• Home
 • »
 • News
 • »
 • national
 • »
 • ANAND MAHINDRA SAYS JIO FACEBOOK DEAL A STRONG SIGNAL OF INDIAS ECONOMIC IMPORTANCE POST THE CRISIS

Jio-Facebook Deal ‘ਤੇ ਆਨੰਦ ਮਹਿੰਦਰਾ ਨੇ ਕੀਤੀ ਮੁਕੇਸ਼ ਅੰਬਾਨੀ ਦੀ ਤਾਰੀਫ, ਕਿਹਾ- ਡੀਲ ਦੇਸ਼ ਦੀ ਅਰਥਵਿਵਸਤਾ ਲਈ ਬਹੁਤ ਲਾਭਦਾਇਕ

ਟਵਿੱਟਰ ਉਤੇ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ ਫੇਸਬੁਕ ਨਾਲ ਜੀਓ ਦਾ ਸੌਦਾ ਉਨ੍ਹਾਂ ਦੋਵਾਂ ਲਈ ਚੰਗਾ ਹੈ, ਬਲਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਵਿਚ ਇਹ ਫੈਸਲਾ ਕਰਨਾ ਭਾਰਤੀ ਅਰਥਵਿਵਸਥਾ ਨੂੰ ਮਜਬੂਤ ਕਰਨ ਦਾ ਸੰਕੇਤ ਹੈ।

Jio-Facebook Deal ‘ਤੇ ਆਨੰਦ ਮਹਿੰਦਰਾ ਨੇ ਕੀਤੀ ਮੁਕੇਸ਼ ਅੰਬਾਨੀ ਦੀ ਤਾਰੀਫ, ਕਿਹਾ- ਡੀਲ ਦੇਸ਼ ਦੀ ਅਰਥਵਿਵਸਤਾ ਲਈ ਬਹੁਤ ਲਾਭਦਾਇਕ,

Jio-Facebook Deal ‘ਤੇ ਆਨੰਦ ਮਹਿੰਦਰਾ ਨੇ ਕੀਤੀ ਮੁਕੇਸ਼ ਅੰਬਾਨੀ ਦੀ ਤਾਰੀਫ, ਕਿਹਾ- ਡੀਲ ਦੇਸ਼ ਦੀ ਅਰਥਵਿਵਸਤਾ ਲਈ ਬਹੁਤ ਲਾਭਦਾਇਕ,

 • Share this:
  ਸੋਸ਼ਲ ਮੀਡੀਆ ਉਤੇ ਐਕਟਿਵ ਰਹਿਣ ਵਾਲੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਫੇਸਬੁੱਕ ਵੱਲੋਂ ਰਿਲਾਇੰਸ ਜੀਓ ਵਿਚ 9.9 ਫੀਸਦੀ ਹਿੱਸੇਦਾਰੀ ਖਰੀਦਣ ਵਾਲੀ ਡੀਲ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਸੌਦਾ ਨਾ ਸਿਰਫ ਦੋ ਦੇਸ਼ਾਂ ਲਈ ਹੈ, ਬਲਕਿ ਅਰਥਵਿਵਸਥਾ ਲਈ ਵੀ ਚੰਗੀ ਹੈ।

  ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉਤੇ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ ਫੇਸਬੁਕ ਨਾਲ ਜੀਓ ਦਾ ਸੌਦਾ ਉਨ੍ਹਾਂ ਦੋਵਾਂ ਲਈ ਚੰਗਾ ਹੈ, ਬਲਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਵਿਚ ਇਹ ਫੈਸਲਾ ਕਰਨਾ ਭਾਰਤੀ ਅਰਥਵਿਵਸਥਾ ਨੂੰ ਮਜਬੂਤ ਕਰਨ ਦਾ ਸੰਕੇਤ ਹੈ।  ਅਨੰਦ ਮਹਿੰਦਰਾ ਅੱਗੇ ਕਹਿੰਦੇ ਹਨ ਕਿ ਇਹ ਉਸ ਪਰਿਕਲਪਨਾ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਵਿਸ਼ਵ ਦੇ ਵਿਕਾਸ ਦਾ ਨਵਾਂ ਇੰਜਣ ਬਣੇਗਾ।

  ਰਿਲਾਇੰਸ ਜੀਓ ਵਿਚ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਹਿੱਸੇਦਾਰੀ ਖਰੀਦੇਗੀ। ਇਸ ਦੇ ਲਈ ਫੇਸਬੁੱਕ ਨੇ ਜਿਓ ਪਲੇਟਫਾਰਮ ਵਿਚ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ ਫੇਸਬੁੱਕ ਨੂੰ ਜੀਓ ਵਿਚ 9.99 ਪ੍ਰਤੀਸ਼ਤ ਹਿੱਸੇਦਾਰੀ ਮਿਲੇਗੀ। ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ ਜਿਓ ਦਾ ਐਂਟਰਪ੍ਰਾਈਜ਼ ਵੈਲਯੂ ਵਧ ਕੇ 4.62 ਲੱਖ ਕਰੋੜ ਹੋ ਗਿਆ ਹੈ।

  ਦੱਸ ਦਈਏ ਕਿ ਜੀਓ ਨੂੰ ਮਈ 2016 ਵਿੱਚ ਲਾਂਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੂਰਸੰਚਾਰ ਉਦਯੋਗ ਵਿੱਚ ਸਸਤੇ ਡੇਟਾ ਅਤੇ ਮੁਫਤ ਕਾਲਿੰਗ ਦਾ ਇੱਕ ਪੜਾਅ ਸ਼ੁਰੂ ਹੋਇਆ। ਇਸ ਡਾਟਾ ਵਾਰ ਵਿੱਚ ਜਿਓ ਨੇ ਹੌਲੀ ਹੌਲੀ ਦੂਰ ਸੰਚਾਰ ਉਦਯੋਗ ਵਿੱਚ ਆਪਣਾ ਪੈਰ ਜਮਾ ਲਏ। ਅੱਜ ਜੀਓ ਦੇ ਲਗਭਗ 38 ਕਰੋੜ ਗਾਹਕ ਹਨ ਅਤੇ ਇਸਦਾ ਗਾਹਕ ਅਧਾਰ ਸਭ ਤੋਂ ਵੱਡਾ ਬਣ ਗਿਆ ਹੈ। ਫੇਸਬੁੱਕ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਸ ਦੇ 400 ਮਿਲੀਅਨ ਉਪਯੋਗਕਰਤਾ ਹਨ ਅਤੇ ਇਸ ਸਾਲ ਇੰਟਰਨੈਟ ਉਪਭੋਗਤਾਵਾਂ ਦੀ ਗਿਣਤੀ 85 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ।
  Published by:Ashish Sharma
  First published: