• Home
 • »
 • News
 • »
 • national
 • »
 • AMIT SHAH PAYS TRIBUTE TO GURU TEGH BAHADUR AT THE RED FORT TO MARK THE 400TH BIRTH ANNIVERSARY OF THE SIKH GURU

ਸ਼ਾਹ ਦੀ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ, ਕਿਹਾ-ਸਿੱਖ ਗੁਰੂਆਂ ਦੀ ਕੁਰਬਾਨੀ ਨੇ ਭਾਰਤ ਦੀ ਆਜ਼ਾਦੀ ਦਾ ਬੀਜ ਬੋਇਆ

Amit Shah pays tribute to Guru Tegh Bahadur-ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਕਿਹਾ ਕਿ ਸਿੱਖਾਂ ਗੁਰੂਆਂ ਪ੍ਰਤੀ ਦੇਸ਼ ਦੇ ਹਰ ਸਿੱਖ ਤੇ ਹਿੰਦੂ ਦੇ ਮਨ ਵਿੱਚ ਸਨਮਾਨ ਹੈ। ਲਾਲ ਕਿਲ੍ਹੇ ਤੇ ਹੋ ਰਹੇ ਸਮਾਗਮ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਲਾਲ ਕਿਲ੍ਹੇ 'ਤੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਰਦਾਸ ਕੀਤੀ।(PTI)

 • Share this:
  ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਿੱਖ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਮਹਾਨ ਕੁਰਬਾਨੀਆਂ ਨੇ ਭਾਰਤ ਦੀ ਆਜ਼ਾਦੀ ਦਾ ਬੀਜ ਬੀਜਿਆ।

  ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ: "ਮੈਂ ਬਿਨਾਂ ਕਿਸੇ ਝਿਜਕ ਦੇ ਕਹਿਣਾ ਚਾਹੁੰਦਾ ਹਾਂ ਕਿ ਇਹ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਮਹਾਨ ਕੁਰਬਾਨੀਆਂ ਦੇ ਕਾਰਨ ਹੀ ਆਜ਼ਾਦੀ ਝਿਣਗ ਲੱਗੀ, ਭਾਰਤ ਨੂੰ ਬਾਅਦ ਵਿੱਚ ਆਜ਼ਾਦੀ ਮਿਲ ਸਕੀ ਅਤੇ ਦੇਸ਼ ਹੁਣ ਆਜ਼ਾਦੀ ਦੇ 75ਵੇਂ ਸਾਲ 'ਤੇ ਹੈ।"

  ਸਿੱਖ ਗੁਰੂ ਦੀ 400ਵੀਂ ਜਯੰਤੀ ਦੇ ਮੌਕੇ 'ਤੇ ਲਾਲ ਕਿਲ੍ਹੇ 'ਤੇ ਦੋ-ਰੋਜ਼ਾ ਸਮਾਰੋਹ ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਅਤੇ ਹੋਰ ਹਿੰਦੂਆਂ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਨ੍ਹਾਂ 'ਤੇ ਤਤਕਾਲੀ ਮੁਗਲ ਸ਼ਾਸਕਾਂ ਨੇ ਜ਼ੁਲਮ ਕੀਤੇ ਸਨ।

  ਉਨ੍ਹਾਂ ਨੇ ਕਿਹਾ ਕਿ ਸਿੱਖਾਂ ਗੁਰੂਆਂ ਪ੍ਰਤੀ ਦੇਸ਼ ਦੇ ਹਰ ਸਿੱਖ ਤੇ ਹਿੰਦੂ ਦੇ ਮਨ ਵਿੱਚ ਸਨਮਾਨ ਹੈ। ਲਾਲ ਕਿਲ੍ਹੇ ਤੇ ਹੋ ਰਹੇ ਸਮਾਗਮ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।

  ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇਸ਼ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਸਿੱਖ ਗੁਰੂ ਦੀਆਂ ਮਹਾਨ ਕੁਰਬਾਨੀਆਂ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ।

  ਸ਼ਾਹ ਨੇ ਕਿਹਾ ਕਿ “ਜਦੋਂ ਕਸ਼ਮੀਰੀ ਪੰਡਤਾਂ ਨੇ ਉਸ ਕੋਲ ਪਹੁੰਚ ਕੀਤੀ, ਤਾਂ ਉਹ (ਮੁਗਲ ਬਾਦਸ਼ਾਹ) ਔਰੰਗਜ਼ੇਬ ਵਿਰੁੱਧ ਲੜਾਈ ਵਿਚ ਸ਼ਾਮਲ ਹੋ ਗਿਆ। ਉਸ ਨੇ ਕਿਹਾ, 'ਜਾਓ ਔਰੰਗਜ਼ੇਬ ਨੂੰ ਕਹੋ ਕਿ ਜੇਕਰ ਉਹ ਮੇਰਾ ਧਰਮ ਪਰਿਵਰਤਨ ਕਰ ਸਕਦਾ ਹੈ, ਤਾਂ ਉਹ ਬਾਕੀ ਦੇ ਦੇਸ਼ ਨੂੰ ਬਦਲ ਸਕਦਾ ਹੈ'

