ਬੱਕਰੀ ਨੂੰ ਕੁੱਤੇ ਨੇ ਵੱਢ ਲਿਆ ਤਾਂ ਮਾਲਕ ਨੇ 40 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ

News18 Punjabi | News18 Punjab
Updated: June 26, 2020, 1:27 PM IST
share image
ਬੱਕਰੀ ਨੂੰ ਕੁੱਤੇ ਨੇ ਵੱਢ ਲਿਆ ਤਾਂ ਮਾਲਕ ਨੇ 40 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ
ਬੱਕਰੀ ਨੂੰ ਕੁੱਤੇ ਨੇ ਵੱਢ ਲਿਆ ਤਾਂ ਮਾਲਕ ਨੇ 40 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ

ਓਡੀਸ਼ਾ ਦੇ ਕਟਕ ਵਿਚ ਇਕ ਵਿਅਕਤੀ ਨੇ ਗੁੱਸੇ ਵਿਚ ਆ ਕੇ 40 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਸਰਪੰਚ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿੰਡ ਦੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।

  • Share this:
  • Facebook share img
  • Twitter share img
  • Linkedin share img
ਓਡੀਸ਼ਾ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵੀ ਸਾਹਮਣੇ ਆਈ ਹੈ। ਓਡੀਸ਼ਾ ਦੇ ਕਟਕ ਵਿਚ ਇਕ ਵਿਅਕਤੀ ਨੇ ਗੁੱਸੇ ਵਿਚ ਆ ਕੇ 40 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਸਰਪੰਚ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿੰਡ ਦੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਕਟਕ ਜ਼ਿਲ੍ਹੇ ਦੇ ਅਧੀਨ ਆਉਂਦੇ ਮਾਹੰਗ ਖੇਤਰ ਦੇ ਪਿੰਡ ਵਾਸੀਆਂ ਦੇ ਅਨੁਸਾਰ ਕੁਝ ਦਿਨ ਪਹਿਲਾਂ ਬ੍ਰਾਹਮਣੰਦ ਮਲਿਕ ਦੀ ਬੱਕਰੀ ਨੂੰ ਇੱਕ ਕੁੱਤੇ ਵੱਢ ਲਿਆ ਸੀ। ਬ੍ਰਾਹਮਾਨੰਦ ਇਸ ਘਟਨਾ ਤੋਂ ਬਾਅਦ ਤੋਂ ਬਹੁਤ ਨਾਰਾਜ਼ ਸਨ। ਬ੍ਰਾਹਮਾਨੰਦ ਨੇ ਭਰਤ ਮਲਿਕ ਨਾਲ ਮਿਲ ਕੇ ਪਿੰਡ ਦੇ ਸਾਰੇ ਕੁੱਤਿਆਂ ਨੂੰ ਮਾਰਨ ਦੀ ਯੋਜਨਾ ਬਣਾਈ। ਦੋਵਾਂ ਨੌਜਵਾਨਾਂ 'ਤੇ ਮੀਟ ਦੇ ਟੁਕੜਿਆਂ ਵਿਚ ਜ਼ਹਿਰ ਮਿਲਾ ਕੇ ਪਿੰਡ ਦੇ ਕੁੱਤਿਆਂ ਨੂੰ ਦੇ ਦਿੱਤਾ। ਕੁਝ ਦੇਰ ਬਾਅਦ ਬਾਅਦ 40 ਤੋਂ ਵੱਧ ਕੁੱਤਿਆਂ ਦੀ ਮੌਤ ਹੋ ਗਈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬ੍ਰਾਹਮਣੰਦ ਅਤੇ ਭਰਤ ਮਲਿਕ ਪਿੰਡ ਤੋਂ ਫਰਾਰ ਹੋ ਗਏ। ਪਿੰਡ ਦੇ ਸਰਪੰਚ ਨੇ ਦੋਵਾਂ ਖ਼ਿਲਾਫ਼ ਨਾਮਜ਼ਦ ਤਹਿਰੀਰ ਦਿੱਤੀ ਹੈ। ਸਰਪੰਚ ਦੀ ਤਹਿਰੀਰ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਇੱਕ ਵਿਅਕਤੀ ਨੇ ਇੱਕ ਟਿੱਕਟੋਕ ਵੀਡੀਓ ਬਣਾਉਣ ਲਈ ਇੱਕ ਕੁੱਤੇ ਨੂੰ ਡੂੰਘੇ ਪਾਣੀ ਵਿੱਚ ਸੁੱਟਿਆ ਸੀ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
Published by: Ashish Sharma
First published: June 26, 2020, 1:24 PM IST
ਹੋਰ ਪੜ੍ਹੋ
ਅਗਲੀ ਖ਼ਬਰ