ਦਿੱਲੀ 'ਚ ਐਂਬੂਲੈਂਸ ਨੇ 4 Km ਦੇ ਵਸੂਲੇ 10 ਹਜ਼ਾਰ ਰੁਪਏ, IPS ਨੇ ਸ਼ੇਅਰ ਕੀਤੀ ਰਸੀਦ, ਕਿਹਾ- ਦੁਨੀਆ ਸਾਨੂੰ ਵੇਖ ਰਹੀ ਹੈ 

News18 Punjabi | News18 Punjab
Updated: May 2, 2021, 10:44 AM IST
share image
ਦਿੱਲੀ 'ਚ ਐਂਬੂਲੈਂਸ ਨੇ 4 Km ਦੇ ਵਸੂਲੇ 10 ਹਜ਼ਾਰ ਰੁਪਏ, IPS ਨੇ ਸ਼ੇਅਰ ਕੀਤੀ ਰਸੀਦ, ਕਿਹਾ- ਦੁਨੀਆ ਸਾਨੂੰ ਵੇਖ ਰਹੀ ਹੈ 
ਸੰਕੇਤਿਕ ਤਸਵੀਰ

  • Share this:
  • Facebook share img
  • Twitter share img
  • Linkedin share img


ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਸਪਤਾਲਾਂ ਵਿੱਚ ਨਾ ਤਾਂ ਬੈਡ ਖਾਲੀ ਹਨ ਅਤੇ ਨਾ ਹੀ ਕਿਸੇ ਨੂੰ ਆਕਸੀਜਨ ਮਿਲ ਰਹੀ ਹੈ। ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਜਾਣ ਲਈ ਮਰੀਜ਼ਾਂ ਨੂੰ ਐਂਬੂਲੈਂਸ ਦਾ ਸਹਾਰਾ ਲੈਣਾ ਪੈਂਦਾ ਹੈ। ਮਹਾਂਮਾਰੀ ਦੇ ਇਸ ਸਮੇਂ ਵਿੱਚ ਜਦੋਂ ਲੋਕਾਂ ਨੂੰ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਅਜਿਹੇ ਸਮੇਂ ਵਿੱਚ ਕੁਝ ਲੋਕਾਂ ਨੇ ਇਸ ਨੂੰ ਪੈਸਾ ਕਮਾਉਣ ਦਾ ਇੱਕ ਸਾਧਨ ਬਣਾ ਲਿਆ ਹੈ। ਕੋਰੋਨਾ ਦੇ ਗੰਭੀਰ ਮਰੀਜ਼ ਦੀ ਮਦਦ ਕਰਨ ਦੇ ਨਾਮ ‘ਤੇ ਇਕ ਐਂਬੂਲੈਂਸ ਆਪਰੇਟਰ ਜੋ ਕੀਤਾ, ਉਸਨੂੰ ਵੇਖਣ ਤੋਂ ਬਾਅਦ ਲੋਕ ਗੁੱਸੇ ਵਿਚ ਹਨ।

ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੇ ਦੇਸ਼ ਨੂੰ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਅਸਲ, ਇਹ ਤਸਵੀਰ ਇਕ ਐਂਬੂਲੈਂਸ ਬਿੱਲ ਦੀ ਹੈ। ਇਸ ਬਿੱਲ ਦੀ ਫੋਟੋ ਸਾਂਝੀ ਕਰਨ ਦੇ ਨਾਲ, ਉਨ੍ਹਾਂ ਲਿਖਿਆ ਹੈ ਕਿ ਦਿੱਲੀ ਵਿੱਚ 4 ਕਿਲੋਮੀਟਰ ਲਈ ਐਂਬੂਲੈਂਸ ਦਾ ਕਿਰਾਇਆ 10,000 ਰੁਪਏ। ਅੱਜ ਦੁਨੀਆਂ ਦੇਖ ਰਹੀ ਹੈ, ਸਾਡੀ ਤਬਾਹੀ ਹੀ ਨਹੀਂ, ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ। DK Ambulance Service ਦਾ ਇਹ ਬਿੱਲ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।



ਆਈਪੀਐਸ ਅਧਿਕਾਰੀ ਅਰੁਣ ਬੋਥਰਾ ਦੇ ਬਿੱਲ ਦੀ ਫੋਟੋ ਸਾਂਝੀ ਕਰਨ ਤੋਂ ਬਾਅਦ ਕਈ ਉਪਭੋਗਤਾਵਾਂ ਨੇ ਵੀ ਆਪਣਾ ਦੁੱਖ ਜ਼ਾਹਰ ਕੀਤਾ ਹੈ। ਇਕ ਉਪਭੋਗਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਲੁੱਟ ਹੋਈ ਹੈ।

ਉਨ੍ਹਾਂ ਲਿਖਿਆ ਕਿ ਉਸਦੀ ਗੁਆਂਢੀ ਦੀ ਲਾਸ਼ ਨੂੰ 5 ਕਿਲੋਮੀਟਰ ਦੂਰ ਸ਼ਮਸ਼ਾਨਘਾਟ ਵਿਖੇ ਲਿਜਾਣ ਲਈ 22 ਹਜ਼ਾਰ ਰੁਪਏ ਤੱਕ ਦੀ ਮੰਗ ਕੀਤੀ ਗਈ ਸੀ। ਅਜਿਹੀ ਸਥਿਤੀ ਵਿੱਚ, ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਲੋਕ ਕਿਸ ਤਰ੍ਹਾਂ ਕੋਰੋਨਾ ਦਾ ਲਾਭ ਲੈ ਰਹੇ ਹਨ।
Published by: Ashish Sharma
First published: May 2, 2021, 10:43 AM IST
ਹੋਰ ਪੜ੍ਹੋ
ਅਗਲੀ ਖ਼ਬਰ