ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਨਿੱਜੀ ਹਸਪਤਾਲ ਨੇ ਡੇਂਗੂ ਦੇ ਮਰੀਜ਼ ਨੂੰ ਬਲੱਡ ਪਲੇਟਲੈੱਟਸ ਦੀ ਬਜਾਏ ਫਲਾਂ ਦਾ ਜੂਸ ਕਥਿਤ ਤੌਰ ਉਤੇ ਚੜ੍ਹਾ ਦਿੱਤਾ, ਜਿਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਮਾਮਲੇ ਦਾ ਪਤਾ ਲੱਗਣ ਉਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ।
ਕਥਿਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੇ ਨਿਰਦੇਸ਼ਾਂ ਉਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਹਾਲੇ ਤੱਕ ਪੁਲਿਸ ਕੋਲ ਕਿਸੇ ਨੇ ਕੋਈ ਕੇਸ ਦਰਜ ਨਹੀਂ ਕਰਵਾਇਆ। ਪ੍ਰਾਈਵੇਟ ਹਸਪਤਾਲ ਦੇ ਮਾਲਕ ਨੇ ਦਾਅਵਾ ਕੀਤਾ ਕਿ ਪਲੇਟਲੈੱਟਸ ਕਿਸੇ ਹੋਰ ਸਹਿਤ ਸੰਸਥਾ ਤੋਂ ਲਿਆਂਦੇ ਗਏ ਸਨ।
ਮੁਢਲੀ ਜਾਂਚ ਵਿਚ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਹਸਪਤਾਲ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਹੈ।
प्रयागराज में मानवता शर्मसार हो गयी।
एक परिवार ने आरोप लगाया है कि झलवा स्थित ग्लोबल हॉस्पिटल ने डेंगू के मरीज प्रदीप पांडेय को प्लेटलेट्स की जगह मोसम्मी का जूस चढ़ा दिया।
मरीज की मौत हो गयी है।
इस प्रकरण की जाँच कर त्वरित कार्यवाही करें। @prayagraj_pol @igrangealld pic.twitter.com/nOcnF3JcgP
— Vedank Singh (@VedankSingh) October 19, 2022
ਸੀਐਮਓ ਡਾ. ਨਾਨਕ ਸਰਨ ਦੇ ਨਿਰਦੇਸ਼ਾਂ ਉਤੇ ਡਾਕਟਰ ਏਕੇ ਤਿਵਾੜੀ ਦੀ ਟੀਮ ਨੇ ਹਸਪਤਾਲ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਹੈ। ਰਾਜ ਦੇ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਇਸ ਮਾਮਲੇ ਵਿੱਚ ਟਵੀਟ ਕੀਤਾ ਹੈ। ਆਈਜੀ ਰੇਂਜ ਪ੍ਰਯਾਗਰਾਜ ਡਾ. ਰਾਕੇਸ਼ ਕੁਮਾਰ ਸਿੰਘ ਨੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਦੱਸ ਦਈਏ ਕਿ ਡੇਂਗੂ ਪੀੜਤ ਪ੍ਰਦੀਪ ਪਾਂਡੇ ਨਾਂ ਦੇ ਮਰੀਜ਼ ਨੂੰ 17 ਅਕਤੂਬਰ ਨੂੰ ਝਲਵਾ ਦੇ ਗਲੋਬਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ ਅੱਠ ਯੂਨਿਟ ਪਲੇਟਲੈਟ ਚੜ੍ਹਾਉਣ ਦੀ ਸਲਾਹ ਦਿੱਤੀ ਸੀ। ਮਰੀਜ਼ ਨੂੰ ਪਲੇਟਲੈਟਸ ਦੇ ਤਿੰਨ ਯੂਨਿਟ ਵੀ ਦਿੱਤੇ ਗਏ। ਬਾਅਦ ਵਿੱਚ ਜਦੋਂ ਹਸਪਤਾਲ ਵੱਲੋਂ ਪਲੇਟਲੈਟਸ ਦੇ ਪੰਜ ਹੋਰ ਯੂਨਿਟ ਮੰਗਵਾਏ ਗਏ ਤਾਂ ਮਰੀਜ਼ ਦੇ ਰਿਸ਼ਤੇਦਾਰ ਏਜੰਟ ਰਾਹੀਂ ਪਲੇਟਲੈਟ ਲੈ ਕੇ ਆਏ।
ਮਰੀਜ਼ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪਲੇਟਲੈਟਸ ਚੜ੍ਹਾਉਣ ਤੋਂ ਬਾਅਦ ਹੀ ਮਰੀਜ਼ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 19 ਅਕਤੂਬਰ ਨੂੰ ਮਰੀਜ਼ ਦੀ ਮੌਤ ਹੋ ਗਈ। ਸ਼ਿਕਾਇਤ ਉਤੇ ਸੀਐਮਓ ਨੇ ਤੇਜ ਬਹਾਦਰ ਸਪਰੂ ਬੇਲੀ ਹਸਪਤਾਲ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ 3 ਮੈਂਬਰੀ ਟੀਮ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਕਰਵਾਈ।
ਸੀਐਮਓ ਡਾਕਟਰ ਨਾਨਕ ਸਰਨ ਅਨੁਸਾਰ ਮੁੱਢਲੀ ਜਾਂਚ ਵਿੱਚ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਝਲਵਾ ਸਥਿਤ ਗਲੋਬਲ ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।