ ਇੱਕ ਪਤੀ ਨੂੰ ਦੋਸ਼ੀ ਠਹਿਰਾਉਣ ਦੇ ਹੇਠਲੀ ਅਦਾਲਤ ਦੀ ਹੁਕਮ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਤਨੀ ਨੂੰ ਆਪਣੇ ਜੀਵਣ ਤੋਂ ਅਲੱਗ ਕਰਨਾ ਉਕਸਾਉਣ ਦੀ ਸ਼੍ਰੇਣੀ ਵਿਚ ਆਉਣ ਵਾਲਾ ਇਕ ਕਾਰਨ ਨਹੀਂ ਹੋ ਸਕਦਾ।

  ਜਗਵੀਰ ਸਿੰਘ ਉਰਫ ਬੰਟੂ ਨੇ ਜਸਟਿਸ ਅਜੇ ਤਿਆਗੀ ਦੇ ਬੈਂਚ ਅੱਗੇ ਅਪੀਲ ਦਾਇਰ ਕੀਤੀ ਸੀ, ਜਿਸ ਵਿਚ ਵਧੀਕ ਸੈਸ਼ਨ ਜੱਜ, ਪੀਲੀਭੀਤ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿਚ ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 498-ਏ ਅਤੇ 306 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।

  14 ਦਸੰਬਰ 2008 ਨੂੰ ਸ਼ਿਕਾਇਤਕਰਤਾ ਵੱਲੋਂ ਪੁਲਿਸ-ਜਹਾਨਾਬਾਦ, ਜ਼ਿਲ੍ਹਾ-ਪੀਲੀਭੀਤ ਨੂੰ ਇੱਕ ਲਿਖਤੀ ਰਿਪੋਰਟ ਸੌਂਪੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਪੋਤੀ ਦਾ ਕਤਲ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਪੋਤੀ ਦਾ ਵਿਆਹ ਜਗਵੀਰ ਸਿੰਘ (ਅਪੀਲਕਰਤਾ) ਨਾਲ ਹੋਇਆ ਸੀ। ਇਹ ਸਪੱਸ਼ਟ ਸੀ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ।

  ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਆਈਪੀਸੀ ਦੀ ਧਾਰਾ 306 ਦੀ ਵਿਵਸਥਾ ਦੇ ਅਨੁਸਾਰ, ਆਤਮਹੱਤਿਆ ਲਈ ਉਕਸਾਉਣ ਦੇ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਉਕਸਾਉਣ ਦੇ ਮਾਮਲੇ ਵਿੱਚ ਸਰਗਰਮ ਭੂਮਿਕਾ ਹੋਣੀ ਚਾਹੀਦੀ ਹੈ।
  Published by:Gurwinder Singh
  First published: