Home /News /national /

ਹਰਿਆਣਾ: ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ਉਤੇ DIG ਖਿਲਾਫ ਮਾਮਲਾ ਦਰਜ

ਹਰਿਆਣਾ: ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ਉਤੇ DIG ਖਿਲਾਫ ਮਾਮਲਾ ਦਰਜ

ਹਰਿਆਣਾ: ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ਉਤੇ DIG ਖਿਲਾਫ ਮਾਮਲਾ ਦਰਜ (ਫਾਇਲ ਫੋਟੋ)

ਹਰਿਆਣਾ: ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ਉਤੇ DIG ਖਿਲਾਫ ਮਾਮਲਾ ਦਰਜ (ਫਾਇਲ ਫੋਟੋ)

  • Share this:
    ਹਰਿਆਣਾ ਪੁਲਿਸ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਦੀ ਸ਼ਿਕਾਇਤ 'ਤੇ ਡੀ.ਆਈ.ਜੀ (ਵਿਜੀਲੈਂਸ) ਅਸ਼ੋਕ ਕੁਮਾਰ ਖਿਲਾਫ ਹਮਲਾ ਕਰਨ, ਧਮਕੀ ਦੇਣ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

    ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕਪਿਲ ਵਿਜ ਐਤਵਾਰ ਦੁਪਹਿਰ ਨੂੰ ਆਪਣੇ ਦੋਸਤ ਦੇ ਪੋਤੇ ਦੀ ਜਨਮਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਅੰਬਾਲਾ ਛਾਉਣੀ ਵਿੱਚ ਸਰਹਿੰਦ ਕਲੱਬ ਗਿਆ ਗਏ ਸੀ, ਜਿੱਥੇ ਡੀਆਈਜੀ ਵੀ ਮੌਜੂਦ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕਪਿਲ ਵਿਜ ਅਤੇ ਡੀਆਈਜੀ ਦਰਮਿਆਨ ਕਿਸੇ ਮੁੱਦੇ ਨੂੰ ਲੈ ਕੇ ਤਿੱਖੀ ਬਹਿਸ ਹੋਈ। ਕੁਝ ਲੋਕਾਂ ਦੇ ਦਖਲ ਨਾਲ ਮਾਮਲਾ ਸੁਲਝ ਗਿਆ। ਹਾਲਾਂਕਿ ਬਾਅਦ ਵਿਚ ਸ਼ਾਮ ਨੂੰ ਵਿਜ ਨੇ ਡੀਆਈਜੀ ਖਿਲਾਫ ਅੰਬਾਲਾ ਛਾਉਣੀ ਸਦਰ ਥਾਣੇ ਵਿੱਚ ਸ਼ਿਕਾਇਤ ਦਿੱਤੀ।

    ਐਫਆਈਆਰ ਦੇ ਅਨੁਸਾਰ ਵਿਜ ਨੇ ਦੋਸ਼ ਲਾਇਆ ਕਿ ਉਹ ਵਿਅਕਤੀ, ਜਿਸ ਬਾਰੇ ਉਸ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਉਹ ਇੱਕ ਡੀਆਈਜੀ ਸੀ, ਉਸ ਕੋਲ ਆਇਆ ਅਤੇ ਕਥਿਤ ਤੌਰ ਉਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਿਨਾਂ ਵਜ੍ਹਾ ਖਾਣਾ ਖਾਣ ਵੇਲੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਵਿਜ ਨੇ ਕਿਹਾ ਕਿ ਵਾਪਸ ਪਰਤਦਿਆਂ ਸੀਨੀਅਰ ਪੁਲਿਸ ਅਧਿਕਾਰੀ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਅੰਬਾਲਾ ਦਾ ਵਿਜੀਲੈਂਸ ਡੀਆਈਜੀ ਹੈ ਅਤੇ ਕੋਈ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ।

    ਪੁਲਿਸ ਸੂਤਰਾਂ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਅੰਬਾਲਾ ਦੇ ਐਸਪੀ ਹਾਮਿਦ ਅਖਤਰ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਰਾਤ 10 ਵਜੇ ਅੰਬਾਲਾ ਸਦਰ ਥਾਣੇ ਪਹੁੰਚੇ ਅਤੇ ਡੀਆਈਜੀ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 323, 506 ਅਤੇ 294 ਦੇ ਤਹਿਤ ਕੇਸ ਦਰਜ ਕੀਤਾ ਗਿਆ।

    ਅੰਬਾਲਾ ਸਦਰ ਥਾਣੇ ਦੇ ਐਸਐਚਓ ਵਿਨੈ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਐਤਵਾਰ ਸ਼ਾਮ ਨੂੰ ਇੱਕ ਸ਼ਿਕਾਇਤ ਮਿਲੀ ਸੀ। ਐਸਐਚਓ ਨੇ ਕਿਹਾ, ‘ਅਸ਼ੋਕ ਕੁਮਾਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 323, 506 ਅਤੇ 294 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ। ਇਸ ਬਾਬਤ ਡੀਆਈਜੀ ਦਾ ਪੱਖ ਜਾਣਨ ਲਈ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
    Published by:Gurwinder Singh
    First published:

    Tags: Ambala, Anil vij

    ਅਗਲੀ ਖਬਰ