ਸੋਸ਼ਲ ਮੀਡੀਆ 'ਤੇ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਅਸ਼ਲੀਲ ਟਿਪਣੀ ਅਤੇ ਵੀਡੀਓ ਅਪਲੋਡ ਕਰਨ ਵਾਲੀ ਯੂਟਿਊਬਰ ਹੀਰ ਖਾਨ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਪ੍ਰਯਾਗਰਾਜ ਪੁਲਿਸ ਨੇ ਸੋਮਵਾਰ ਨੂੰ ਖੁਲਦਾਬਾਦ ਥਾਣੇ ਵਿੱਚ ਹੀਰ ਖ਼ਾਨ ਖ਼ਿਲਾਫ਼ ਆਈਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਇਸ ਤੋਂ ਬਾਅਦ ਐਸਓਜੀ ਅਤੇ ਖੁਲਦਾਬਾਦ ਥਾਣੇ ਨੇ ਸਾਂਝੇ ਤੌਰ 'ਤੇ ਯੂਬਰ ਹੀਰ ਖਾਨ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ। ਖੁਲਦਾਬਾਦ ਥਾਣੇ ਵਿਚ ਪੁਲਿਸ ਯੂਟਿਊਬਰ ਹੀਰ ਖ਼ਾਨ ਤੋਂ ਪੁੱਛਗਿੱਛ ਕਰ ਰਹੀ ਹੈ। ਯੂ-ਟਿਊਬ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਹੀਰ ਖਾਨ ਨੇ ਹਿੰਦੂ ਦੇਵੀ ਦੇਵਤਿਆਂ ਲਈ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ। ਯੂ-ਟਿਊਬ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਹੀਰ ਖਾਨ ਨੇ 3 ਮਿੰਟ 58 ਸੈਕਿੰਡ ਦੀ ਨਾਨ-ਸਟਾਪ ਹਿੰਦੂ ਦੇਵੀ-ਦੇਵਤਿਆਂ ਨੂੰ ਗਾਲਾਂ ਵੀ ਕੱਢੀਆਂ ਸਨ। ਫਿਲਹਾਲ ਪੁਲਿਸ ਹੁਣ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਪੁਲਿਸ ਅਨੁਸਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ, ਜਿਸ ਵਿੱਚ ਹਿੰਦੂ ਦੇਵੀ ਦੇਵਤਿਆਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ, ਜਿਸ 'ਤੇ ਤੁਰੰਤ ਨੋਟਿਸ ਲੈਂਦਿਆਂ ਥਾਣਾ ਖੁਲਦਾਬਾਦ ਵਿੱਚ ਧਾਰਾ 153 ਏ / 505 ਭਾਦਵੀ ਅਤੇ 66 ਆਈ ਟੀ ਐਕਟ ਦਰਜ ਕੀਤਾ ਗਿਆ। ਦੋਸ਼ੀ ਸਨਾ ਉਰਫ ਹੀਰ ਉਰਫ ਪਰੀ ਬੇਟੀ ਸਵਰਗਵਾਸੀ ਮੁਹੰਮਦ ਹਾਰੂਨ, ਨਿਵਾਸੀ 212 ਨਰੂਲਾ ਰੋਡ, ਥਾਣਾ ਖੁਲਦਾਬਾਦ, ਪ੍ਰਯਾਗਰਾਜ ਨੂੰ ਗ੍ਰਿਫਤਾਰ ਕੀਤਾ ਗਿਆ। ਉਹ 28 ਸਾਲਾਂ ਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, UP Police, Uttar Pradesh, Youtube