ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਵੀਰਵਾਰ ਨੂੰ ਮੰਗਣੀ ਹੋ ਗਈ । ਮੰਗਣੀ ਦੀ ਰਸਮ ਮੁਕੇਸ਼ ਅੰਬਾਨੀ ਦੀ ਮੁੰਬਈ ਰਿਹਾਇਸ਼ ਐਂਟੀਲੀਆ ਦੇ ਵਿੱਚ ਕਰਵਾਈ ਗਈ।ਹਾਲਾਂਕਿ ਇਸ ਤੋਂ ਪਹਿਲਾਂ 29 ਦਸੰਬਰ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੲਾ ਰੋਕਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ। ਰਾਧਿਕਾ ਅੰਬਾਨੀ ਪਰਿਵਾਰ ਦੇ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀ ਰਹੀ ਹੈ । ਰਾਧਿਕਾ ਮਰਚੈਂਟ ਐਨਕੋਰ ਹੈਲਥਕੇਅਰ ਦੇ ਸੀਈਓ ਵੀਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਬੇਟੀ ਹੈ। ਰਾਧਿਕਾ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਵਿੱਚ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਹ ਪੜ੍ਹਾਈ ਲਈ ਨਿਊਯਾਰਕ ਚਲੀ ਗਈ। ਉੱਥੇ ਰਾਧਿਕਾ ਨੇ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਪੂਰੀ ਕੀਤੀ।
ਅਨੰਤ ਅੰਬਾਨੀੂ ਅਤੇ ਰਾਧਿਕਾ ਦੀ ਸਗਾਈ ਤੋਂ ਪਹਿਲਾਂ ਗੁਜਰਾਤੀ ਹਿੰਦੂ ਪਰਿਵਾਰਾਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਗੋਲ-ਧਣਾ ਅਤੇ ਚੁਨਰੀ ਵਿਧੀ ਵਰਗੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ, ਸਥਾਨ ਅਤੇ ਪਰਿਵਾਰਕ ਮੰਦਰ ਵਿੱਚ ਬੜੇ ਉਤਸ਼ਾਹ ਨਾਲ ਸੰਚਾਲਿਤ ਕੀਤੀਆਂ ਗਈਆਂ।ਇਸ ਦੌਰਾਨ ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਤੋਹਫ਼ੇ ਸੌਂਪੇ।ਸਗਾਈ ਸਮਾਗਮ ਵਿੱਚ ਅਨੰਤ ਦੀ ਮਾਂ ਨੀਤਾ ਅੰਬਾਨੀ ਦੀ ਅਗਵਾਈ ਵਿੱਚ ਅੰਬਾਨੀ ਪਰਿਵਾਰ ਦੇ ਮੈਂਬਰਾਂ ਵੱਲੋਂ ਇੱਕ ਡਾਂਸ ਪੇਸ਼ਕਾਰੀ ਵੀ ਕੀਤੀ ਗਈ।
ਕੀ ਹੈ ਗੋਲ-ਧਣਾ ?
