8 ਵਾਰ ਪਹੁੰਚ ਕਰਨ ਤੋਂ ਬਾਅਦ ਵੀ ਐਮਾਜ਼ਾਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ: ਫਿਊਚਰ ਗਰੁੱਪ ਦੇ ਸੰਸਥਾਪਕ ਕਿਸ਼ੋਰ ਬਿਯਾਨੀ

News18 Punjabi | News18 Punjab
Updated: January 4, 2021, 10:17 AM IST
share image
8 ਵਾਰ ਪਹੁੰਚ ਕਰਨ ਤੋਂ ਬਾਅਦ ਵੀ ਐਮਾਜ਼ਾਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ: ਫਿਊਚਰ ਗਰੁੱਪ ਦੇ ਸੰਸਥਾਪਕ ਕਿਸ਼ੋਰ ਬਿਯਾਨੀ
8 ਵਾਰ ਪਹੁੰਚ ਕਰਨ ਤੋਂ ਬਾਅਦ ਵੀ ਐਮਾਜ਼ਾਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ: ਫਿਊਚਰ ਗਰੁੱਪ ਦੇ ਸੰਸਥਾਪਕ ਕਿਸ਼ੋਰ ਬਿਯਾਨੀ

  • Share this:
  • Facebook share img
  • Twitter share img
  • Linkedin share img
ਮੁੰਬਈ / ਦਿੱਲੀ: ਐਮਾਜ਼ਾਨ ਨੇ ਫਿਊਚਰ ਗਰੁੱਪ ਦੀ ਕੋਈ ਮਦਦ ਨਹੀਂ ਕੀਤੀ ਜਦੋਂ ਕੰਪਨੀ ਨੂੰ ਬਚਾਉਣ ਲਈ ਮਦਦ ਦੀ ਸਖ਼ਤ ਲੋੜ ਸੀ। ਇਹ ਕਹਿਣਾ ਹੈ ਫਿਊਚਰ ਗਰੁੱਪ ਦੇ ਸੰਸਥਾਪਕ ਕਿਸ਼ੋਰ ਬਿਆਨੀ ਦਾ। ਅਮਰੀਕਾ ਦੀ ਇਹ ਕੰਪਨੀ ਹੁਣ ਫਿਊਚਰ ਗਰੁੱਪ ਦਾ ਰਿਲਾਇੰਸ ਵਲੋਂ ਟੇਕ ਓਵਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਬਿਆਨੀ ਨੇ "ਸੇਵੀਅਰ" ਜਾਂ ਬਚਾਉਣ ਵਾਲਾ ਕਿਹਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਐਮਾਜ਼ਾਨ ਚਾਹੁੰਦਾ ਸੀ ਕਿ ਕੰਪਨੀ ਰੁੱਲ ਜਾਵੇ ਤੇ ਆਪ ਹੀ ਕਮਜ਼ੋਰ ਹੁੰਦੀ ਜਾਵੇ।
ਬਿਆਨੀ ਨੇ ਕਿਹਾ ਕਿ ਉਨ੍ਹਾਂ ਦਾ ਕੰਪਨੀ ਦੀ ਆਰਥਿਕ ਹਾਲਤ 8 ਵਾਰ ਸੀਐਟਲ ਸਥਿਤ ਐਮਾਜ਼ਾਨ ਕੰਪਨੀ ਨਾਲ ਸਾਂਝਾ ਕੀਤੀ ਪਰ ਜਦੋਂ ਦੇਣਦਾਰਾ ਨੇ ਸ਼ੇਅਰ ਵੇਚਣੇ ਤੱਕ ਸ਼ੁਰੂ ਕਰ ਦਿੱਤੇ ਉਦੋਂ ਵੀ ਉਸਨੇ ਕੋਈ ਮਦਦ ਨਹੀਂ ਕੀਤੀ।

