• Home
 • »
 • News
 • »
 • national
 • »
 • ANDHRA MLA HOUSE SET ABLAZE AS VIOLENCE ROCKS AMALAPURAM TOWN OVER RENAMING DISTRICT

ਆਂਧਰਾ ਪ੍ਰਦੇਸ਼ ਵਿਚ ਟਰਾਂਸਪੋਰਟ ਮੰਤਰੀ ਦਾ ਘਰ ਸਾੜਿਆ, 20 ਪੁਲਿਸ ਮੁਲਾਜ਼ਮ ਜ਼ਖਮੀ

ਆਂਧਰਾ ਪ੍ਰਦੇਸ਼ ਵਿਚ ਟਰਾਂਸਪੋਰਟ ਮੰਤਰੀ ਦਾ ਘਰ ਸਾੜਿਆ, 20 ਪੁਲਿਸ ਮੁਲਾਜ਼ਮ ਜ਼ਖਮੀ

 • Share this:
  ਆਂਧਰਾ ਪ੍ਰਦੇਸ਼ ਦੇ ਕੋਨਾਸੀਮਾ ਜ਼ਿਲ੍ਹੇ ਦਾ ਨਾਮ ਬਦਲਣ ਤੋਂ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ। ਗੁੱਸੇ ’ਚ ਆਈ ਭੀੜ ਨੇ ਪੁਲਿਸ ਉਤੇ ਪਥਰਾਅ ਕੀਤਾ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਅਮਲਾਪੁਰਮ ਸ਼ਹਿਰ ਵਿਚ ਟਰਾਂਸਪੋਰਟ ਮੰਤਰੀ ਪੀ ਵਿਸ਼ਵਰੂਪਾ ਦੇ ਘਰ ਨੂੰ ਅੱਗ ਲਾ ਦਿੱਤੀ।

  ਪੁਲਿਸ ਨੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੁਰੱਖਿਅਤ ਸਥਾਨ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਲੋਕਾਂ ਨੇ ਪੁਲਿਸ ਦੀ ਇੱਕ ਗੱਡੀ ਅਤੇ ਇੱਕ ਵਿਦਿਅਕ ਅਦਾਰੇ ਦੀ ਬੱਸ ਨੂੰ ਵੀ ਅੱਗ ਲਾ ਦਿੱਤੀ। ਲੋਕਾਂ ਵੱਲੋਂ ਪਥਰਾਅ ਕਰਨ ’ਤੇ 20 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਵਿਧਾਇਕ ਪੀ ਸਤੀਸ਼ ਦੇ ਘਰ ਨੂੰ ਵੀ ਅੱਗ ਲਾਈ।

  ਕੋਨਸੀਮਾ ਜ਼ਿਲ੍ਹੇ ਦਾ ਨਾਂ ਬਦਲ ਕੇ ਡਾ: ਬੀ. ਆਰ. ਅੰਬੇਡਕਰ ਕੋਨਸੀਮਾ ਜ਼ਿਲ੍ਹਾ ਰੱਖਣ ਦੇ ਪ੍ਰਸਤਾਵ ਦਾ ਵੱਡੇ ਪੱਧਰ ਉਤੇ ਵਿਰੋਧ ਹੋ ਰਿਹਾ ਹੈ। ਕੋਨਸੀਮਾ ਸਾਧਨਾ ਸਮਿਤੀ (ਕੇ.ਐਸ.ਐਸ.) ਵਲੋਂ ਕੀਤੇ ਵਿਰੋਧ ਪ੍ਰਦਰਸ਼ਨ 'ਚ ਸੈਂਕੜੇ ਨੌਜਵਾਨ ਸ਼ਾਮਿਲ ਸਨ ਅਤੇ ਉਹ ਨਾਅਰੇਬਾਜ਼ੀ ਕਰਦੇ ਹੋਏ ਘੰਟਾਘਰ ਨੇੜੇ ਇਕੱਠੇ ਹੋ ਗਏ।

  ਪੁਲਿਸ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਕੇ ਜਾ ਰਹੀ ਸੀ ਤਾਂ ਬਾਕੀ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕਰ ਦਿੱਤਾ ਅਤੇ ਭੀੜ ਨੇ ਪੁਲਿਸ ਦੀ ਇਕ ਗੱਡੀ ਤੇ ਇਕ ਨਿੱਜੀ ਬੱਸ ਨੂੰ ਅੱਗ ਲਗਾ ਦਿੱਤੀ, ਹਾਲਾਂਕਿ ਇਨ੍ਹਾਂ ਵਾਹਨਾਂ 'ਚ ਕੋਈ ਸਵਾਰ ਨਹੀਂ ਸੀ।

  ਭੀੜ ਨੇ ਅਮਲਾਪੁਰਮ ਖੇਤਰੀ ਹਸਪਤਾਲ ਨੇੜੇ ਵੀ ਪਥਰਾਅ ਕੀਤਾ, ਜਿਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਭੀੜ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਸੂਬੇ ਦੇ ਗ੍ਰਹਿ ਮੰਤਰੀ ਨੇ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਗੈਰਸਮਾਜੀ ਤੱਤ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ. ਆਰ. ਅੰਬੇਡਕਰ ਦੇ ਨਾਂ 'ਤੇ ਜ਼ਿਲ੍ਹੇ ਦਾ ਨਾਮ ਰੱਖਣ ਦੇ ਫ਼ੈਸਲੇ ਦਾ ਵਿਰੋਧ ਕੀਤਾ।
  Published by:Gurwinder Singh
  First published: