• Home
  • »
  • News
  • »
  • national
  • »
  • AMIT SHAH HAS WARNED PAKISTAN AFTER THE INCIDENT OF MARKING OF CIVILIANS BY TERRORISTS IN JAMMU AND KASHMIR

ਭਾਰਤ ਮੁੜ ਸਰਜੀਕਲ ਸਟਰਾਇਕ ਕਰੇਗਾ ਜੇ..., ਸ਼ਾਹ ਦੀ ਪਾਕਿ ਨੂੰ ਚੇਤਾਵਨੀ

ਅਮਿਤ ਸ਼ਾਹ ਨੇ ਕਿਹਾ ਕਿ 2016 ਵਿੱਚ ਪਾਕਿਸਤਾਨ ਉਤੇ ਸਰਜੀਕਲ ਸਟਰਾਈਕ ਕਰਕੇ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਹਮਲੇ ਬਰਦਾਸ਼ਤ ਨਹੀਂ ਕਰਦੇ

ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ (file photo)

ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ (file photo)

  • Share this:
    ਨਵੀਂ ਦਿੱਲੀ: ਜੰਮੂ -ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਆਮ ਨਾਗਰਿਕਾਂ ਨੂੰ ਨਿਸ਼ਾਨ ਬਣਾਉਣ ਦੀ ਘਟਨਾ ਤੋਂ ਬਾਅਦ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਸੇ ਤਰ੍ਹਾਂ ਜੰਮੂ -ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ ਤਾਂ ਉਸਨੂੰ ਇੱਕ ਹੋਰ ਸਰਜੀਕਲ ਸਟਰਾਈਕ ਦਾ ਸਾਹਮਣਾ ਕਰਨਾ ਪਵੇਗਾ।

    ਅਮਿਤ ਸ਼ਾਹ ਨੇ ਕਿਹਾ ਕਿ 2016 ਵਿੱਚ ਪਾਕਿਸਤਾਨ ਉਤੇ ਸਰਜੀਕਲ ਸਟਰਾਈਕ ਕਰਕੇ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਹਮਲੇ ਬਰਦਾਸ਼ਤ ਨਹੀਂ ਕਰਦੇ। ਜੇ ਤੁਸੀਂ ਉਲੰਘਣਾ ਕਰਦੇ ਹੋ ਤਾਂ ਹੋਰ ਸਰਜੀਕਲ ਸਟਰਾਈਕ ਹੋਵੇਗੀ। ਅਮਿਤ ਸ਼ਾਹ ਨੇ ਕਿਹਾ, 'ਪੀਐਮ ਮੋਦੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੀ ਨਿਗਰਾਨੀ ਹੇਠ ਕੀਤੀ ਗਈ ਸਰਜੀਕਲ ਸਟਰਾਈਕ ਇੱਕ ਮਹੱਤਵਪੂਰਨ ਕਦਮ ਸੀ। ਅਸੀਂ ਇਹ ਸੰਦੇਸ਼ ਦਿੱਤਾ ਕਿ ਕੋਈ ਵੀ ਭਾਰਤੀ ਸਰਹੱਦਾਂ ਨੂੰ ਭੰਗ ਨਹੀਂ ਕਰ ਸਕਦਾ। ਗੱਲ ਕਰਨ ਦਾ ਸਮਾਂ ਸੀ ਪਰ ਹੁਣ ਪ੍ਰਤੀਕਿਰਿਆ ਦੇਣ ਦਾ ਸਮਾਂ ਆ ਗਿਆ ਹੈ।




    ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਜੰਮੂ -ਕਸ਼ਮੀਰ ਵਿੱਚ ਹਿੰਦੂਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕੀਤੀ ਗਈ ਹੈ। ਅੱਤਵਾਦੀਆਂ ਵੱਲੋਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਫੌਜ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਨੇ ਫੌਜ 'ਤੇ ਵੀ ਹਮਲਾ ਕੀਤਾ। ਘਾਟੀ ਵਿੱਚ ਅਜਿਹੀ ਘਟਨਾ ਵਾਪਰਨ ਤੋਂ ਬਾਅਦ, ਲੋਕ ਇਨ੍ਹਾਂ ਅੱਤਵਾਦੀਆਂ 'ਤੇ ਢੁਕਵੇਂ ਹਮਲੇ ਦੀ ਮੰਗ ਕਰ ਰਹੇ ਹਨ। ਦੇਸ਼ ਦੀ ਫ਼ੌਜ ਨੇ ਘਾਟੀ ਵਿੱਚ ਅੱਤਵਾਦੀਆਂ ਨੂੰ ਜ਼ਬਰਦਸਤ ਸੱਟਾਂ ਵੀ ਦਿੱਤੀਆਂ ਹਨ। ਫ਼ੌਜ ਨੇ ਅੱਤਵਾਦੀਆਂ ਨੂੰ ਘੇਰਾ ਪਾ ਕੇ ਸਫਾਇਆ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

    ਕੁਝ ਅੱਤਵਾਦੀਆਂ ਨੂੰ ਦਿੱਲੀ ਅਤੇ ਹੋਰ ਸੂਬਿਆਂ ਤੋਂ ਜ਼ਿੰਦਾ ਫੜਿਆ ਵੀ ਗਿਆ ਹੈ, ਜਿਸ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਦੇ ਇਕਬਾਲੀਆ ਬਿਆਨ ਨੇ ਪੂਰੇ ਵਿਸ਼ਵ ਵਿੱਚ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ।
    Published by:Ashish Sharma
    First published: