ਬਰਾਤ ਵਿਚ ਬੇਕਾਬੂ ਹੋਇਆ ਹਾਥੀ, ਮਿੰਟਾਂ ਵਿਚ ਸਭ ਕੁਝ ਕਰ ਦਿੱਤਾ ਤਬਾਹ, ਵੇਖੋ VIDEO

News18 Punjabi | News18 Punjab
Updated: June 12, 2021, 3:51 PM IST
share image
ਬਰਾਤ ਵਿਚ ਬੇਕਾਬੂ ਹੋਇਆ ਹਾਥੀ, ਮਿੰਟਾਂ ਵਿਚ ਸਭ ਕੁਝ ਕਰ ਦਿੱਤਾ ਤਬਾਹ, ਵੇਖੋ VIDEO
ਬਰਾਤ ਵਿਚ ਬੇਕਾਬੂ ਹੋਇਆ ਹਾਥੀ, ਮਿੰਟਾਂ ਵਿਚ ਸਭ ਕੁਝ ਕਰ ਦਿੱਤਾ ਤਬਾਹ, ਵੇਖਿਆ VIDEO (Photo: Video Grab)

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (Prayagraj) ਵਿੱਚ ਇਕ ਵਿਆਹ ਸਮਾਗਮ ਦੌਰਾਨ ਇੱਕ ਹਾਥੀ ਬੇਕਾਬੂ ਹੋ ਗਿਆ ਤੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਇਹ ਮਾਮਲਾ ਸਰਾਏ ਇਨਾਇਤ ਥਾਣਾ ਖੇਤਰ ਦੇ ਪਿੰਡ ਅਮਲਾਪੁਰ ਮਲਵਾ ਦਾ ਹੈ। ਹਾਥੀ ਜੋ ਇਥੇ ਬਰਾਤ ਨਾਲ ਆਇਆ ਸੀ, ਅਚਾਨਕ ਬੇਕਾਬੂ ਹੋ ਗਿਆ।

ਮਹਾਵਤ ਹਾਥੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਸ ਨੇ ਭੋਰਾ ਪਰਵਾਹ ਨਾ ਕੀਤੀ। ਬੇਕਾਬੂ ਹਾਥੀ ਨੇ ਪੰਡਾਲ ਨੂੰ ਤੋੜ ਦਿੱਤਾ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇੰਨਾ ਹੀ ਨਹੀਂ, ਉਸ ਨੇ ਪਿੰਡ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਬੇਕਾਬੂ ਹਾਥੀ ਮਹਾਵਤ ਤੋਂ ਵੀ ਕਾਬੂ ਵਿਚ ਨਹੀਂ ਆ ਰਿਹਾ ਸੀ। ਲਾੜਾ ਦੇਵ ਆਨੰਦ ਤ੍ਰਿਪਾਠੀ ਨੇ ਬੱਗੀ ਤੋਂ ਭੱਜ ਕੇ ਆਪਣੀ ਜਾਨ ਬਚਾਈ।

ਘਟਨਾ ਦੀ ਜਾਣਕਾਰੀ 'ਤੇ ਤਿੰਨ ਥਾਣਿਆਂ ਦੀ ਫੋਰਸ ਦੇਰ ਰਾਤ ਮੌਕੇ 'ਤੇ ਪਹੁੰਚ ਗਈ। ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਸਖਤ ਮਿਹਨਤ ਨਾਲ ਹਾਥੀ ਨੂੰ ਮੌਕੇ ਤੋਂ ਹਟਾਉਣ ਵਿਚ ਸਫਲ ਹੋ ਗਈ।
Published by: Gurwinder Singh
First published: June 12, 2021, 3:49 PM IST
ਹੋਰ ਪੜ੍ਹੋ
ਅਗਲੀ ਖ਼ਬਰ