
ਆਨੰਦ ਮਹਿੰਦਰਾ ਨੇ ਦਿੱਤਾ ਵੱਡਾ ਬਿਆਨ, "ਕੋਰੋਨਾ ਤੋਂ ਬਾਅਦ ਵੀ ਜਾਰੀ ਰਹੇਗਾ Work from Home"
ਕਰੋਨਾ ਮਹਾਂਮਾਰੀ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਅਜੇ ਵੀ ਸ਼ੰਕੇ ਹਨ, ਇਸ ਦਾ ਪ੍ਰਕੋਪ ਤਾਂ ਘੱਟ ਰਿਹਾ ਹੈ ਪਰ ਨਾਲ ਹੀ ਨਵੇਂ ਵੇਰੀਐਂਟ ਦੇ ਆਉਣ ਕਾਰਨ ਚਿੰਤਾ ਦੁਬਾਰਾ ਵੱਧ ਗਈ ਹੈ। ਕਈ ਵਾਰ ਅਜਿਹਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਖਤਮ ਹੋ ਗਿਆ ਹੈ, ਪਰ ਉਦੋਂ ਹੀ ਕੋਵਿਡ ਦਾ ਨਵਾਂ ਰੂਪ ਅਤੇ ਨਾਮ ਸਾਹਮਣੇ ਆ ਜਾਂਦਾ ਹੈ। ਦੁਨੀਆ ਮੁੜ ਲੀਹ 'ਤੇ ਆਉਣ ਦੀ ਥਾਂ ਮੁੜ ਹਲਚਲ ਕਰਨ ਲੱਗਦੀ ਹੈ।
ਹੁਣ ਦੁਨੀਆ ਕੋਰੋਨਾ ਦੇ ਨਵੇਂ ਵੇਰੀਐਂਟ (ਓਮੀਕਰੋਨ) ਦੀ ਲਪੇਟ ਚ ਆ ਗਈ ਹੈ। ਫਿਲਹਾਲ ਭਾਰਤ 'ਚ ਸਥਿਤੀ ਆਮ ਵਾਂਗ ਹੈ ਅਤੇ ਅਰਥਵਿਵਸਥਾ ਲੀਹ 'ਤੇ ਆ ਰਹੀ ਹੈ। ਕਈ ਕੰਪਨੀਆਂ ਨੇ ਘਰੋਂ ਕੰਮ ਕਰਨਾ (ਵਰਕ ਫਰੋਮ ਹੋਮ) ਖਤਮ ਕਰਦੇ ਹੋਏ ਆਪਣੇ ਕਰਮਚਾਰੀਆਂ ਨੂੰ ਦਫਤਰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਕੁੱਝ ਕੰਪਨੀਆਂ ਹਨ ਜੋ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ।
ਜਾਰੀ ਰਹੇਗਾ ਘਰੋਂ ਕੰਮ ਕਰਨ ਦਾ ਚਲਨ : ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਨੇ ਵਰਕ ਫਰaਮ ਹੋਮ ਕਲਚਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰੋਂ ਕੰਮ ਕਰਨ ਦਾ ਕਲਚਰ ਹੁਣ ਸਾਡੀ ਜ਼ਿੰਦਗੀ ਦਾ ਸਥਾਈ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਵਰਕ ਫਰੋਮ ਹੋਮ ਕਲਚਰ ਬਣਿਆ ਰਹੇਗਾ। ਕੋਰੋਨਾ ਖਤਮ ਹੋਣ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਹੂਲਤ ਮਿਲਦੀ ਰਹੇਗੀ। ਆਨੰਦ ਮਹਿੰਦਰਾ ਨੇ ਕੋਰੋਨਾ ਤੋਂ ਬਾਅਦ ਘਰ ਤੋਂ ਕੰਮ ਕਰਨ ਦੀ ਪ੍ਰਕਿਰਤੀ 'ਤੇ ਕਿਹਾ ਕਿ ਇਹ ਪ੍ਰਣਾਲੀ ਹਾਈਬ੍ਰਿਡ ਮਾਡਲ 'ਤੇ ਰਹੇਗੀ। ਹਾਲ ਹੀ ਵਿੱਚ, ਮਹਿੰਦਰਾ ਗਰੁੱਪ ਦੀ ਇੱਕ ਸਹਾਇਕ ਕੰਪਨੀ ਟੇਕ ਮਹਿੰਦਰਾ ਨੇ ਐਕਟਿਵਸ ਕਨੈਕਟ - ਵਰਕ ਐਟ ਹੋਮ ਕਸਟਮਰ ਐਕਸਪੀਰੀਅੰਸ ਮੈਨੇਜਮੈਂਟ ਸਾਲਿਉਸ਼ਨਲ ਫਰਮ ਨੂੰ ਟੇਕਓਵਰ ਕੰਮ ਕੀਤਾ ਹੈ। ਟੇਕਓਵਰ ਦਾ ਇਹ ਸੌਦਾ $ 62 ਮਿਲੀਅਨ ਦਾ ਸੀ। ਆਨੰਦ ਮਹਿੰਦਰਾ ਗਰੁੱਪ ਨੇ ਇਹ ਕਦਮ ਵਰਕਿੰਗ ਪਲੇਸ ਸੋਲਿਊਸ਼ਨ ਦੇ ਵਧਦੇ ਕਾਰੋਬਾਰ ਨੂੰ ਦੇਖਦੇ ਹੋਏ ਚੁੱਕਿਆ ਹੈ।
ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ Omicron ਵੇਰੀਐਂਟ ਬਾਰੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ, ਜੋ ਸੱਚਮੁੱਚ ਹੈਰਾਨੀਜਨਕ ਹੈ। ਆਨੰਦ ਮਹਿੰਦਰਾ ਨੇ ਇਕ ਟਵੀਟ 'ਚ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜੋ 1963 'ਚ ਰਿਲੀਜ਼ ਹੋਈ ਇਟਾਲੀਅਨ ਫਿਲਮ 'ਦਿ ਓਮਿਕਰੋਨ ਵੇਰੀਐਂਟ' ਦਾ ਪੋਸਟਰ ਹੈ। ਆਨੰਦ ਮਹਿੰਦਰਾ ਨੇ ਲਿਖਿਆ, 'ਅਤੇ ਮੇਰੇ ਆਖਰੀ ਟਵੀਟ ਤੋਂ ਬਾਅਦ, ਇੱਕ ਸਕੂਲੀ ਦੋਸਤ ਨੇ ਮੈਨੂੰ ਇਹ ਫੋਟੋ ਭੇਜੀ ਅਤੇ ਦੱਸਿਆ ਕਿ ਓਮਿਕਰੋਨ ਨਾਮ ਦੀ ਫਿਲਮ ਬਹੁਤ ਪਹਿਲਾਂ ਬਣੀ ਹੈ।'
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।