ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਰਾਧਿਕ ਮਰਚੈਂਟ ਨਾਲ ਮੰਗਣੀ ਕਰ ਲਈ ਹੈ। ਬਹੁਤ ਜਲਦੀ ਦੋਵੇਂ ਵਿਆਹ ਕਰ ਲੈਣਗੇ। ਉਨ੍ਹਾਂ ਦੀ ਰਸਮ ਰਾਜਸਥਾਨ ਸਥਿਤ ਸ਼੍ਰੀਨਾਥਜੀ ਮੰਦਰ ਵਿੱਚ ਹੋਈ। ਅਨੰਤ ਅੰਬਾਨੀ ਦੇ ਬਾਰੇ ਤਾਂ ਸਾਰੇ ਜਾਣਦੇ ਹਾਂ ਪਰ ਲੋਕ ਜਾਣਨਾ ਚਾਹੁੰਦੇ ਹਨ ਕਿ ਰਾਧਿਕਾ ਮਰਚੈਂਟ ਕੌਣ ਹੈ?
ਰਾਧਿਕਾ ਮਰਚੈਂਟ ਅਨੰਤ ਅੰਬਾਨੀ ਦੀ ਬਚਪਨ ਦੀ ਦੋਸਤ ਹੈ। ਉਹ ਅਰਬਪਤੀ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਹੈ, ਜੋ ਦੇਸ਼ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਐਨਕੋਰ ਹੈਲਥਕੇਅਰ ਦੇ ਸੀ.ਈ.ਓ. ਹਨ।
ਭਰਤਨਾਟਿਅਮ ਡਾਂਸ ਦੀ ਸੌਕੀਨ ਹਨ ਰਾਧਿਕਾ
ਰਾਧਿਕਾ ਮਰਚੈਂਟ ਦਾ ਜਨਮ 18 ਦਸੰਬਰ 1994 ਨੂੰ ਹੋਇਆ ਸੀ। ਰਾਧਿਕਾ ਨੂੰ ਕਲਾਸੀਕਲ ਡਾਂਸ ਪਸੰਦ ਹੈ, ਨਾਲ ਹੀ ਉਨ੍ਹਾਂ ਨੇ ਅੱਠ ਸਾਲਾਂ ਤੋਂ ਭਰਤਨਾਟਿਅਮ ਦੀ ਸਿਖਿਆ ਲਈ। ਉਨ੍ਹਾਂ ਨੇ ਮੁੰਬਈ ਵਿੱਚ ਸ਼੍ਰੀ ਨਿਭਾ ਆਰਟ ਅਕੈਡਮੀ ਵਿੱਚ ਆਪਣੀ ਕਲਾਸੀਕਲ ਡਾਂਸ ਦੀ ਸਿਖਲਾਈ ਪੂਰੀ ਕੀਤੀ।
ਇਸ ਸਾਲ ਮਈ ਵਿੱਚ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਹੋਣ ਵਾਲੀ ਛੋਟੀ ਨੂੰਹ, ਰਾਧਿਕਾ ਮਰਚੈਂਟ ਲਈ ਆਰਗੇਟਰਾਮ ਸਮਾਰੋਹ ਦੀ ਮੇਜ਼ਬਾਨੀ ਵੀ ਕੀਤੀ ਸੀ। ਕਿਸੇ ਵੀ ਸ਼ਾਸਤਰੀ ਸੰਗੀਤ ਕਲਾਕਾਰ ਲਈ ਆਰਗੇਟਰਾਮ ਸਮਾਰੋਹ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਹ ਉਸ ਦਾ ਪਹਿਲਾ ਸਟੇਜ ਪ੍ਰਦਰਸ਼ਨ ਹੁੰਦਾ ਹੈ।
ਰਾਧਿਕਾ ਮਰਚੈਂਟ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਕੀਤੀ ਹੈ ਪੜ੍ਹਾਈ
ਰਾਧਿਕਾ ਨੇ ਆਪਣੀ ਮੁਢਲੀ ਸਿੱਖਿਆ ਮੁੰਬਈ ਦੇ ਈਕੋਲ ਮੋਂਡਿਆਲ ਵਰਲਡ ਸਕੂਲ ਅਤੇ ਬੀਡੀ ਸੋਮਾਨੀ ਇੰਟਰਨੈਸ਼ਨਲ ਸਕੂਲ ਤੋਂ ਕੀਤੀ। ਉਨ੍ਹਾਂ ਨੇ ਬਾਅਦ ਵਿੱਚ 2017 ਵਿੱਚ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਭਾਰਤ 'ਚ ਭਾਰਤ ਆਈ ਅਤੇ ਇੰਡੀਆ ਫਸਟ ਆਰਗੇਨਾਈਜ਼ੇਸ਼ਨ ਅਤੇ ਦੇਸਾਈ ਐਂਡ ਦੀਵਾਨਜੀ ਵਰਗੀਆਂ ਫਰਮਾਂ ਵਿੱਚ ਇੰਟਰਨਸ਼ਿਪ ਕੀਤੀ।
ਇਸ ਤੋਂ ਬਾਅਦ, ਉਨ੍ਹਾਂ ਨੇ ਮੁੰਬਈ ਦੀ ਰੀਅਲ ਅਸਟੇਟ ਕੰਪਨੀ ਇਸਪ੍ਰਵਾ ਵਿੱਚ ਜੂਨੀਅਰ ਸੇਲਜ਼ ਮੈਨੇਜਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਫਿਰ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love Marriage, Marriage, Mukesh ambani