
ਸ਼੍ਰੀਕਾਂਤ ਗੋਲਡ (42), ਉਸ ਦੀ ਪਤਨੀ ਅਨਾਮਿਕਾ (40) ਅਤੇ ਉਨ੍ਹਾਂ ਦੀ ਬੇਟੀ ਸਨਿਗਧਾ ਦੀਆਂ ਲਾਸ਼ਾਂ ਵੀਰਵਾਰ ਨੂੰ ਉਨ੍ਹਾਂ ਦੇ ਘਰ ਤੋਂ ਮਿਲੀਆਂ।
ਹੈਦਰਾਬਾਦ: ਸੰਗਰੇਡੀ ਜ਼ਿਲੇ ਦੇ ਅਮੀਨਪੁਰ ਥਾਣਾ ਖੇਤਰ ਦੇ ਅਧੀਨ ਵੀਰਵਾਰ ਨੂੰ ਇੱਕ ਸਾਫਟਵੇਅਰ ਇੰਜੀਨੀਅਰ(,software engineer suicide) ਅਤੇ ਉਸਦੀ ਪਤਨੀ ਨੇ ਕਥਿਤ ਤੌਰ 'ਤੇ ਆਪਣੀ 7 ਸਾਲ ਦੀ ਧੀ ਨਾਲ ਖੁਦਕੁਸ਼ੀ ਕਰ ਜੀਵਨ ਲੀਲਾ ਸਮਾਪਤ ਕਰ ਲਈ। ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਨ ਵਾਲੀ ਪੁਲਸ ਨੇ ਉਨ੍ਹਾਂ ਦੇ ਘਰ ਜਾ ਕੇ ਮਾਂ-ਧੀ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ, ਜਦੋਂ ਕਿ ਸਾਫਟਵੇਅਰ ਇੰਜੀਨੀਅਰ ਛੱਤ ਵਾਲੇ ਪੱਖੇ ਨਾਲ ਲਟਕਦਾ ਮਿਲਿਆ। ਪੀੜਤਾਂ ਦੀ ਪਛਾਣ ਸ੍ਰੀਕਾਂਤ ਗੌੜ (42) ਵਜੋਂ ਹੋਈ ਹੈ, ਜੋ ਟੀਸੀਐਸ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਜਦਕਿ ਉਸ ਦੀ ਪਤਨੀ ਅਨਾਮਿਕਾ (40) ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਸੀ ਤੇ ਦੋਹਾਂ ਦੀ ਬੇਟੀ ਸਨਿਗਧਾ ਹੈ।
ਜਾਣਕਾਰੀ ਮੁਤਾਬਿਕ ਅਨਾਮਿਕਾ ਨੇ ਆਪਣੇ ਪਿਤਾ ਰਾਮਚੰਦਰ ਮੂਰਤੀ ਦੀ ਕਾਲ ਦਾ ਜਵਾਬ ਨਹੀਂ ਦਿੱਤਾ, ਜੋ ਫਿਰ ਉਨ੍ਹਾਂ ਦੇ ਘਰ ਗਏ ਅਤੇ ਦਰਵਾਜ਼ਾ ਅੰਦਰੋਂ ਬੰਦ ਪਾਇਆ। ਬਾਅਦ ਵਿੱਚ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਪਰਿਵਾਰ ਨੂੰ ਮ੍ਰਿਤਕ ਪਾਇਆ ਗਿਆ।
ਪੁਲਿਸ ਨੇ ਦੇਖਿਆ ਕਿ ਸ੍ਰੀਕਾਂਤ ਨੇ ਇੱਕ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ, ਉਥੇ ਹੀ ਅਨਾਮਿਕਾ ਅਤੇ ਸਨਿਗਧਾ ਦੂਜੇ ਕਮਰੇ ਵਿੱਚ ਬੈੱਡ ਉੱਤੇ ਮ੍ਰਿਤਕ ਪਾਏ ਗਏ।
ਜੋੜੇ ਨੇ ਜ਼ਾਹਰ ਤੌਰ 'ਤੇ ਆਪਣੀ ਧੀ ਨੂੰ ਜ਼ਹਿਰ ਦੇ ਕੇ ਖੁਦਕੁਸ਼ੀ ਦੇ ਸਮਝੌਤੇ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼੍ਰੀਕਾਂਤ ਨੂੰ ਕੁਝ ਸਿਹਤ ਸਮੱਸਿਆਵਾਂ ਕਾਰਨ ਡਿਪਰੈਸ਼ਨ ਵਿੱਚ ਦੱਸਿਆ ਜਾਂਦਾ ਹੈ ਅਤੇ ਇਹ ਖੁਦਕੁਸ਼ੀ ਸਮਝੌਤੇ ਦਾ ਕਾਰਨ ਮੰਨਿਆ ਜਾਂਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਦੋ ਦਿਨ ਪਹਿਲਾਂ ਇੱਕ ਸਾਫਟਵੇਅਰ ਨੇ ਕੀਤੀ ਸੀ ਖੁਦਕੁਸ਼ੀ-
ਦੋ ਦਿਨ ਪਹਿਲਾਂ ਮੀਆਂਪੁਰ ਦੀ ਮਯੂਰੀ ਕਾਲੋਨੀ 'ਚ ਇਕ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੀ ਪਛਾਣ ਸ਼ਸ਼ਾਂਕ ਚੌਧਰੀ (30) ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਚੌਧਰੀ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ, ਜਿਸ ਕਾਰਨ ਉਹ ਡਿਪਰੈਸ਼ਨ 'ਚ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।