ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੇ ਵਿੱਚ ਛੋਟੀ ਬਚਤ ਸਕੀਮ ਪੋਸਟ ਆਫਿਸ ਮਹੀਨਾਵਾਰ ਆਮਦਨ ਯੋਜਨਾ ਦੀ ਸੀਮਾ ਵਧਾ ਦਿੱਤੀ ਹੈ। ਹੁਣ ਜੇ ਤੁਸੀਂ ਹਰ ਮਹੀਨੇ ਚੰਗੀ ਆਮਦਨ ਕਮਾਉਣਾ ਬਾਰੇ ਸੋਚ ਰਹੇ ਹੋ ਤਾਂ ਪੋਸਟ ਆਫਿਸ ਦੀ ਮਹੀਨਾਵਾਰ ਆਮਦਨ ਸਕੀਮ ਤੁਹਾਡੇ ਲਈ ਸਭ ਤੋਂ ਜ਼ਿਆਦਾ ਵਧੀਆ ਹੋ ਸਕਦੀ ਹੈ ।ਬਜਟ 2023-24 ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਨਵੀਂ ਸੀਮਾ ਸਿੰਗਲ ਖਾਤਿਆਂ ਦੇ ਲਈ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਅਤੇ ਸੰਯੁਕਤ ਖਾਤਾ ਧਾਰਕਾਂ ਦੇ ਲਈ 9 ਲੱਖ ਰੁਪਏ ਤੋਂ ਵਧਾ ਕੇ 15 ਲੱਖ ਰੁਪਏ ਕਰ ਦਿਤੀ ਗਈ ਹੈ। ਇਸ ਸਕੀਮ ਦੇ ਤਹਿਤ ਹੁਣ ਸਿੰਗਲ ਖਾਤੇ ਦੇ ਵਿੱਚ 9 ਲੱਖ ਰੁਪਏ ਤੱਕ ਅਤੇ ਸਾਂਝੇ ਖਾਤੇ ਦੇ ਵਿੱਚ 15 ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਸ ਸਕੀਮ ਦੇ ਰਾਹੀਂ ਖਾਤਾਧਾਰਕ ਹਰ ਮਹੀਨੇ 10 ਹਜ਼ਾਰ ਰੁਪਏ ਪ੍ਰਾਪਤ ਕਰ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੇ ਵਿੱਚ ਸਿਰਫ਼ ਇੱਕ ਵਾਰ ਵਿੱਚ ਹੀ ਨਿਵੇਸ਼ ਕਰ ਕੇ ਖਾਤਾਧਾਰਕ ਹਰ ਮਹੀਨੇ ਆਮਦਨ ਹਾਲਸ ਕਰ ਸਕਦਾ ਹੈ । ਕਿਉਂਕਿ ਇਸ ਸਕੀਮ ਦੇ ਵਿੱਚ ਖਾਤਾਧਾਰਕ ਨੂੰ ਪਹਿਲਾਂ ਤੋਂ ਜ਼ਿਆਦਾ ਵਿਆਜ ਮਿਲੇਗਾ।ਦਰਅਸਲ ਨਵੇਂ ਸਾਲ ਦੇ ਮੌਕੇ 'ਤੇ ਕੇਂਦਰ ਸਰਕਾਰ ਨੇ ਇਸ ਸਕੀਮ ਦੀਆਂ ਵਿਆਜ ਦਰਾਂ ਦੇ ਵਿੱਚ 0.4 ਫੀਸਦੀ ਦਾ ਵਾਧਾ ਕਰ ਦਿੱਤਾ ਹੈ । ਇਸ ਕਾਰਨ ਹੁਣ ਇਸ ਸਕੀਮ ਦੇ ਵਿੱਚ 6.7 ਫੀਸਦੀ ਦੀ ਥਾਂ ੇ 7.1 ਫੀਸਦੀ ਦੀ ਦਰ ਦੇ ਨਾਲ ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ।
ਜੇ ਖਾਤਾਧਾਰਕ ਇੱਕਮੁਸ਼ਤ ਨਿਵੇਸ਼ ਕਰ ਕੇ ਪੈਸਾ ਕਮਾਉਣਾ ਚਾਹੁੰਦੇ ਹੋ,ਤਾਂ ਪੋਸਟ ਆਫਿਸ ਦੀ ਮਹੀਨਾਵਾਰ ਆਮਦਨ ਯੋਜਨਾ ਹਰ ਮਹੀਨੇ ਤੁਹਾਡੀ ਆਮਦਨੀ ਦਾ ਸਰੋਤ ਬਣ ਸਕਦੀ ਹੈ। ਇਸ ਸਕੀਮ ਦੇ ਵਿੱਚ ਨਵੇਂ ਸਿਰੇ ਤੋਂ ਪੈਸੇ ਜਮ੍ਹਾ ਕਰਵਾਉਣ ਵਾਲਿਆਂ ਦੀ ਮਹੀਨਾਵਾਰ ਆਮਦਨ ਦੇ ਵਿੱਚ ਵਾਧਾ ਹੋਵੇਗਾ । ਖਾਤਾਧਾਰਕ ਪਹਿਲਾਂ ਅਤੇ ਹੁਣ ਦੇ ਲਾਭ ਵਿੱਚ ਅੰਤਰ ਦੀ ਗਣਨਾ ਦੀ ਜਾਂਚ ਕਰ ਸਕਦਾ ਹੈ।