ਗੋਲ-ਧਣਾ ਦਾ ਸ਼ਾਬਦਿਕ ਅਰਥ ਹੈ - ਗੁੜ ਅਤੇ ਧਨੀਆ ਦੇ ਬੀਜ। ਗੋਲ-ਧਣਾ ਇੱਕ ਪੂਰਵ-ਵਿਆਹ ਸਮਾਰੋਹ ਹੈ ਜੋ ਗੁਜਰਾਤੀ ਪਰੰਪਰਾਵਾਂ ਵਿੱਚ ਇੱਕ ਕੁੜਮਾਈ ਦੇ ਸਮਾਨ ਹੈ। ਇਹ ਚੀਜ਼ਾਂ ਸਮਾਗਮ ਦੌਰਾਨ ਲਾੜੇ ਦੇ ਘਰ ਪਹੁੰਚਾਈਆਂ ਜਾਂਦੀਆਂ ਹਨ। ਲਾੜੀ ਦਾ ਪਰਿਵਾਰ ਲਾੜੇ ਦੇ ਘਰ ਤੋਹਫ਼ੇ ਅਤੇ ਮਿਠਾਈਆਂ ਲਿਆਉਂਦਾ ਹੈ ਅਤੇ ਜੋੜਾ ਫਿਰ ਮੁੰਦਰੀਆਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਇਸ ਤੋਂ ਬਾਅਦ ਜੋੜਾ ਆਪਣੇ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਂਦਾ ਹੈ।
ਹਾਲਾਂਕਿ ਅਨੰਤ ਦੀ ਭੈਣ ਈਸ਼ਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਭ ਤੋਂ ਪਹਿਲਾਂ ਰਾਧਿਕਾ ਨੂੰ ਸ਼ਾਮ ਦੇ ਤਿਉਹਾਰ ਲਈ ਆਪਣੇ ਘਰ ਬੁਲਾਇਆ। ਇਸ ਤੋਂ ਬਾਅਦ ਅੰਬਾਨੀ ਪਰਿਵਾਰ ਨੇ ਆਰਤੀ ਅਤੇ ਮੰਤਰਾਂ ਦੇ ਜਾਪ ਦੇ ਵਿਚਕਾਰ ਦੁਲਹਨ ਦੇ ਪਰਿਵਾਰ ਦਾ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਨਿੱਘਾ ਸਵਾਗਤ ਕੀਤਾ। ਪੂਰਾ ਪਰਿਵਾਰ ਅਨੰਤ ਅਤੇ ਰਾਧਿਕਾ ਦੇ ਨਾਲ ਜੋੜੇ ਦੇ ਉੱਜਵਲ ਭਵਿੱਖ ਲਈ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਲੈਣ ਲਈ ਮੰਦਰ ਵੀ ਗਿਆ। ਉੱਥੋਂ ਹਰ ਕੋਈ ਗਣੇਸ਼ ਪੂਜਾ ਲਈ ਸਥਾਨ ਵੱਲ ਰਵਾਨਾ ਹੋਇਆ ਅਤੇ ਉਸ ਤੋਂ ਬਾਅਦ ਰਵਾਇਤੀ ਲਗਾਨ ਪੱਤਰਿਕਾ ਦਾ ਪਾਠ ਕੀਤਾ ਗਿਆ। ਗੋਲ-ਧਣਾ ਅਤੇ ਚੁੰਨੀ ਦੀ ਰਸਮ ਤੋਂ ਬਾਅਦ ਅਨੰਤ ਅਤੇ ਰਾਧਿਕਾ ਦੇ ਪਰਿਵਾਰਾਂ ਵਿਚਕਾਰ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕੀਤਾ ।
ਤੁਹਾਨੂੰ ਦੱਸ ਦਈਏ ਕਿ ਨੀਤਾ ਅਤੇ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਨੇ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਦੋਂ ਤੋਂ ਉਹ ਵੱਖ-ਵੱਖ ਅਹੁਦਿਆਂ 'ਤੇ ਰਿਲਾਇੰਸ ਇੰਡਸਟਰੀਜ਼ ਨਾਲ ਜੁੜੇ ਹੋਏ ਹਨ। ਉਹ ਜੀਓ ਪਲੇਟਫਾਰਮਸ ਅਤੇ ਰਿਲਾਇੰਸ ਰਿਟੇਲ ਵੈਂਚਰਸ ਦੇ ਬੋਰਡ 'ਤੇ ਰਹਿ ਚੁੱਕੇ ਹਨ। ਉਹ ਇਸ ਸਮੇਂ ਰਿਲਾਇੰਸ ਦੇ ਊਰਜਾ ਕਾਰੋਬਾਰ ਦੀ ਅਗਵਾਈ ਕਰ ਰਹੇ ਹਨ। ਰਾਧਿਕਾ ਸ਼ੈਲਾ ਅਤੇ ਵੀਰੇਨ ਮਰਚੈਂਟ ਦੀ ਧੀ ਹੈ ਜੋ ਕਿ ਨਿਊਯਾਰਕ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ ਅਤੇ ਐਨਕੋਰ ਹੈਲਥਕੇਅਰ ਦੇ ਬੋਰਡ ਵਿਚ ਡਾਇਰੈਕਟਰ ਵਜੋਂ ਕੰਮ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anant Ambani, Engagement, Mukesh ambani, Radhika Merchant, Reliance