  ਗ੍ਰਹਿ ਮੰਤਰੀ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਸਮਾਗਮ ਦਾ ਆਯੋਜਨ ਗੁਰੂ ਤੇਗ ਬਹਾਦਰ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਸੀ ਕਿਉਂਕਿ ਔਰੰਗਜ਼ੇਬ ਦੁਆਰਾ "ਇਥੋਂ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਸੀ" ਅਤੇ ਗੂਰੂ ਸਾਹਿਬ ਨੂੰ ਉਸ ਥਾਂ ਦੇ ਨੇੜੇ ਸ਼ਹੀਦ ਕੀਤਾ ਗਿਆ ,ਜਿੱਥੇ ਹੁਣ ਇੱਕ ਗੁਰਦੁਆਰਾ ਹੈ।

  ਸ਼ਾਹ ਨੇ ਕਿਹਾ, "ਜਿਸ ਥਾਂ ਤੋਂ ਉਨ੍ਹਾਂ ਦੀ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ, ਉਹ ਥਾਂ ਹੈ ਜਿੱਥੇ ਇਸ ਸਰਕਾਰ ਨੇ ਪ੍ਰਕਾਸ਼ ਪੁਰਬ ਮਨਾਉਣ ਲਈ ਚੁਣਿਆ ਹੈ,"

  ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਭ ਤੋਂ ਖੁਸ਼ਕਿਸਮਤ ਪ੍ਰਧਾਨ ਮੰਤਰੀ ਹਨ ਕਿਉਂਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਨ ਦਾ ਮੌਕਾ ਮਿਲਿਆ।

  ਉਨ੍ਹਾਂ ਕਿਹਾ, “ਬੜੇ ਜੋਸ਼ ਅਤੇ ਸਮਰਪਣ ਨਾਲ, ਪ੍ਰਧਾਨ ਮੰਤਰੀ ਸਿੱਖ ਗੁਰੂਆਂ ਦੇ ਵਿਸ਼ਵਾਸ, ਕੁਰਬਾਨੀ ਅਤੇ ਦਲੇਰੀ ਦੇ ਸੰਦੇਸ਼ ਨੂੰ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੈ ਕੇ ਜਾ ਰਹੇ ਹਨ।”

  ਸ਼ਾਹ ਨੇ ਸਮਾਗਮ ਵਿੱਚ "ਸ੍ਰੀ ਗੁਰੂ ਤੇਗ ਬਹਾਦਰ ਦਾ ਜੀਵਨ ਅਤੇ ਕੁਰਬਾਨੀ" ਸਿਰਲੇਖ ਵਾਲੇ ਮਲਟੀਮੀਡੀਆ ਸ਼ੋਅ ਦਾ ਉਦਘਾਟਨ ਕੀਤਾ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸਾਉਂਦਾ 15 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਸ਼ਬਦ ਕੀਰਤਨ ਵਿੱਚ 400 ਦੇ ਕਰੀਬ ਬੱਚਿਆਂ ਨੇ ਭਾਗ ਲਿਆ।

  ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਲਾਲ ਕਿਲਾ ਸਮਾਗਮ ਲਈ ਢੁਕਵਾਂ ਸਥਾਨ ਸੀ। ਉਨ੍ਹਾਂ ਨੇ ਕਿਹਾ ਕਿ “ਲਾਲ ਕਿਲਾ ਸਿਰਫ 15 ਅਗਸਤ ਦਾ ਨਹੀਂ, ਹਰ ਜਗ੍ਹਾ ਦਾ ਮਹੱਤਵ ਹੈ। ਅਸੀਂ ਯੋਗ ਦਿਵਸ ਮਨਾਉਣ ਲਈ ਪ੍ਰਸਿੱਧ ਸਥਾਨਾਂ ਨੂੰ ਚੁਣਿਆ ਹੈ…”

  ਸੱਭਿਆਚਾਰਕ ਮੰਤਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਰਾਸ਼ਟਰੀ ਸਮਾਰਕ ਅਥਾਰਟੀ ਦੇ ਚੇਅਰਪਰਸਨ ਤਰੁਣ ਵਿਜੇ ਨੇ ਕਿਹਾ ਕਿ ਲਾਲ ਕਿਲੇ 'ਤੇ ਸਮਾਗਮ ਦਾ ਆਯੋਜਨ "ਸਿੱਖ ਗੁਰੂ ਦੀ ਮਹਾਨ ਕੁਰਬਾਨੀ ਨੂੰ ਸਰਕਾਰ ਦੀ ਪ੍ਰਤੀਕਾਤਮਕ ਸ਼ਰਧਾਂਜਲੀ ਸੀ।"
  Published by:Sukhwinder Singh
  First published: