ਘਰ ਵਿਚ ਬਿਨਾਂ ਮਾਸਕ ਬੈਠੇ ਨੌਜਵਾਨ ਨਾਲ ਉਲਝ ਗਈ ਪੁਲਿਸ, VIDEO ਵਾਇਰਲ

News18 Punjabi | News18 Punjab
Updated: June 2, 2021, 12:57 PM IST
share image
ਘਰ ਵਿਚ ਬਿਨਾਂ ਮਾਸਕ ਬੈਠੇ ਨੌਜਵਾਨ ਨਾਲ ਉਲਝ ਗਈ ਪੁਲਿਸ, VIDEO ਵਾਇਰਲ
ਘਰ ਵਿਚ ਬਿਨਾਂ ਮਾਸਕ ਬੈਠੇ ਨੌਜਵਾਨ ਨਾਲ ਉਲਝ ਗਈ ਪੁਲਿਸ, VIDEO ਵਾਇਰਲ

  • Share this:
  • Facebook share img
  • Twitter share img
  • Linkedin share img
ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਜੈਤੀ ਖੇਤਰ ਵਿੱਚ ਪੁਲਿਸ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਕੋਰੋਨਾ ਵਾਇਰਸ ਕਾਰਨ ਉਤਰਾਖੰਡ ਵਿਚ ਵੀ ਦੂਜੇ ਰਾਜਾਂ ਦੀ ਤਰ੍ਹਾਂ  ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ ਦਾ ਨਿਯਮ ਲਾਗੂ ਹੁੰਦਾ ਹੈ।

ਇਸ ਦੌਰਾਨ ਅਲਮੋੜਾ ਜ਼ਿਲ੍ਹੇ ਦੇ ਜੈਤੀ ਖੇਤਰ ਵਿਚ ਆਪਣੇ ਘਰ ਵਿਚ ਬੈਠੇ ਨੌਜਵਾਨ ਵੱਲੋਂ ਮਾਸਕ ਨਾ ਲਾਇਆ ਹੋਣ ਕਾਰਨ ਪੁਲਿਸ ਧੱਕਾਮੁੱਕੀ ਕਰਨ ਲੱਗੀ ਤੇ ਨੌਜਵਾਨ ਨੂੰ ਗੱਡੀ ਵਿਚ ਸੁੱਟ ਕੇ ਥਾਣੇ ਲਜਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਉਥੇ ਮੌਜੂਦ ਨੌਜਵਾਨਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਜੋ ਇਸ ਸਮੇਂ ਬਹੁਤ ਵਾਇਰਲ ਹੋ ਰਹੀ ਹੈ ਤੇ ਪੁਲਿਸ ਉਤੇ ਸਵਾਲ ਉਠ ਰਹੇ ਹਨ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੋਵਾਂ ਧਿਰਾਂ ਵਿਚ ਖੁੂਬ ਬਹਿਸ ਤੇ ਧੱਕਾਮੁੱਖੀ ਹੋਈ। ਇਸ ਵੀਡੀਓ ਦੇ ਅਨੁਸਾਰ, ਇਹ ਨੌਜਵਾਨ ਬਿਨਾ ਮਾਸਕ ਆਪਣੇ ਘਰ ਦੇ ਵਰਾਂਡੇ ਵਿੱਚ ਬੈਠਾ ਸੀ, ਇਸ ਦੌਰਾਨ ਪੁਲਿਸ ਉਥੇ ਪਹੁੰਚੀ। ਪੁਲਿਸ ਵਾਲਿਆਂ ਨੇ ਪੁੱਛਿਆ ਕਿ ਉਸ ਨੇ ਮਾਸਕ ਕਿਉਂ ਨਹੀਂ ਪਾਇਆ ਹੋਇਆ ਹੈ। ਇਸ ਤੋਂ ਨਾਰਾਜ਼ ਹੋ ਕੇ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁੱਛਿਆ ਕਿ ਕੀ ਘਰ ਵਿਚ ਮਾਸਕ ਪਹਿਨਣਾ ਜ਼ਰੂਰੀ ਸੀ।

ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਿਹਾ ਕਿ ਇਹ ਉਸ ਦਾ ਘਰ ਨਹੀਂ ਹੈ, ਇਸ ਉਤੇ ਨੌਜਵਾਨ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ ਅਤੇ ਘਰ ਦੀ ਗੱਲ ਸਹੀ ਸਾਬਤ ਕਰ ਦਿੱਤੀ। ਇਸ ਤੋਂ ਬਾਅਦ ਵੀ ਪੁਲਿਸ ਵਾਲੇ ਉਸ ਦੀ ਗੱਲ ਮੰਨਣ ਲਈ ਤਿਆਰ ਨਹੀਂ ਸਨ।

ਇਸ ਦੌਰਾਨ ਨੌਜਵਾਨ ਦਾ ਪਿਤਾ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਨੇ ਪੁਲਿਸ ਵਾਲਿਆਂ ਨੂੰ ਉਸ ਨੂੰ ਛੱਡਣ ਦੀ ਬੇਨਤੀ ਵੀ ਕੀਤੀ ਅਤੇ ਦੱਸਿਆ ਕਿ ਇਹ ਮੇਰਾ ਘਰ ਹੈ। ਇਸ ਤੋਂ ਬਾਅਦ ਨੌਜਵਾਨ ਹੱਥ ਛੁਡਾ ਕੇ ਛੱਤ ਉਤੇ ਜਾ ਚੜ੍ਹਿਆ ਤੇ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਹੈ, ਇਸ ਬਾਰੇ ਕੁਝ ਸਪਸ਼ਟ ਨਹੀਂ ਹੋਇਆ ਹੈ।
Published by: Gurwinder Singh
First published: June 2, 2021, 12:51 PM IST
ਹੋਰ ਪੜ੍ਹੋ
ਅਗਲੀ ਖ਼ਬਰ