Home /News /national /

ਦਿੱਲੀ ਆ ਰਹੀ ਫਲਾਈਟ 'ਚ ਨਸ਼ੇ ਵਿਚ ਟੱਲੀ ਨੌਜਵਾਨ ਨੇ ਨਾਲ ਬੈਠੇ ਯਾਤਰੀ 'ਤੇ ਕੀਤਾ ਪਿਸ਼ਾਬ...

ਦਿੱਲੀ ਆ ਰਹੀ ਫਲਾਈਟ 'ਚ ਨਸ਼ੇ ਵਿਚ ਟੱਲੀ ਨੌਜਵਾਨ ਨੇ ਨਾਲ ਬੈਠੇ ਯਾਤਰੀ 'ਤੇ ਕੀਤਾ ਪਿਸ਼ਾਬ...

ਦਿੱਲੀ ਆ ਰਹੀ ਫਲਾਈਟ 'ਚ ਨਸ਼ੇ ਵਿਚ ਟੱਲੀ ਨੌਜਵਾਨ ਨੇ ਨਾਲ ਬੈਠੇ ਯਾਤਰੀ 'ਤੇ ਕੀਤਾ ਪਿਸ਼ਾਬ.. (ਸੰਕੇਤਕ ਫੋਟੋ/ਟਵਿੱਟਰ)

ਦਿੱਲੀ ਆ ਰਹੀ ਫਲਾਈਟ 'ਚ ਨਸ਼ੇ ਵਿਚ ਟੱਲੀ ਨੌਜਵਾਨ ਨੇ ਨਾਲ ਬੈਠੇ ਯਾਤਰੀ 'ਤੇ ਕੀਤਾ ਪਿਸ਼ਾਬ.. (ਸੰਕੇਤਕ ਫੋਟੋ/ਟਵਿੱਟਰ)

ਇਹ ਘਟਨਾ ਅਮਰੀਕਨ ਏਅਰਲਾਈਨਜ਼ ਦੀ ਹੈ, ਉਸ ਸਮੇਂ ਇਹ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਥਿਤ ਤੌਰ 'ਤੇ ਜਹਾਜ਼ AA292 'ਚ ਵਾਪਰੀ ਹੈ। ਇਸ ਫਲਾਈਟ ਨੇ ਸ਼ੁੱਕਰਵਾਰ ਰਾਤ 9.16 ਵਜੇ ਨਿਊਯਾਰਕ ਤੋਂ ਉਡਾਣ ਭਰੀ ਅਤੇ ਸ਼ਨੀਵਾਰ ਰਾਤ 10.12 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰੀ।

ਹੋਰ ਪੜ੍ਹੋ ...
  • Share this:

ਇਨ੍ਹੀਂ ਦਿਨੀਂ ਫਲਾਈਟ ਵਿਚ ਅਜੀਬੋ-ਗਰੀਬ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਕੜੀ ਵਿਚ ਇਕ ਵਾਰ ਫਿਰ ਫਲਾਈਟ 'ਚ ਇਕ ਸਹਿ ਯਾਤਰੀ ਉਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਘਟਨਾ ਅਮਰੀਕਨ ਏਅਰਲਾਈਨਜ਼ ਦੀ ਹੈ, ਉਸ ਸਮੇਂ ਇਹ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਥਿਤ ਤੌਰ 'ਤੇ ਜਹਾਜ਼ AA292 'ਚ ਵਾਪਰੀ ਹੈ। ਇਸ ਫਲਾਈਟ ਨੇ ਸ਼ੁੱਕਰਵਾਰ ਰਾਤ 9.16 ਵਜੇ ਨਿਊਯਾਰਕ ਤੋਂ ਉਡਾਣ ਭਰੀ ਅਤੇ ਸ਼ਨੀਵਾਰ ਰਾਤ 10.12 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰੀ।

ਫਲਾਈਟ ਦੌਰਾਨ ਹੀ ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਆਪਣੇ ਨਾਲ ਬੈਠੇ ਪੁਰਸ਼ ਯਾਤਰੀ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰ ਦਿੱਤਾ।

ਹਵਾਈ ਅੱਡੇ ਦੇ ਸੂਤਰਾਂ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, “ਮੁਲਜ਼ਮ ਇਕ ਅਮਰੀਕੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਨਸ਼ੇ ਦੀ ਹਾਲਤ ਵਿਚ ਸੀ ਅਤੇ ਜਦੋਂ ਉਹ ਸੌਂ ਰਿਹਾ ਸੀ ਤਾਂ ਉਸ ਨੇ ਪਿਸ਼ਾਬ ਕਰ ਦਿੱਤਾ। ਇਸ ਦੌਰਾਨ ਕਿਸੇ ਤਰ੍ਹਾਂ ਪਿਸ਼ਾਬ ਲੀਕ ਹੋ ਕੇ ਸਾਥੀ ਯਾਤਰੀ 'ਤੇ ਪੈ ਗਿਆ।

ਇਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਸ਼ਿਕਾਇਤ ਕਰੂ ਨੂੰ ਕੀਤੀ। ਸੂਤਰ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਯਾਤਰੀ ਨੇ ਉਸ ਖਿਲਾਫ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਇਸ ਕਾਰਨ ਉਸ ਦਾ ਕਰੀਅਰ ਖਰਾਬ ਹੋ ਸਕਦਾ ਹੈ।

ਹਾਲਾਂਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਅਰਲਾਈਨਜ਼ ਨੇ ਆਈਜੀਆਈ ਏਅਰਪੋਰਟ 'ਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਟੀਸੀ ਨੇ ਸੀਆਈਐਸਐਫ ਦੇ ਜਵਾਨਾਂ ਨੂੰ ਸੁਚੇਤ ਕੀਤਾ ਅਤੇ ਜਿਵੇਂ ਹੀ ਫਲਾਈਟ ਲੈਂਡ ਕੀਤੀ, ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਪੁਲਿਸ ਨੇ ਯਾਤਰੀ ਤੋਂ ਘਟਨਾ ਨਾਲ ਸਬੰਧਤ ਬਿਆਨ ਦਰਜ ਕੀਤੇ।

ਦੱਸ ਦਈਏ ਕਿ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ-ਦਿੱਲੀ ਏਅਰ ਇੰਡੀਆ ਦੀ ਫਲਾਈਟ ਵਿੱਚ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਉਦੋਂ ਸ਼ੰਕਰ ਮਿਸ਼ਰਾ ਨਾਂ ਦੇ ਨੌਜਵਾਨ ਨੇ ਨਸ਼ੇ ਦੀ ਹਾਲਤ 'ਚ ਆਪਣੀ ਮਹਿਲਾ ਸਹਿ-ਯਾਤਰੀ 'ਤੇ ਕਥਿਤ ਤੌਰ ਉਤੇ ਪਿਸ਼ਾਬ ਕਰ ਦਿੱਤਾ ਸੀ।

Published by:Gurwinder Singh
First published:

Tags: Airlines, Foreign Airline