Home /News /national /

Andhra Pradesh Gram Panchayat: YSRCP 2,000 ਸੀਟਾਂ ਨਾਲ ਅੱਗੇ, TDP-BJP 50 ਤੋਂ ਵੀ ਥੱਲੇ

Andhra Pradesh Gram Panchayat: YSRCP 2,000 ਸੀਟਾਂ ਨਾਲ ਅੱਗੇ, TDP-BJP 50 ਤੋਂ ਵੀ ਥੱਲੇ

Andhra Pradesh Gram Panchayat: YSRCP 2,000 ਸੀਟਾਂ ਨਾਲ ਅੱਗੇ, TDP-BJP 50 ਤੋਂ ਵੀ ਥੱਲੇ

Andhra Pradesh Gram Panchayat: YSRCP 2,000 ਸੀਟਾਂ ਨਾਲ ਅੱਗੇ, TDP-BJP 50 ਤੋਂ ਵੀ ਥੱਲੇ

 • Share this:
  ਆਂਧਰਾ ਪ੍ਰਦੇਸ਼ ਵਿੱਚ ਗ੍ਰਾਮ ਪੰਚਾਇਤਾਂ (Andhra Pradesh Gram Panchayat) ਲਈ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਹੁਣ ਗਿਣਤੀ ਦਾ ਦੌਰ ਚੱਲ ਰਿਹਾ ਹੈ। 3249 ਸੀਟਾਂ ਵਿਚੋਂ ਹੁਣ ਤੱਕ 2850 ਸੀਟਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ।

  ਖ਼ਬਰ ਲਿਖੇ ਜਾਣ ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐਸਆਰ ਕਾਂਗਰਸ ਹੁਣ ਤੱਕ 2319 ਸੀਟਾਂ 'ਤੇ ਅੱਗੇ ਹੈ। ਟੀਡੀਪੀ 44, ਭਾਜਪਾ ਅਤੇ ਉਸ ਦੇ ਸਹਿਯੋਗੀ 31 ਸੀਟਾਂ 'ਤੇ ਅੱਗੇ ਸਨ। ਇਸ ਦੇ ਨਾਲ ਹੀ 56 ਆਜ਼ਾਦ ਉਮੀਦਵਾਰ ਵੀ ਜਿੱਤੇ ਹਨ।

  ਪਹਿਲੇ ਪੜਾਅ ਵਿਚ 81.42 ਪ੍ਰਤੀਸ਼ਤ ਮਤਦਾਨ ਹੋਇਆ। ਵੋਟਿੰਗ ਮੰਗਲਵਾਰ ਨੂੰ ਸਵੇਰੇ 6.30 ਵਜੇ ਸ਼ੁਰੂ ਹੋਈ ਅਤੇ ਦੁਪਹਿਰ 3.30 ਵਜੇ ਖ਼ਤਮ ਹੋਈ, ਜਦੋਂਕਿ ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਹੋਈ। 20,157 ਵਾਰਡ ਮੈਂਬਰਾਂ ਦੀ ਚੋਣ ਕਰਨ ਲਈ ਵੀ ਵੋਟਿੰਗ ਕੀਤੀ ਗਈ। ਪਹਿਲੇ ਪੜਾਅ ਦੇ ਪੂਰਾ ਹੋਣ ਦੇ ਬਾਅਦ 21 ਫਰਵਰੀ ਤੱਕ ਤਿੰਨ ਹੋਰ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ।

  ਪੰਚਾਇਤ ਰਾਜ ਵਿਭਾਗ ਅਨੁਸਾਰ ਪੰਚਾਇਤ ਸਰਪੰਚਾਂ ਦੀਆਂ 3,249 ਅਸਾਮੀਆਂ ਲਈ ਚੋਣਾਂ ਹੋਣੀਆਂ ਸਨ। ਹਾਲਾਂਕਿ 525 ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਅਤੇ ਨੈਲਲੌਰ ਜ਼ਿਲ੍ਹੇ ਦੇ ਇੱਕ ਪਿੰਡ ਲਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਸੀ। 2,723 ਪੰਚਾਇਤਾਂ ਲਈ ਚੋਣਾਂ ਹੋਈਆਂ। ਸਰਪੰਚ ਅਸਾਮੀਆਂ ਲਈ 7,506 ਉਮੀਦਵਾਰ ਮੈਦਾਨ ਵਿਚ ਸਨ ਜਦੋਂਕਿ ਵਾਰਡ ਮੈਂਬਰਾਂ ਲਈ 43,601 ਉਮੀਦਵਾਰ ਚੋਣ ਮੈਦਾਨ ਵਿਚ ਸਨ।

  ਚੋਣਾਂ ਬੈਲਟ ਅਤੇ ਰਾਜਨੀਤਿਕ ਪਾਰਟੀ ਦੇ ਚਿੰਨ੍ਹ ਦੀ ਵਰਤੋਂ ਤੋਂ ਬਿਨਾਂ ਹੋਈਆਂ। ਵਿਭਾਗ ਨੇ ਦੱਸਿਆ ਕਿ ਕੁੱਲ 29,732 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਸਨ। ਵਿਭਾਗ ਨੇ ਕਿਹਾ ਕਿ ਸਖਤ ਸੁਰੱਖਿਆ ਦੇ ਵਿਚਾਲੇ, ਕੋਵਿਡ -19 ਪ੍ਰੋਟੋਕੋਲ ਅਨੁਸਾਰ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਗਈਆਂ।
  Published by:Gurwinder Singh
  First published:

  Tags: Andhra Pradesh, BJP, Indian National Congress, Panchayat polls

  ਅਗਲੀ ਖਬਰ