ਇਹ ਖਬਰ ਪੜ੍ਹ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਹੜੀ ਕੰਪਨੀ ਨਾ ਸਿਰਫ਼ ਆਪਣੇ ਕਰਮਚਾਰੀਆਂ ਨੂੰ ਟੂਰ 'ਤੇ ਲੈ ਕੇ ਜਾਂਦੀ ਹੈ ਸਗੋਂ ਉਨ੍ਹਾਂ ਨੂੰ ਉੱਥੇ ਗੇਮ ਖੇਡਣ ਦਾ ਮੌਕਾ ਵੀ ਦਿੰਦੀ ਹੈ। ਪਰ, ਇਹ ਸਹੀ ਹੈ, ਇਸ ਗ੍ਰੈਂਡ ਟੂਰ ਪਾਰਟੀ ਦੌਰਾਨ ਇਕ ਔਰਤ ਦੇ ਕਰੋੜਪਤੀ ਬਣਨ ਦੀ ਕਹਾਣੀ ਕਾਫੀ ਦਿਲਚਸਪ ਹੈ।
ਇਹ ਕੰਪਨੀ ਕਿਸੇ ਚੀਜ ਦਾ ਉਤਪਾਦਨ ਨਹੀਂ ਕਰਦੀ, ਬਲਕਿ ਇਕ ਦੰਦਾਂ ਦਾ ਹਸਪਤਾਲ ਹੈ। ਡੇਢ ਕਰੋੜ ਰੁਪਏ ਜਿੱਤਣ ਵਾਲੀ ਔਰਤ ਇਸ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰ ਰਹੀ ਹੈ।
ਔਰਤ ਦਾ ਨਾਂ ਲੌਰੀ ਜੇਮਸ ਹੈ। ਦਫਤਰ ਦੀ ਤਰਫੋਂ ਉਹ ਅਤੇ ਉਸ ਦੇ ਸਾਰੇ ਸਾਥੀ ਛੁੱਟੀਆਂ ਮਨਾਉਣ ਗਏ ਹੋਏ ਸਨ। ਟੂਰ ਦੌਰਾਨ ਹਰ ਕੋਈ ਖੂਬ ਮਸਤੀ ਕਰ ਰਿਹਾ ਸੀ। ਕੰਪਨੀ ਦੀ ਤਰਫੋਂ ਉਨ੍ਹਾਂ ਨੂੰ ਇੱਕ ਆਲੀਸ਼ਾਨ ਹੋਟਲ ਵਿੱਚ ਠਹਿਰਾਇਆ ਗਿਆ ਸੀ। ਉਨ੍ਹਾਂ ਦੇ ਖਾਣ-ਪੀਣ ਦੇ ਨਾਲ-ਨਾਲ ਮਨੋਰੰਜਨ ਲਈ ਵੀ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਇਨ੍ਹਾਂ ਸਾਰਿਆਂ ਨੂੰ ਲਾਟਰੀ ਖੇਡਣ ਦਾ ਮੌਕਾ ਵੀ ਦਿੱਤਾ ਗਿਆ।
ਅਮਰੀਕਾ ਦੇ ਲੁਈਸਵਿਲੇ ਦੀ ਰਹਿਣ ਵਾਲੀ ਲੌਰੀ ਜੇਮਸ ਨੇ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਖੇਡਣ ਦਾ ਫੈਸਲਾ ਕੀਤਾ ਪਰ ਸ਼ੁਰੂ ਵਿਚ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ। ਫਿਰ ਬਾਜ਼ੀ ਉਸ ਦੇ ਹੱਥ ਆਈ ਤੇ ਉਹ ਡੇਢ ਕਰੋੜ ਰੁਪਏ ਜਿੱਤ ਗਈ।
ਇਸ ਜਿੱਤ ਤੋਂ ਬਾਅਦ ਜੇਮਸ ਨੂੰ ਖੁਦ ਵੀ ਯਕੀਨ ਨਹੀਂ ਆ ਰਿਹਾ ਸੀ। ਉਸ ਦੇ ਸਾਥੀ ਵੀ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸਨ। ਕਈ ਦੋਸਤਾਂ ਨੇ ਕੈਲਕੁਲੇਟਰ ਕੱਢ ਕੇ ਹਿਸਾਬ ਲਗਾਉਣੇ ਸ਼ੁਰੂ ਕਰ ਦਿੱਤੇ। ਹਰ ਕੋਈ ਦੋ ਵਾਰ, ਤਿੰਨ ਵਾਰ ਗਿਣਿਆ। ਕੁਝ ਸਾਥੀਆਂ ਨੇ ਇਹ ਪੁਸ਼ਟੀ ਕਰਨ ਲਈ ਲਾਟਰੀ ਐਪ 'ਤੇ ਟਿਕਟ ਨੂੰ ਸਕੈਨ ਕੀਤਾ ਕਿ ਰਕਮ ਸਹੀ ਸੀ।
ਇਸ ਸ਼ਾਨਦਾਰ ਜਿੱਤ ਤੋਂ ਬਾਅਦ ਜੇਮਸ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਫੋਨ ਕੀਤਾ। ਪਰ ਉਹ ਵੀ ਇਸ ਜਿੱਤ 'ਤੇ ਵਿਸ਼ਵਾਸ ਨਹੀਂ ਕਰ ਰਹੇ ਸਨ। ਜਿੱਤ ਦੇ ਕੁਝ ਘੰਟਿਆਂ ਦੇ ਅੰਦਰ, ਲਾਟਰੀ ਕੰਪਨੀ ਨੇ ਟੈਕਸ ਕੱਟਣ ਤੋਂ ਬਾਅਦ ਜੇਮਸ ਦੇ ਖਾਤੇ ਵਿੱਚ 1,24,250 ਡਾਲਰ ਯਾਨੀ ਲਗਭਗ ਇੱਕ ਕਰੋੜ, ਦੋ ਲੱਖ 80 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lottery, The Punjab State Lottery