• Home
 • »
 • News
 • »
 • national
 • »
 • AMIT SHAH LAUNCHED THE BJP S MEMBERSHIP DRIVE AT THE DEFENSE EXPO GROUND IN LUCKNOW

ਭਾਜਪਾ ਨੇ ਦਿਖਾਇਆ ਸਰਕਾਰਾਂ ਪਰਿਵਾਰਾਂ ਲਈ ਨਹੀਂ, ਗਰੀਬਾਂ ਲਈ ਹੁੰਦੀ ਹੈ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕਿਸੇ ਦੀ ਹਿੰਮਤ ਨਹੀਂ ਹੈ ਪਰਵਾਸ ਕਰਨ ਦੀ। ਪਹਿਲਾਂ ਹਰ ਜ਼ਿਲ੍ਹੇ ਵਿੱਚ ਦੋ-ਤਿੰਨ ਬਾਹੂਬਲੀ ਹੁੰਦੇ ਸਨ, ਪਰ ਅੱਜ ਦੂਰਬੀਨ ਨਾਲ ਵੀ ਦੇਖੀਏ ਤਾਂ ਕੋਈ ਬਾਹੂਬਲੀ ਨਜ਼ਰ ਨਹੀਂ ਆਉਂਦਾ। ਅੱਜ ਕੱਲ੍ਹ 16 ਸਾਲ ਦੀ ਕੁੜੀ ਵੀ ਰਾਤ ਦੇ 12 ਵਜੇ ਗਹਿਣੇ ਲੈ ਕੇ ਸਕੂਟੀ 'ਤੇ ਨਿਕਲ ਸਕਦੀ ਹੈ।

ਭਾਜਪਾ ਨੇ ਦਿਖਾਇਆ ਸਰਕਾਰਾਂ ਪਰਿਵਾਰਾਂ ਲਈ ਨਹੀਂ ਗਰੀਬਾਂ ਲਈ ਹੁੰਦੀ ਹੈ : ਅਮਿਤ ਸ਼ਾਹ (file photo)

 • Share this:
  ਲਖਨਊ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ 2022 ਦੀਆਂ ਰਣਨੀਤੀਆਂ ਅਤੇ ਤਿਆਰੀਆਂ 'ਤੇ ਵਿਚਾਰ ਕਰਨ ਲਈ ਸ਼ੁੱਕਰਵਾਰ ਨੂੰ ਲਖਨਊ ਪਹੁੰਚੇ। ਸ਼ਾਹ ਨੇ ਡਿਫੈਂਸ ਐਕਸਪੋ ਗਰਾਊਂਡ ਵਿਖੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ 2022 'ਚ ਵੀ ਭਾਜਪਾ ਨੂੰ ਭਾਰੀ ਬਹੁਮਤ ਦੇਣ ਦੇ ਸੰਕਲਪ ਲਿਆ। ਉਨ੍ਹਾਂ ਨੇ ਵਰਕਰਾਂ ਨੂੰ ਦੋਵੇਂ ਹੱਥ ਉਠਾ ਕੇ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਇਆ। ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕਿਸੇ ਦੀ ਹਿੰਮਤ ਨਹੀਂ ਹੈ ਪਰਵਾਸ ਕਰਨ ਦੀ। ਪਹਿਲਾਂ ਹਰ ਜ਼ਿਲ੍ਹੇ ਵਿੱਚ ਦੋ-ਤਿੰਨ ਬਾਹੂਬਲੀ ਹੁੰਦੇ ਸਨ, ਪਰ ਅੱਜ ਦੂਰਬੀਨ ਨਾਲ ਵੀ ਦੇਖੀਏ ਤਾਂ ਕੋਈ ਬਾਹੂਬਲੀ ਨਜ਼ਰ ਨਹੀਂ ਆਉਂਦਾ। ਅੱਜ ਕੱਲ੍ਹ 16 ਸਾਲ ਦੀ ਕੁੜੀ ਵੀ ਰਾਤ ਦੇ 12 ਵਜੇ ਗਹਿਣੇ ਲੈ ਕੇ ਸਕੂਟੀ 'ਤੇ ਨਿਕਲ ਸਕਦੀ ਹੈ।

