'ਤਰੀਖ ਪੇ ਤਰੀਖ' ਦਾ ਰੌਲਾ ਪਾਉਂਦਾ ਦਿੱਲੀ ਦੀ ਅਦਾਲਤ 'ਚ ਆ ਵੜਿਆ ਸ਼ਖਸ, ਕੀਤੀ ਭੰਨ-ਤੋੜ

News18 Punjabi | News18 Punjab
Updated: July 18, 2021, 2:12 PM IST
share image
'ਤਰੀਖ ਪੇ ਤਰੀਖ' ਦਾ ਰੌਲਾ ਪਾਉਂਦਾ ਦਿੱਲੀ ਦੀ ਅਦਾਲਤ 'ਚ ਆ ਵੜਿਆ ਸ਼ਖਸ, ਕੀਤੀ ਭੰਨ-ਤੋੜ
'ਤਰੀਖ ਪੇ ਤਰੀਖ' ਦਾ ਰੌਲਾ ਪਾਉਂਦਾ ਦਿੱਲੀ ਦੀ ਅਦਾਲਤ 'ਚ ਆ ਵੜਿਆ ਸ਼ਖਸ, ਕੀਤੀ ਭੰਨ-ਤੋੜ (ਸੰਕੇਤਿਕ ਤਸਵੀਰ)

  • Share this:
  • Facebook share img
  • Twitter share img
  • Linkedin share img
ਦਿੱਲੀ ਦੀ ਕੜਕੜਡੂਮਾ ਕੋਰਟ (Karkardooma Court) ਦੇ ਕੋਰਟ ਰੂਮ ਵਿਚ ਇਕ ਵਿਅਕਤੀ ਵੱਲੋਂ ਤੋੜ-ਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੇ ਅਨੁਸਾਰ, ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿੱਚ ਝੁੱਗੀ ਬਸਤੀ ਵਿਚ ਰਹਿਣ ਵਾਲਾ ਰਾਕੇਸ਼ ਕਥਿਤ ਤੌਰ ਉਤੇ ਇਸ ਕੇਸ ਦੀ ਹੌਲੀ ਸੁਣਵਾਈ ਤੋਂ ਨਾਰਾਜ਼ ਸੀ।

ਉਹ ਸ਼ਨੀਵਾਰ ਸਵੇਰੇ ਕਰੀਬ 10 ਵਜੇ ਅਦਾਲਤ ਵਿੱਚ ਪਹੁੰਚਿਆ ਅਤੇ ਪਹਿਲਾਂ ਅਦਾਲਤ ਦੇ ਕਮਰੇ ਵਿੱਚ ਰੱਖੀਆਂ ਕੁਰਸੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੁਰਸੀ ਦੀ ਸਹਾਇਤਾ ਨਾਲ ਸਾਰਾ ਕੰਪਿਊਟਰ ਸਿਸਟਮ, ਜੱਜ ਦੀ ਡਾਇਸ, ਲਾਈਟਾਂ, ਪੱਖੇ ਤੋੜ ਦਿੱਤੇ। ਇੰਨਾ ਹੀ ਨਹੀਂ ਇਸ ਦੌਰਾਨ ਉਥੇ ਮੌਜੂਦ ਸਟਾਫ ਡਰ ਕਾਰਨ ਭੱਜ ਗਿਆ। ਇਸ ਦੌਰਾਨ ਉਹ 'ਤਰੀਖ ਪੇ ਤਰੀਖ' ਕਹਿੰਦਾ ਹੋਇਆ ਤੋੜ ਭੰਨ ਕਰ ਰਿਹਾ ਸੀ।

ਇਸ ਤੋਂ ਬਾਅਦ ਸਟਾਫ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ, ਹਾਲਾਂਕਿ, ਜਦੋਂ ਤੱਕ ਪੁਲਿਸ ਮੌਕੇ 'ਤੇ ਪਹੁੰਚੀ, ਉਹ ਫਰਾਰ ਹੋ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਸਮੇਂ ਅਦਾਲਤ ਵਿੱਚ ਜ਼ਿਆਦਾਤਰ ਮਾਮਲਿਆਂ ਦੀ ਸੁਣਵਾਈ ਆਨਲਾਈਨ ਕੀਤੀ ਗਈ ਹੈ, ਹਾਲਾਂਕਿ, ਰੋਟੇਸ਼ਨ ਦੇ ਮੁਤਾਬਕ ਅਦਾਲਤ ਦਾ ਕੁਝ ਸਟਾਫ ਆਉਂਦਾ ਹੈ ਅਤੇ ਜ਼ਰੂਰੀ ਕੰਮ ਕਰਦਾ ਹੈ।

ਇਸ ਦੌਰਾਨ, ਸ਼ਨੀਵਾਰ ਸਵੇਰੇ ਅਦਾਲਤ ਨੰਬਰ 66 ਦਾ ਕੁਝ ਸਟਾਫ ਅਦਾਲਤ ਦੇ ਕਮਰੇ ਵਿਚ ਕੰਪਿਊਟਰ ਉੱਤੇ ਅਦਾਲਤੀ ਕਾਰਵਾਈ ਨਾਲ ਜੁੜੇ ਮਹੱਤਵਪੂਰਨ ਕੰਮਾਂ ਨੂੰ ਸੰਭਾਲ ਰਿਹਾ ਸੀ, ਜਦੋਂ ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਦਾ ਰਾਕੇਸ਼ ਉਥੇ ਪਹੁੰਚਿਆ।

ਇਸ ਤੋਂ ਬਾਅਦ, ਜਿਵੇਂ ਹੀ ਉਹ ਅਦਾਲਤ ਦੇ ਕਮਰੇ ਵਿਚ ਦਾਖਲ ਹੋਇਆ, ਉਸ ਨੇ ਉੱਚੀ ਆਵਾਜ਼ ਵਿਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕੋਰਟ ਸਟਾਫ ਕੁਝ ਵੀ ਸਮਝ ਸਕਦਾ, ਉਸ ਨੇ ਅਦਾਲਤ ਦੇ ਕਮਰੇ ਵਿਚ ਰੱਖੀਆਂ ਕੁਰਸੀਆਂ ਚੁੱਕ ਲਈਆਂ ਅਤੇ ਉਨ੍ਹਾਂ ਨੂੰ ਫਰਸ਼ 'ਤੇ ਤੋੜਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਟਾਫ ਨੇ ਅਦਾਲਤ ਦੇ ਕਮਰੇ ਤੋਂ ਭੱਜ ਕੇ ਆਪਣੀ ਜਾਨ ਬਚਾਉਣੀ ਪਈ।
Published by: Gurwinder Singh
First published: July 18, 2021, 2:08 PM IST
ਹੋਰ ਪੜ੍ਹੋ
ਅਗਲੀ ਖ਼ਬਰ