8 ਕਰੋੜ ਦੀ ਲਗਜ਼ਰੀ ਗੱਡੀ ਖਰੀਦ ਦੇ ਚਰਚਾ 'ਚ ਆਏ ਸ਼ਿਵ ਸੈਨਾ ਆਗੂ 'ਤੇ ਬਿਜਲੀ ਚੋਰੀ ਦੀ FIR ਦਰਜ

News18 Punjabi | News18 Punjab
Updated: July 13, 2021, 4:05 PM IST
share image
8 ਕਰੋੜ ਦੀ ਲਗਜ਼ਰੀ ਗੱਡੀ ਖਰੀਦ ਦੇ ਚਰਚਾ 'ਚ ਆਏ ਸ਼ਿਵ ਸੈਨਾ ਆਗੂ 'ਤੇ ਬਿਜਲੀ ਚੋਰੀ ਦੀ FIR ਦਰਜ
8 ਕਰੋੜ ਦੀ ਲਗਜ਼ਰੀ ਗੱਡੀ ਖਰੀਦ ਦੇ ਚਰਚਾ 'ਚ ਆਏ ਸ਼ਿਵ ਸੈਨਾ ਆਗੂ 'ਤੇ ਬਿਜਲੀ ਚੋਰੀ ਦੀ FIR ਦਰਜ (ਸੰਕੇਤਕ ਫੋਟੋ: Shutterstock)

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਵਿਚ ਹਾਲ ਹੀ ਵਿਚ 8 ਕਰੋੜ ਰੁਪਏ ਦੀ ਲਗਜ਼ਰੀ ਕਾਰ Rolls Royce ਖਰੀਦਣ ਵਾਲੇ ਸ਼ਿਵ ਸੈਨਾ ਆਗੂ ਸੰਜੇ ਗਾਇਕਵਾੜ (Sanjay Gaikawad) ਵਿਰੁੱਧ ਬਿਜਲੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਗਾਇਕਵਾੜ 'ਤੇ 35,000 ਰੁਪਏ ਦੀ ਬਿਜਲੀ ਚੋਰੀ ਕਰਨ ਦਾ ਇਲਜ਼ਾਮ ਹੈ।

ਦੱਸਿਆ ਜਾ ਰਿਹਾ ਹੈ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਗਾਇਕਵਾੜ ਨੇ ਜੁਰਮਾਨੇ ਦੇ ਨਾਲ ਬਕਾਇਆ ਬਿਜਲੀ ਬਿੱਲ ਅਦਾ ਕਰ ਦਿੱਤਾ ਹੈ। ਹਾਲਾਂਕਿ, ਸ਼ਿਵ ਸੈਨਾ ਨੇਤਾ ਨੇ ਬਿਜਲੀ ਕੰਪਨੀ 'ਤੇ ਝੂਠੀ ਸ਼ਿਕਾਇਤ ਦਰਜ ਕਰਨ ਦਾ ਦੋਸ਼ ਲਾਇਆ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਕਲਿਆਣ ਦੇ ਗਾਇਕਵਾੜ ਖ਼ਿਲਾਫ਼ ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (MSEDCL) ਨੇ ਐਫਆਈਆਰ ਦਰਜ ਕਰਵਾਈ ਸੀ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਐਮਐਸਈਡੀਸੀਐਲ ਦੀ ਟੀਮ ਨੇ ਗਾਇਕਵਾੜ ਦੇ ਨਿਰਮਾਣ ਸਥਾਨਾਂ ਦਾ ਨਿਰੀਖਣ ਕੀਤਾ ਸੀ। ਟੀਮ ਦੀ ਅਗਵਾਈ ਅਡੀਸ਼ਨਲ ਕਾਰਜਕਾਰੀ ਇੰਜੀਨੀਅਰ ਅਸ਼ੋਕ ਬੂੰਧੇ ਨੇ ਕੀਤੀ ਸੀ।
ਇਸ ਕਾਰਵਾਈ ਤੋਂ ਤੁਰੰਤ ਬਾਅਦ, ਐਮਐਸਈਡੀਸੀਐਲ ਨੇ 34,840 ਰੁਪਏ ਦਾ ਬਿੱਲ ਗਾਇਕਵਾੜ ਨੂੰ ਭੇਜਿਆ ਅਤੇ ਉਸ ਉੱਤੇ 15,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਤਿੰਨ ਮਹੀਨਿਆਂ ਤੋਂ ਅਦਾਇਗੀ ਨਾ ਕਰਨ 'ਤੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ।

MSEDCL ਦੇ ਬੁਲਾਰੇ ਵਿਜੇਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਬਾਅਦ ਗਾਇਕਵਾੜ ਨੇ ਸੋਮਵਾਰ ਨੂੰ ਜੁਰਮਾਨੇ ਦੀ ਰਕਮ ਦੇ ਨਾਲ ਸਾਰਾ ਬਿੱਲ ਅਦਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਉਤੇ ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਇਧਰ, ਗਾਇਕਵਾੜ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, 'ਜੇ ਮੈਂ ਬਿਜਲੀ ਚੋਰੀ ਕੀਤੀ ਹੈ, ਤਾਂ ਮੇਰੀ ਸਾਈਟ 'ਤੇ ਮੀਟਰ ਕਿਉਂ ਨਹੀਂ ਹਟਾਏ ਗਏ? '
Published by: Gurwinder Singh
First published: July 13, 2021, 3:56 PM IST
ਹੋਰ ਪੜ੍ਹੋ
ਅਗਲੀ ਖ਼ਬਰ