ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐੱਮਡੀ ਮੁਕੇਸ਼ ਅੰਬਾਨੀ ਦੇ ਘਰ ਮੁੜ ਸ਼ਹਿਨਾਈ ਵੱਜੇਗੀ ਕਿਉਂਕਿ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦਾ ਜਲਦ ਹੀ ਵਿਆਹ ਹੋਣ ਵਾਲਾ ਹੈ । ਅਨੰਤ ਅੰਬਾਨੀ ਦਾ ਵਿਆਹ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦੇ ਨਾਲ ਹੋਣਾ ਤੈਅ ਹੋਇਆ ਹੈ।ਇਸ ਦੇ ਲਈ ਅੰਬਾਨੀ ਪਰਿਵਾਰ ਨੇ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ। ਸ਼ੈਲਾ ਅਤੇ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਅਤੇ ਅਨੰਤ ਦੀ ਮੰਗਣੀ ਦੀ ਰਸਮ ਵੀਰਵਾਰ ਨੂੰ ਰਾਜਸਥਾਨ ਦੇ ਨਾਥਦੁਆਰਾ ਦੇ ਸ਼੍ਰੀਨਾਥਜੀ ਮੰਦਰ ਦੇ ਵਿੱਚ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਦੇ ਵਿੱਚ ਕੀਤੀ ਗਈ।
ਅੰਬਾਨੀ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਇਹ ਕਿਹਾ ਗਿਆ ਕਿ ਮੰਗਣੀ ਕਰਵਾਉਣ ਤੋਂ ਬਾਅਦ ਅਮੰਤ ਅਤੇ ਰਾਧਿਕਾ ਨੇ ਭਗਵਾਨ ਸ਼੍ਰੀਨਾਥ ਜੀ ਦਾ ਆਸ਼ੀਰਵਾਦ ਲੈਣ ਲਈ ਮੰਦਰ ਵਿੱਚ ਦਿਨ ਬਿਤਾਇਆ।
ਪਰਿਵਾਰ ਨੇ ਮੰਗਣੀ ਬਾਰੇ ਤਾਂ ਜਾਣਕਾਰੀ ਦੇ ਦਿੱਤੀ ਹੈ ਪਰ ਇਹ ਨਹੀਂ ਦੱਸਿਆ ਕਿ ਇਨ੍ਹਾਂ ਦੋਵਾਂ ਦਾ ਵਿਆਹ ਕਦੋਂ ਤੱਕ ਹੋਵੇਗਾ।
ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਇਸ ਸਾਲ ਜੂਨ ਮਹੀਨੇ ਦੇ ਵਿੱਚ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਰਾਧਿਕਾ ਲਈ ਇੱਕ ਸ਼ਾਨਦਾਰ 'ਆਰੰਗੇਤਰਮ' ਸਮਾਗਮ ਵੀ ਕਰਵਾਇਆ ਸੀ। ਇਹ ਰਾਧਿਕਾ ਦਾ ਪਹਿਲਾ ਸਟੇਜ ਡਾਂਸ ਪ੍ਰਦਰਸ਼ਨ ਸੀ।
ਅਨੰਤ ਅੰਬਾਨੀ ਨੇ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਜਦਕਿ ਰਾਧਿਕਾ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਅਨੰਤ ਰਿਲਾਇੰਸ ਦੇ ਊਰਜਾ ਕਾਰੋਬਾਰ ਦੇ ਮੁਖੀ ਹਨ ਅਤੇ ਰਾਧਿਕਾ ਐਨਕੋਰ ਹੈਲਥਕੇਅਰ ਦੇ ਬੋਰਡ ਵਿੱਚ ਇੱਕ ਨਿਰਦੇਸ਼ਕ ਵਜੋਂ ਕੰਮ ਕਰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anant Ambani, Engagement, Mukesh ambani, Radhika Merchant, Reliance