ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਪਤਨੀ ਨੀਤਾ ਦੇ ਬੇਟੇ ਅਨੰਤ ਅੰਬਾਨੀ ਦੀ ਅੰਗੇਜ਼ਮੇਂਟ ਰਾਧਿਕਾ ਮਰਚੈਂਟ ਨਾਲ 29 ਦਸੰਬਰ ਨੂੰ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਰਾਜਸਥਾਨ ਦੇ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਵਿੱਚ ਇੱਕ ਰਵਾਇਤੀ ਤਰੀਕੇ ਦੇ ਨਾਲ ਹੋਇਆ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਮੰਗਣੀ ਤੋਂ ਬਾਅਦ ਅਨੰਤ ਅਤੇ ਰਾਧਿਕਾ ਨੇ ਆਪਣੇ ਭਵਿੱਖ ਲਈ ਭਗਵਾਨ ਸ਼੍ਰੀਨਾਥ ਜੀ ਦਾ ਆਸ਼ੀਰਵਾਦ ਲੈਣ ਲਈ ਮੰਦਰ ਵਿੱਚ ਦਿਨ ਬਿਤਾਇਆ।ਜਿਸ ਤੋਂ ਬਾਅਦ 18 ਜਨਵਰੀ ਨੂੰ ਯਾਨੀ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਹੀ ਜੋੜੇ ਨੇ ਮਹਿੰਦੀ ਸੈਰੇਮਨੀ ਮਨਾਈ ਸੀ।
ਅੱਜ ਅਨੰਤ ਅਤੇ ਰਾਧਿਕਾ ਵੱਲੋਂ ਗੋਲ ਧਾਣਾ ਦੀ ਰਸਮ ਨਿਭਾਈ ਜਾਵੇਗੀ । ਇਹ ਰਸਮ ਲਾੜੇ ਦੇ ਪੱਖ ਵਾਲੇ ਘਰ ਵਿੱਚ ਹੁੰਦੀ ਹੈ। ਇਸ ਦੌਰਾਨ ਲਾੜੀ ਦਾ ਪੱਖ ਲਾੜੇ ਦੇ ਘਰ ਤੋਹਫ਼ੇ ਅਤੇ ਮਿਠਾਈਆਂ ਭੇਜਦੇ ਹਨ ਇਸ ਦੇ ਨਾਲ ਹੀ ਧਨੀਆ ਅਤੇ ਗੁੜ ਇੱਕ ਦੂਜੇ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਰਿੰਗ ਪਹਿਨਾਉਣ ਦੀ ਰਸਮ ਹੁੰਦੀ ਹੈ।
ਇੱਕ ਦੂਜੇ ਨੂੰ ਅੰਗੂਠੀਆਂ ਪਹਿਨਾਉਣ ਤੋਂ ਬਾਅਦ ਮੁੰਡਾ-ਕੁੜੀ 5 ਵਿਆਹੀਆਂ ਔਰਤਾਂ ਦਾ ਆਸ਼ੀਰਵਾਦ ਲੈਂਦੇ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵੀ ਇਹ ਰਸਮ ਨਿਭਾਉਣਗੇ।7 ਵਜੇ ਮੁੰਬਈ ਦੇ ਅਲਟਾਮਾਉਂਟ ਰੋਡ 'ਤੇ ਐਂਟੀਲੀਆ ਵਿਖੇ ਇੱਕ ਵਿਸ਼ਾਲ "ਗੋਲ-ਧਾਣਾ" ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anant Ambani, Engagement, Mukesh ambani, Radhika Merchant, Reliance