Home /News /national /

ਲਗਜ਼ਰੀ ਕਾਰ ਲੁੱਟ ਕੇ ਪਰਿਵਾਰ ਸਣੇ ਗੰਗਾ ਇਸ਼ਨਾਨ ਕਰਨ ਹਰਿਦੁਆਰ ਗਏ ਦੋ ਭਰਾ ਗ੍ਰਿਫਤਾਰ

ਲਗਜ਼ਰੀ ਕਾਰ ਲੁੱਟ ਕੇ ਪਰਿਵਾਰ ਸਣੇ ਗੰਗਾ ਇਸ਼ਨਾਨ ਕਰਨ ਹਰਿਦੁਆਰ ਗਏ ਦੋ ਭਰਾ ਗ੍ਰਿਫਤਾਰ

ਲਗਜ਼ਰੀ ਕਾਰ ਲੁੱਟ ਕੇ ਪਰਿਵਾਰ ਸਣੇ ਗੰਗਾ ਇਸ਼ਨਾਨ ਕਰਨ ਹਰਿਦੁਆਰ ਗਏ ਦੋ ਭਰਾ ਗ੍ਰਿਫਤਾਰ

ਲਗਜ਼ਰੀ ਕਾਰ ਲੁੱਟ ਕੇ ਪਰਿਵਾਰ ਸਣੇ ਗੰਗਾ ਇਸ਼ਨਾਨ ਕਰਨ ਹਰਿਦੁਆਰ ਗਏ ਦੋ ਭਰਾ ਗ੍ਰਿਫਤਾਰ

ਜਦੋਂ ਦੋਵਾਂ ਭਰਾਵਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਾਰ ਚੋਰੀ ਕਰਨ ਦੀ ਗੱਲ ਕਬੂਲੀ। ਪੁਲਿਸ ਅਨੁਸਾਰ ਉਨਾੰ ਨੇ ਦੱਸਿਆ ਕਿ 19 ਮਈ ਨੂੰ ਚੰਡੀਗੜ੍ਹ ਹਾਈਵੇਅ ’ਤੇ ਉਨ੍ਹਾੰ ਨੇ ਹਥਿਆਰਾਂ ਦੇ ਜ਼ੋਰ ’ਤੇ ਸ਼ਿਮਲਾ ਵਾਸੀ ਸੁਭਾਸ਼ ਚੰਦ ਦੇ ਪੁੱਤਰ ਅਰੁਣ ਕੁਮਾਰ ਦੀ ਕਾਰ ਲੁੱਟ ਲਈ ਸੀ। ਪੁਲਿਸ ਨੇ ਹੁਣ ਇਨ੍ਹਾਂ ਦੋਵਾਂ ਭਰਾਵਾਂ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਹੋਰ ਪੜ੍ਹੋ ...
 • Share this:
  ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਬਲਦੇਵਨਗਰ ਥਾਣਾ ਖੇਤਰ ਤੋਂ ਇਕ ਲਗਜ਼ਰੀ ਕਾਰ ਲੁੱਟ ਕੇ ਫਰਾਰ ਹੋਏ ਦੋ ਭਰਾਵਾਂ ਨੂੰ ਪੁਲਿਸ ਨੇ ਹਰਿਦੁਆਰ 'ਚ ਗ੍ਰਿਫਤਾਰ ਕੀਤਾ ਹੈ। ਉੱਤਰਾਖੰਡ ਦੀ ਰੋੜੀਬੇਲਵਾਲਾ ਚੌਕੀ ਦੀ ਪੁਲਿਸ ਨੇ ਇਸ ਸਬੰਧੀ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਅਤੇ ਫਿਰ ਲੁੱਟੀ ਗਈ ਲਗਜ਼ਰੀ ਕਾਰ ਅਤੇ ਦੋਵੇਂ ਭਰਾਵਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

  ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਰਨਾਲ ਦੇ ਰਹਿਣ ਵਾਲੇ ਮਾਂਗੇਰਾਮ ਦੇ ਪੁੱਤਰ ਵਿਕਾਸ ਅਤੇ ਆਸ਼ੂ ਵਜੋਂ ਹੋਈ ਹੈ। ਇਹ ਗੰਗਾ ਵਿਚ ਇਸ਼ਨਾਨ ਕਰਨ ਲਈ ਆਪਣੇ ਪਰਿਵਾਰ ਸਮੇਤ ਹਰਿਦੁਆਰ ਆਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਉਸ ਨੇ ਲੁੱਟੀ ਹੋਈ ਕਾਰ ਪਾਰਕਿੰਗ ਵਿੱਚ ਖੜ੍ਹੀ ਕੀਤੀ ਸੀ, ਜਿੱਥੇ ਕਾਰ ਮਾਲਕ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਪਛਾਣ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

  ਹਰਿਦੁਆਰ ਸਿਟੀ ਦੇ ਐੱਸਪੀ ਸਵਤੰਤਰ ਕੁਮਾਰ ਸਿੰਘ ਨੇ ਦੱਸਿਆ ਕਿ ਰੋੜੀਬੇਲਵਾਲਾ ਚੌਕੀ ਦੀ ਪੁਲਿਸ ਨੂੰ ਐਤਵਾਰ ਦੇਰ ਸ਼ਾਮ ਸੂਚਨਾ ਮਿਲੀ ਸੀ ਕਿ ਮੁਲਜ਼ਮ ਹਰਿਆਣਾ ਦੇ ਅੰਬਾਲਾ ਤੋਂ ਲੁੱਟੀ ਗਈ ਕਾਰ ਲੈ ਕੇ ਪੰਤਦੀਪ ਪਾਰਕਿੰਗ 'ਚ ਪਹੁੰਚੇ ਹਨ। ਇਸ ਦੀ ਸੂਚਨਾ ਮਿਲਣ 'ਤੇ ਚੌਕੀ ਇੰਚਾਰਜ ਅੰਸ਼ੁਲ ਅਗਰਵਾਲ ਪੁਲਿਸ ਟੀਮ ਨਾਲ ਉਥੇ ਪਹੁੰਚੇ ਅਤੇ ਕਾਰ ਨੂੰ ਬਰਾਮਦ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

  ਉਨ੍ਹਾਂ ਨੇ ਦੱਸਿਆ ਕਿ ਜਦੋਂ ਦੋਵਾਂ ਭਰਾਵਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਾਰ ਚੋਰੀ ਕਰਨ ਦੀ ਗੱਲ ਕਬੂਲੀ। ਪੁਲਿਸ ਅਨੁਸਾਰ ਉਨਾੰ ਨੇ ਦੱਸਿਆ ਕਿ 19 ਮਈ ਨੂੰ ਚੰਡੀਗੜ੍ਹ ਹਾਈਵੇਅ ’ਤੇ ਉਨ੍ਹਾੰ ਨੇ ਹਥਿਆਰਾਂ ਦੇ ਜ਼ੋਰ ’ਤੇ ਸ਼ਿਮਲਾ ਵਾਸੀ ਸੁਭਾਸ਼ ਚੰਦ ਦੇ ਪੁੱਤਰ ਅਰੁਣ ਕੁਮਾਰ ਦੀ ਕਾਰ ਲੁੱਟ ਲਈ ਸੀ। ਪੁਲਿਸ ਨੇ ਹੁਣ ਇਨ੍ਹਾਂ ਦੋਵਾਂ ਭਰਾਵਾਂ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
  Published by:Gurwinder Singh
  First published:

  Tags: Crime, Crime news

  ਅਗਲੀ ਖਬਰ