"ਐਗਰੀਮੈਂਟ ਮੁਤਾਬਿਕ ਉਹ ਸਾਂਨੂੰ ਆਪਣੀ ਸਾਥੀ ਕੰਪਨੀਆਂ ਜਾਂ ਆਰਥਿਕ ਸੰਸਥਾਵਾਂ ਤੋਂ ਪੈਸੇ ਲੈ ਕੇ ਦੇ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਕਿਸ਼ੋਰ ਬਿਆਨੀ ਨੇ ਅਗਸਤ ਦੇ ਮਹੀਨੇ ਵਿੱਚ ਕੰਪਨੀ ਰਿਲਾਇੰਸ ਨੂੰ 25,000 ਕਰੋੜ ਵਿੱਚ ਵੇਚਣ ਦਾ ਕਰਾਰ ਕਰਨ ਤੋਂ ਬਾਅਦ ਪਹਿਲੀ ਵਾਰ ਮੀਡੀਆ ਵਿੱਚ ਆ ਕੇ ਕਹੀ।
ਸਿੰਗਾਪੁਰ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਸੈਂਟਰ (SIAC) ਨੇ ਨਵੰਬਰ ਵਿੱਚ ਐਮਾਜ਼ਾਨ ਦੀ ਬੇਨਤੀ ਤੇ ਰਿਲਾਇੰਸ ਫਿਊਚਰ ਦਾ ਟ੍ਰਾਂਜ਼ੈਕਸ਼ਨ ਰੋਕ ਦਿੱਤਾ ਸੀ।

‘ਐਮਾਜ਼ਾਨ ਸਿਰਫ਼ ਜ਼ੁਬਾਨੀ ਵਾਇਦੇ ਕਰ ਰਿਹਾ"
ਐਮਾਜ਼ਾਨ ਦਾ ਕਹਿਣਾ ਹੈ ਕਿ ਫ਼ਿਊਚਰ ਗਰੁੱਪ ਨੇ ਕਾਂਟਰੈਕਟ ਤੋੜਿਆ ਹੈ ਜਿਸ ਕਰਕੇ ਉਸਨੂੰ ਕੰਪਨੀ ਦਾ ਵੱਡਾ ਸ਼ੇਅਰ ਮਿਲਣਾ ਸੀ ਅਤੇ ਕੰਪਨੀ ਨੂੰ ਵੇਚਣ ਉੱਤੇ ਰੋਕ ਲਾ ਦਿੱਤੀ। ਐਮਾਜ਼ਾਨ ਵੱਲੋਂ ਇਸ ਤੇ ਕੋਈ ਬਿਆਨ ਨਹੀਂ ਆਇਆ ਹੈ।

ਬਿਯਾਨੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਐਮਾਜ਼ਾਨ ਕੋਲ ਪਹੁੰਚ ਕਰਨ ਦੀ ਹਰ ਕੋਸ਼ਿਸ਼ ਕੀਤੀ, ਜਿਸਦਾ ਕੰਪਨੀ ਵਿੱਚ ਹਕ਼ ਹੈ ਤਾਂ ਜੋ ਕਰਜ਼ੇ 'ਚ ਡੁੱਬੀ ਕੰਪਨੀ ਨੂੰ ਬਚਾਇਆ ਜਾ ਸਕੇ। “ਅਸੀਂ ਉਨ੍ਹਾਂ ਨੂੰ ਚਾਰ ਪੰਜ ਅਜਿਹਾ ਨਿਵੇਸ਼ਕਾਂ ਨਾਲ ਵੀ ਮਿਲਾਇਆ ਪਰ ਉਨ੍ਹਾਂ ਨੇ ਕੰਪਨੀ ਨੂੰ ਬਚਾਉਣ ਵਿੱਚ ਕੋਈ ਰੁਚੀ ਨਹੀਂ ਵਿਖਾਈ ਤੇ ਸਿਰਫ਼ ਜ਼ੁਬਾਨੀ ਵਾਇਦੇ ਕਰਦੇ ਰਹੇ," ਉਨ੍ਹਾਂ ਕਿਹਾ। "ਉਨ੍ਹਾਂ ਦੀ ਨੀਅਤ ਕਿੱਥੇ ਸੀ? ਉਹ ਚਾਹੁੰਦੇ ਸਨ ਕਿ ਸਾਰੇ ਕਰਮਚਾਰੀ, ਸਪਲਾਇਰ, ਵੈਂਡਰ, ਤੇ ਨਿਵੇਸ਼ਕ ਭੁਗਤਦੇ ਰਹਿਣ ਤੇ ਕੰਪਨੀ ਰੁੱਲਦੀ ਜਾਵੇ।”
Published by: Anuradha Shukla
First published: January 4, 2021, 9:21 AM IST
ਹੋਰ ਪੜ੍ਹੋ
ਅਗਲੀ ਖ਼ਬਰ