ਖੁਲਾਸਾ: ਇੰਸਪੈਕਟਰ ਦੀ ਧੀ ਨੇ ਆਪਣੇ ਸਕੇ ਭਰਾ ਨੂੰ ਮਾਰੀਆਂ ਗੋਲੀਆਂ, ਫਿਰ ਰਚੀ ਲੁੱਟ ਦੀ ਕਹਾਣੀ

News18 Punjabi | News18 Punjab
Updated: November 11, 2020, 4:09 PM IST
share image
ਖੁਲਾਸਾ: ਇੰਸਪੈਕਟਰ ਦੀ ਧੀ ਨੇ ਆਪਣੇ ਸਕੇ ਭਰਾ ਨੂੰ ਮਾਰੀਆਂ ਗੋਲੀਆਂ, ਫਿਰ ਰਚੀ ਲੁੱਟ ਦੀ ਕਹਾਣੀ
ਖੁਲਾਸਾ: ਇੰਸਪੈਕਟਰ ਦੀ ਧੀ ਨੇ ਆਪਣੇ ਸਕੇ ਭਰਾ ਨੂੰ ਮਾਰੀਆਂ ਗੋਲੀਆਂ, ਫਿਰ ਰਚੀ ਲੁੱਟ ਦੀ ਕਹਾਣੀ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿਚ (Prayagraj) ਨੈਨੀ ਥਾਣਾ ਖੇਤਰ ਦੇ ਚੱਕ ਰਘੁਨਾਥ ਵਿਚ ਮੰਗਲਵਾਰ ਸ਼ਾਮ ਨੂੰ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਨੂੰ ਗੋਲੀਆਂ ਮਾਰਨ ਦੇ ਸਨਸਨੀਖੇਜ਼ ਮਾਮਲੇ ਵਿਚ ਪੁਲਿਸ ਅਤੇ ਅਪਰਾਧ ਸ਼ਾਖਾ ਨੇ ਵੱਡਾ ਖੁਲਾਸਾ ਕੀਤਾ ਹੈ।

ਇਸ ਘਟਨਾ ਵਿਚ ਜ਼ਖਮੀ ਹੋਇਆ ਨੌਜਵਾਨ ਆਜ਼ਮਗੜ੍ਹ ਵਿਚ ਤਾਇਨਾਤ ਪੁਲਿਸ ਇੰਸਪੈਕਟਰ ਸਭਾਜੀਤ ਸਿੰਘ ਦਾ ਲੜਕਾ ਹੈ, ਜਿਸ ਨੂੰ ਉਸ ਦੀ ਹੀ ਸਕੀ ਛੋਟੀ ਭੈਣ ਨੇ ਹੀ 3 ਗੋਲੀਆਂ ਮਾਰੀਆਂ ਸਨ। 15 ਸਾਲਾ ਨਾਬਾਲਿਗ ਲੜਕੀ ਨੇ ਇਸ ਘਟਨਾ ਤੋਂ ਬਾਅਦ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਵੀ ਕੀਤੀ ਸੀ ਅਤੇ ਲੁੱਟ ਦਾ ਡਰਾਮਾ ਰਚਿਆ ਸੀ।

17 ਸਾਲਾ ਭਰਾ ਨਾਲ ਛੋਟੇ ਜਿਹੇ ਝਗੜੇ ਤੋਂ ਬਾਅਦ ਭੈਣ ਨੇ ਪਿਤਾ ਦੇ ਲਾਇਸੈਂਸ ਪਿਸਤੌਲ ਨਾਲ ਭਰਾ ਨੂੰ ਗੋਲੀ ਮਾਰ ਦਿੱਤੀ। ਗੋਲੀਆਂ ਮਾਰਨ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਬਾਹਰੋਂ ਹਮਲਾਵਰਾਂ ਦੀ ਗੋਲੀਬਾਰੀ ਅਤੇ ਲੁੱਟ ਦੀ ਕਹਾਣੀ ਦੱਸੀ। ਪਰ ਪੁਲਿਸ ਅਤੇ ਕ੍ਰਾਈਮ ਸ਼ਾਖਾ ਮੌਕੇ 'ਤੇ ਪਹੁੰਚੀ, ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਵਿਚ ਸ਼ੱਕ ਨਜ਼ਰ ਆ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਨਾਲ ਗੱਲ ਕੀਤੀ ਤਾਂ ਲੜਕੀ ਨੇ ਆਪਣੇ ਭਰਾ ਨੂੰ ਗੋਲੀਆਂ ਮਾਰਨ ਦੀ ਗੱਲ ਕਬੂਲੀ।
ਯਮੁਨਾਪਰ ਦੇ ਐਸਪੀ ਚਕਰੇਸ਼ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਲੜਕੀ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਜ਼ਖਮੀ ਨੌਜਵਾਨ ਦਾ ਮੈਡੀਕਲ ਕਾਲਜ ਦੇ ਐਸਆਰਐਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਕ੍ਰਾਈਮ ਬ੍ਰਾਂਚ ਨੇ ਘਰ ਵਿਚੋਂ ਹੀ ਪਿਸਤੌਲ ਅਤੇ ਲੁੱਟੇ ਗਹਿਣੇ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਲੜਕੀ ਵੱਲੋਂ ਘਟਨਾ ਦਾ ਕਾਰਨ ਨਾ ਦੱਸਣ ਕਾਰਨ ਸਸਪੈਂਸ ਬਣਿਆ ਹੋਇਆ ਹੈ, ਕਿ ਆਖਰ ਕਿਸ ਵਜ੍ਹਾ ਕਰਕੇ ਇਕ ਭੈਣ ਨੇ ਆਪਣੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।
Published by: Gurwinder Singh
First published: November 11, 2020, 4:09 PM IST
ਹੋਰ ਪੜ੍ਹੋ
ਅਗਲੀ ਖ਼ਬਰ