• Home
 • »
 • News
 • »
 • national
 • »
 • ANDHRA PRADESH VIJAYAWADA BOYFRIEND SET GIRL ON FIRE SHE PULLS ACCUSED BOTH DIES

ਪ੍ਰੇਮੀ ਨੇ ਪੈਟਰੋਲ ਪਾ ਕੇ ਲਾਈ ਪ੍ਰੇਮਿਕਾ ਨੂੰ ਅੱਗ, ਸੜ ਰਹੀ ਲੜਕੀ ਨੇ ਲੜਕੇ ਨੂੰ ਵੀ ਖਿੱਚ ਲਿਆ, ਦੋਵਾਂ ਦੀ ਮੌਤ

ਪ੍ਰੇਮੀ ਨੇ ਪੈਟਰੋਲ ਪਾ ਕੇ ਲਾਈ ਪ੍ਰੇਮਿਕਾ ਨੂੰ ਅੱਗ, ਸੜ ਰਹੀ ਲੜਕੀ ਨੇ ਲੜਕੇ ਨੂੰ ਵੀ.. (ਸੰਕੇਤਕ ਫੋਟੋ)

 • Share this:
  ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (Vijayawada) ਜ਼ਿਲ੍ਹੇ ਵਿਚ ਇਕ 24 ਸਾਲਾ ਲੜਕੀ ਨੂੰ ਉਸ ਦੇ ਬੁਆਏਫ੍ਰੈਂਡ ਨੇ ਜ਼ਿੰਦਾ ਸਾੜ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਘਟਨਾ ਦੌਰਾਨ ਸੜ ਰਹੀ ਲੜਕੀ ਨੇ ਆਪਣੇ ਪ੍ਰੇਮੀ ਨੂੰ ਵੀ ਅੱਗ ਵਿੱਚ ਖਿੱਚ ਲਿਆ। ਜਿਸ ਕਾਰਨ ਉਹ ਵੀ 80 ਫੀਸਦੀ ਤੱਕ ਝੁਲਸ ਗਿਆ। ਬਾਅਦ ਵਿੱਚ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਲੜਕੀ ਦੀ ਪਛਾਣ ਵਿਜੇਵਾੜਾ ਦੇ ਕੋਵਿਡ ਸੈਂਟਰ (Covid Center) ਵਿੱਚ ਇੱਕ ਨਰਸ ਵਜੋਂ ਹੋਈ ਹੈ।

  ਪੁਲਿਸ ਦੇ ਅਨੁਸਾਰ ਲੜਕਾ ਅਤੇ ਲੜਕੀ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸਬੰਧ ਵਿੱਚ ਸਨ। ਇਸ ਦੌਰਾਨ ਦੋਵਾਂ ਵਿਚਾਲੇ ਕੁਝ ਗੱਲਬਾਤ ਹੋਈ ਅਤੇ ਉਨ੍ਹਾਂ ਨੇ ਬ੍ਰੇਕ-ਅਪ ਕਰਨ ਦਾ ਫੈਸਲਾ ਕੀਤਾ। ਲੜਕੀ ਨੇ ਪ੍ਰੇਮੀ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਅਤੇ ਆਪਣੀ ਜ਼ਿੰਦਗੀ ਜਿਉਣ ਲੱਗੀ, ਪਰ ਲੜਕਾ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਉਸ ਨੇ ਉਸ ਨਾਲ ਵਿਆਹ ਕਰਾਉਣ ਲਈ ਲਗਾਤਾਰ ਦਬਾਅ ਬਣਾਇਆ। ਪੁਲਿਸ ਅਨੁਸਾਰ ਲੜਕਾ, ਲੜਕੀ ਦਾ ਪਿੱਛਾ ਕਰਦਾ ਹੈ। 5 ਅਕਤੂਬਰ ਨੂੰ ਲੜਕੀ ਨੇ ਵਿਜੇਵਾੜਾ ਦੇ ਗਵਰਨਰਪੇਟ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ।

  ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਨੌਜਵਾਨ ਨੂੰ ਥਾਣੇ ਬੁਲਾਇਆ ਅਤੇ ਚੇਤਾਵਨੀ ਦਿੱਤੀ। ਇਥੇ ਨੌਜਵਾਨ ਨੇ ਕਿਹਾ ਸੀ ਕਿ ਉਹ ਹੁਣ ਤੋਂ ਲੜਕੀ ਨੂੰ ਤੰਗ ਨਹੀਂ ਕਰੇਗੀ। ਇਸ ਤੋਂ ਬਾਅਦ ਲੜਕੀ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ।

  ਲੜਕੀ ਸੋਮਵਾਰ ਨੂੰ ਆਪਣੇ ਕੰਮ ਤੋਂ ਘਰ ਪਰਤ ਰਹੀ ਸੀ। ਫਿਰ ਮੁੰਡਾ ਉਸਦੇ ਮਗਰ ਆਇਆ। ਦੋਵਾਂ ਵਿਚ ਭਾਰੀ ਬਹਿਸ ਹੋਈ। ਕੁਝ ਸਮੇਂ ਬਾਅਦ ਹੀ ਮਾਮਲਾ ਇੰਨਾ ਵੱਧ ਗਿਆ ਕਿ ਲੜਕੇ ਨੇ ਪੈਟਰੋਲ ਕੱਢ ਲਿਆ ਅਤੇ ਲੜਕੀ ਨੂੰ ਅੱਗ ਲਾ ਦਿੱਤੀ। ਅੱਗ ਦੀਆਂ ਲਪਟਾਂ ਨਾਲ ਘਿਰੀ ਲੜਕੀ ਨੇ ਇਸ ਦੌਰਾਨ ਲੜਕੇ ਨੂੰ ਜ਼ੋਰ ਨਾਲ ਫੜ ਲਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਸੜ ਗਿਆ।

  ਪੁਲਿਸ ਅਨੁਸਾਰ ਆਵਾਜ਼ ਸੁਣ ਕੇ ਲੋਕ ਆਏ ਅਤੇ ਅੱਗ ਬੁਝਾਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
  Published by:Gurwinder Singh
  First published:
  Advertisement
  Advertisement