AN-32 ਜਹਾਜ਼ ਹਾਦਸੇ ਵਿਚ ਸਮਾਣਾ ਦੇ ਨੌਜਵਾਨ ਸਣੇ ਕੋਈ ਵੀ ਜ਼ਿੰਦਾ ਨਾ ਬਚਿਆ

News18 Punjab
Updated: June 13, 2019, 3:00 PM IST
AN-32 ਜਹਾਜ਼ ਹਾਦਸੇ ਵਿਚ ਸਮਾਣਾ ਦੇ ਨੌਜਵਾਨ ਸਣੇ ਕੋਈ ਵੀ ਜ਼ਿੰਦਾ ਨਾ ਬਚਿਆ
News18 Punjab
Updated: June 13, 2019, 3:00 PM IST
ਪਿਛਲੇ ਹਫਤੇ ਲਾਪਤਾ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ 'ਚ ਸਵਾਰ ਲੋਕਾਂ 'ਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਹਾਦਸੇ ਵਾਲੀ ਥਾਂ 'ਤੇ ਪਹੁੰਚੀ ਟੀਮ ਨੇ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫ਼ੌਜ ਦੀ ਸਰਚ ਟੀਮ ਅੱਜ ਸਵੇਰੇ ਕ੍ਰੈਸ਼ ਸਾਈਟ 'ਤੇ ਪਹੁੰਚੀ। ਇਸ਼ ਦੌਰਾਨ ਸਰਚ ਟੀਮ ਨੂੰ ਜਹਾਜ਼ 'ਚ ਸਵਾਰ ਕਿਸੇ ਵੀ ਜ਼ਿੰਦਾ ਬਚੇ ਹੋਣ ਦਾ ਕੋਈ ਸੁਰਾਗ਼ ਨਹੀਂ ਮਿਲਿਆ।

ਇੰਡੀਅਨ ਏਅਰ ਫੋਰਸ ਨੇ ਜਹਾਜ਼ 'ਚ ਸਵਾਰ ਸਾਰੇ 13 ਲੋਕਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ 'ਚ ਹਵਾਈ ਫ਼ੌਜ ਦੇ ਦੁਰਘਟਨਾ ਗ੍ਰਸਤ AN-32 ਜਹਾਜ਼ ਦੇ ਮਲਬੇ ਤੱਕ ਪਹੁੰਚਣਾ ਬਚਾਅ ਦਲ ਲਈ ਮੁਸ਼ਕਲ ਸਾਬਤ ਹੋ ਰਿਹਾ ਸੀ। ਬੁੱਧਵਾਰ ਨੂੰ 15 ਮੈਂਬਰੀ ਬਚਾਅ ਦਲ ਨੇ ਦੁਘਟਨਾ ਸਥਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਜੰਗਲ ਅਤੇ ਬੇਹੱਦ ਖ਼ਰਾਬ ਮੌਸਮ ਕਾਰਨ ਇਹ ਦਲ ਸਫ਼ਲ ਨਹੀਂ ਹੋ ਸਕਿਆ।

Loading...
ਲਿਹਾਜ਼ਾ ਬਚਾਅ ਦਲ ਨੂੰ ਏਅਰਲਿਫਟ ਕਰਕੇ ਦੁਰਘਟਨਾ ਸਥਾਨ ਦੇ ਕਰੀਬ ਸਥਿਤ ਕੈਂਪ ਤੱਕ ਪਹੁੰਚਾਇਆ ਗਿਆ ਸੀ। ਜ਼ਿਕਰਯੋਗ ਹੈ ਏਐੱਨ-32 3 ਜੂਨ ਨੂੰ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਮਲਬਾ 11 ਜੂਨ ਨੂੰ ਮਿਲਿਆ ਸੀ। ਦੱਸਣਾ ਬਣਦਾ ਹੈ ਕਿ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਫ਼ੌਜ ਦੇ ਇਸ ਜਹਾਜ਼ ਵਿਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਸੀ।ਮੋਹਿਤ ਦੀ ਕਰੀਬ ਤੇਰਾਂ ਸਾਲ ਪਹਿਲਾਂ ਐੱਨਡੀਏ 'ਚ ਚੋਣ ਹੋਈ ਸੀ ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫ਼ੌਜ ਵਿਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾ ਰਿਹਾ ਸੀ। ਭਾਰਤੀ ਹਵਾਈ ਫ਼ੌਜ ਦੇ ਟੈਂਟ ਨੂੰ ਏਐੱਨ-32 ਜਹਾਜ਼ ਦੇ ਮੈਂਬਰਾਂ 'ਚ ਸ਼ਾਮਲ ਸੀ।
First published: June 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...