Home /News /national /

ਹਰਿਆਣਾ ਵਾਸੀ 75 ਤੋਂ ਵੱਧ ਸੀਟਾਂ ਭਾਜਪਾ ਦੀ ਝੋਲੀ ਪਾਉਣਗੇ- ਅਮਿਤ ਸ਼ਾਹ

ਹਰਿਆਣਾ ਵਾਸੀ 75 ਤੋਂ ਵੱਧ ਸੀਟਾਂ ਭਾਜਪਾ ਦੀ ਝੋਲੀ ਪਾਉਣਗੇ- ਅਮਿਤ ਸ਼ਾਹ

 • Share this:

  ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੀਂਦ ਵਿਚ ਰੈਲੀ ਕੀਤੀ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਪਹਿਲੀ ਵਾਰ ਅਮਿਤ ਸ਼ਾਹ ਰਾਜ ਸਭਾ ਮੈਂਬਰ ਚੌਧਰੀ ਬਿਰੇਂਦਰ ਸਿੰਘ ਦੇ ਸੱਦੇ ਉਤੇ ਪਹੁੰਚੇ ਸਨ। ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਹਰਿਆਣੇ ਆਇਆ ਸੀ, ਉਸ ਵੇਲੇ ਭਾਜਪਾ ਦੀ ਝੋਲੀ ਵਿਚ 47 ਸੀਟਾਂ ਆਈਆਂ ਸਨ, ਮੈਂ ਹੁਣ ਦੂਜੀ ਵਾਰ ਆਇਆਂ ਹਾਂ ਤਾਂ ਇਸ ਵਾਰੀ 75 ਤੋਂ ਜ਼ਿਆਦਾ ਸੀਟਾਂ ਮਿਲਣਗੀਆਂ।


  ਸ਼ਾਹ ਨੇ ਕਿਹਾ ਕਿ ਸੂਬੇ ਦੀ ਜਨਤਾ ਨੇ ਰਮੇਸ਼ਾ ਹੀ ਮੇਰੀ ਝੋਲੀ ਕਮਲ ਦੇ ਫੁਲਾਂ ਨਾਲ ਭਰੀ ਹੈ, ਇਸ ਵਾਰ ਮੁੜ ਜਨਤਾ ਮਨੋਹਰ ਲਾਲ ਖੱਟਰ ਨੂੰ ਆਸ਼ੀਰਵਾਦ ਦੇਵੇਗੀ। ਧਾਰਾ 370 ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਨ ਵਿਚ ਅੜਿੱਕਾ ਬਣ ਰਹੀ ਸੀ ਪਰ ਮੋਦੀ ਜੀ ਨੇ 75 ਦਿਨਾਂ ਵਿਚ ਧਾਰਾ 370 ਖਤਮ ਕੀਤਾ ਹੈ। ਹੁਣ ਜੰਮੂ- ਕਸ਼ਮੀਰ, ਲੇਹ-ਲੱਦਾਖ ਦੇ ਵਿਕਾਸ ਲਈ ਰਾਹ ਖੁਲ੍ਹ ਗਿਆ ਹੈ।


  ਸ਼੍ਰੀ ਸ਼ਾਹ ਨੇ ਮਨੋਹਰ ਲਾਲ ਦੀ ਤਾਰੀਫ਼ ਕਰਦਿਆਂ ਕਿਹਾ, ਉਨ੍ਹਾਂ ਨੇ ਸੂਬੇ ਵਿਚੋਂ ਜਾਤੀਵਾਦ, ਖੇਤਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ। ਉਨ੍ਹਾਂ ਸਰਕਾਰ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗੁਜਰਾਤ ਹਾਲੇ ਵੀ ਕੈਰੋਸੀਨ ਤੋਂ ਮੁਕਤ ਨਹੀਂ, ਪਰ ਹਰਿਆਣਾ ਹੋ ਗਿਆ ਹੈ। ਮਨੋਹਰ ਲਾਲ ਨੇ ਹਰਿਆਣਾ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਹੈ।

  First published:

  Tags: Amit Shah, BJP, Haryana, Haryana elections, Manoharlal Khattar