ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਕਸਬੇ 'ਚ ਬਦਮਾਸ਼ਾਂ ਨੇ ਸਿਰਫ 17 ਮਿੰਟ 'ਚ ਐਕਸਿਸ ਬੈਂਕ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ। ਸੋਮਵਾਰ ਨੂੰ ਦਿਨ ਦਿਹਾੜੇ ਵਾਪਰੀ ਇਸ ਘਟਨਾ ਵਿੱਚ ਹਥਿਆਰਬੰਦ ਬਦਮਾਸ਼ 93 ਲੱਖ 43 ਹਜ਼ਾਰ ਦੀ ਨਕਦੀ ਅਤੇ 25 ਲੱਖ ਰੁਪਏ ਦਾ ਸੋਨਾ ਲੈ ਗਏ।
ਵਾਰਦਾਤ ਦੌਰਾਨ ਬਦਮਾਸ਼ਾਂ ਨੇ ਕੁੱਲ 32 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਨ੍ਹਾਂ ਵਿੱਚ ਬੈਂਕ ਕਰਮਚਾਰੀ ਅਤੇ ਗਾਰਡ ਦੇ ਨਾਲ-ਨਾਲ ਗਾਹਕ ਵੀ ਸ਼ਾਮਲ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਉੱਤਰ ਪ੍ਰਦੇਸ਼ ਭੱਜ ਗਏ ਹਨ। ਪੁਲਿਸ ਲੁਟੇਰਿਆਂ ਦਾ ਪਿੱਛਾ ਕਰਦੀ ਹੋਈ ਯੂਪੀ ਪਹੁੰਚ ਗਈ ਹੈ।
ਜੈਪੁਰ ਰੇਂਜ ਦੇ ਆਈਜੀ ਉਮੇਸ਼ਚੰਦ ਦੱਤਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਬੈਂਕ ਕਰਮਚਾਰੀਆਂ ਅਤੇ ਗਾਹਕਾਂ ਨੂੰ ਬੰਧਕ ਬਣਾ ਕੇ 17 ਮਿੰਟਾਂ 'ਚ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਹਥਿਆਰਬੰਦ ਬਦਮਾਸ਼ ਸਵੇਰੇ 9.30 ਵਜੇ ਐਕਸਿਸ ਬੈਂਕ ਦੇ ਗੇਟ ਕੋਲ ਆਏ ਸਨ।
ਇਸ ਤੋਂ ਬਾਅਦ ਪਹਿਲਾਂ ਪਿਸਤੌਲ ਦੀ ਨੋਕ 'ਤੇ ਲੈ ਕੇ ਗਾਰਡ ਨੂੰ ਧਮਕਾਇਆ। ਫਿਰ 9.32 ਉਤੇ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਗਾਹਕਾਂ ਅਤੇ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਸਟੋਰ ਰੂਮ 'ਚ ਬੰਦ ਕਰ ਦਿੱਤਾ।
ਇਸ ਦੌਰਾਨ ਲੁਟੇਰਿਆਂ ਨੇ ਬੈਂਕ ਦੇ ਸਟਰਾਂਗ ਰੂਮ ਦੇ ਲਾਕਰ 'ਚ ਰੱਖੀ 93 ਲੱਖ 43 ਹਜ਼ਾਰ ਦੀ ਨਕਦੀ ਅਤੇ 25 ਲੱਖ ਰੁਪਏ ਦਾ ਸੋਨਾ ਲੁੱਟ ਲਿਆ। ਲੁੱਟ ਦੀ ਵਾਰਦਾਤ ਦੌਰਾਨ ਬਦਮਾਸ਼ਾਂ ਨੇ ਆਪਣੇ ਇੱਕ ਸਾਥੀ ਨੂੰ ਬੈਂਕ ਦੇ ਮੇਨ ਗੇਟ 'ਤੇ ਖੜ੍ਹਾ ਰੱਖਿਆ। ਉਹ ਬੈਂਕ ਵਿੱਚ ਆਉਣ ਵਾਲੇ ਕਿਸੇ ਵੀ ਗਾਹਕ ਨੂੰ ਅੰਦਰ ਲੈ ਕੇ ਬੰਧਕ ਬਣਾ ਲੈਂਦਾ ਸੀ। ਜਿਸ ਕਾਰਨ ਬਾਹਰਲੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਬੈਂਕ ਦੇ ਅੰਦਰ ਕੀ ਹੋ ਰਿਹਾ ਹੈ।
ਸਿਰਫ 17 ਮਿੰਟਾਂ 'ਚ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ 9.47 'ਤੇ ਬਾਈਕ 'ਤੇ ਫਰਾਰ ਹੋ ਗਏ। ਸੀਸੀਟੀਵੀ ਵਿੱਚ ਬਦਮਾਸ਼ ਭੱਜਦੇ ਨਜ਼ਰ ਆ ਰਹੇ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Loot, Robbery