  ਸ਼ਾਹ ਨੇ ਕਿਹਾ ਕਿ ਅੱਜ ਮੈਂ ਇੱਥੇ ਭਾਜਪਾ ਦਾ ਮੈਂਬਰਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਆਇਆ ਹਾਂ, ਜੇਕਰ ਮੈਂ ਅੱਜ ਇੱਥੇ ਆਇਆ ਹਾਂ ਤਾਂ ਮੈਂ ਤੁਹਾਨੂੰ ਜ਼ਰੂਰ ਯਾਦ ਕਰਾਉਣਾ ਚਾਹਾਂਗਾ ਕਿ ਇਹ ਬਾਬਾ ਵਿਸ਼ਵਨਾਥ ਅਤੇ ਭਗਵਾਨ ਰਾਮ, ਕ੍ਰਿਸ਼ਨ, ਭਗਵਾਨ ਬੁੱਧ, ਮਹਾਰਾਜਾ ਸੁਹੇਲਦੇਵ ਅਤੇ ਕਬੀਰ ਦੀ ਧਰਤੀ ਹੈ। ਯੂਪੀ ਨੂੰ ਆਪਣੀ ਪਛਾਣ ਦੇਣ ਦਾ ਕੰਮ ਭਾਜਪਾ ਨੇ ਕੀਤਾ ਹੈ।

  ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੇ ਯੂਪੀ ਨੂੰ ਬਹੁਤ ਅੱਗੇ ਲਿਜਾਣ ਦਾ ਕੰਮ ਕੀਤਾ ਹੈ। ਭਾਜਪਾ ਨੇ ਪਹਿਲੀ ਵਾਰ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਪਰਿਵਾਰਾਂ ਲਈ ਨਹੀਂ ਸਗੋਂ ਗਰੀਬ ਤੋਂ ਗਰੀਬ ਲੋਕਾਂ ਲਈ ਹੁੰਦੀਆਂ ਹਨ। ਉੱਤਰ ਪ੍ਰਦੇਸ਼ ਨੂੰ ਆਪਣੀ ਪਛਾਣ ਵਾਪਸ ਦਿਵਾਉਣ ਦਾ ਕੰਮ ਭਾਜਪਾ ਨੇ ਕੀਤਾ ਹੈ। ਭਾਜਪਾ ਨੇ ਉੱਤਰ ਪ੍ਰਦੇਸ਼ ਨੂੰ ਦੇਸ਼ ਦਾ ਸਭ ਤੋਂ ਪ੍ਰਮੁੱਖ ਸੂਬਾ ਬਣਨ ਵੱਲ ਲਿਜਾਣ ਲਈ ਬਹੁਤ ਕੰਮ ਕੀਤਾ ਹੈ।

  ਉਨ੍ਹਾਂ ਕਿਹਾ ਕਿ ਅਖਿਲੇਸ਼ ਜੀ, ਇਹ ਹਿਸਾਬ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਦੇ ਦਿਓ, ਪਿਛਲੇ 5 ਸਾਲਾਂ 'ਚ ਤੁਸੀਂ ਕਿੰਨੇ ਦਿਨ ਵਿਦੇਸ਼ 'ਚ ਰਹੇ? ਪਿਛਲੇ ਦਿਨੀਂ ਕੋਰੋਨਾ ਆਇਆ, ਯੂਪੀ ਵਿੱਚ ਹੜ੍ਹ ਆਇਆ, ਤੁਸੀਂ ਕਿੱਥੇ ਸੀ? ਇਸ ਦਾ ਲੇਖਾ ਦੇਣਾ। ਇਨ੍ਹਾਂ ਲੋਕਾਂ ਨੇ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੀ ਜਾਤ ਲਈ ਰਾਜ ਕੀਤਾ ਹੈ ।
  Published by:Ashish Sharma
  First published:
  Advertisement
  Advertisement