ਦਰਅਸਲ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ ਦੇ ਵਿੱਚ ਸ਼ਾਮਲ ਮਹੀਨਾਵਾਰ ਆਮਦਨ ਯੋਜਨਾ ਨਿਵੇਸ਼ਕਾਂ ਨੂੰ ਹਰ ਮਹੀਨੇ ਕਮਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਕੀਮ ਦੇ ਵਿੱਚ ਖਾਤਾਧਾਰਕ ਇੱਕਮੁਸ਼ਤ ਪੈਸੇ ਨਿਵੇਸ਼ ਕਰ ਕੇ ਨਿਯਮਤ ਆਮਦਨ ਕਮਾ ਸਕਦਾ ਹੈ। ਇੱਥੇ ਖਾਤਾਧਾਰਕ ਦਾ ਪੂਰਾ ਨਿਵੇਸ਼ ਸੁਰੱਖਿਅਤ ਰਹੇਗਾ ਅਤੇ ਖਾਤਾਧਾਰਕ 5 ਸਾਲਾਂ ਬਾਅਦ ਪੂਰੀ ਰਕਮ ਕਢਵਾ ਸਕਦਾ ਹੈ। ਇਸ ਵਿੱਚ ਸਿੰਗਲ ਅਤੇ ਸਾਂਝੇ ਦੋਵੇਂ ਖਾਤੇ ਖੋਲ੍ਹਣ ਦੀ ਸਹੂਲਤ ਮਿਲਦੀ ਹੈ। ਇੱਕ ਖਾਤੇ ਰਾਹੀਂ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਦੇ ਵਿੱਚ ਵੱਧ ਤੋਂ ਵੱਧ 9 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਂਝੇ ਖਾਤੇ ਰਾਹੀਂ ਵੱਧ ਤੋਂ ਵੱਧ 15 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।
ਹੁਣ ਜੇ ਖਾਤਾਧਾਰਕ ਪੋਸਟ ਆਫਿਸ ਮਾਸਿਕ ਇਨਕਮ ਸਕੀਮ ਲਈ 15 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 7.1 ਫੀਸਦੀ ਸਾਲਾਨਾ ਵਿਆਜ ਮਿਲੇਗਾ। ਇਸ ਦੇ ਮੁਤਾਬਕ ਸਾਰ ਸਾਂਝੇ ਖਾਤੇ ਵਿੱਚੋਂ ਇੱਕ ਸਾਲ ਦਾ ਕੁੱਲ ਵਿਆਜ 127800 ਰੁਪਏ ਸੀ। ਇਹ ਰਕਮ ਸਾਲ ਦੇ 12 ਮਹੀਨਿਆਂ ਦੇ ਵਿੱਚ ਵੰਡ ਦਿੱਤੀ ਜਾਵੇਗੀ। ਇਸ ਤਰ੍ਹਾਂ ਹਰ ਮਹੀਨੇ ਦਾ ਵਿਆਜ ਲਗਭਗ 10650 ਰੁਪਏ ਬਣਦਾ ਸੀ। ਜਦੋਂ ਕਿ ਇੱਕ ਖਾਤੇ ਰਾਹੀਂ 9 ਲੱਖ ਰੁਪਏ ਜਮ੍ਹਾ ਕਰਨ 'ਤੇ ਮਹੀਨਾਵਾਰ ਵਿਆਜ 5326 ਰੁਪਏ ਅਤੇ ਸਾਲਾਨਾ ਵਿਆਜ 63912 ਰੁਪਏ ਹੋਵੇਗਾ।
ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਦੀ ਮਿਆਦ ਪੂਰੀ ਹੋਣ ਦੀ ਮਿਆਦ 5 ਸਾਲ ਹੈ ਪਰ 5 ਸਾਲ ਤੋਂ ਬਾਅਦ ਇਸ ਨੂੰ ਨਵੀਂ ਵਿਆਜ ਦਰ ਦੇ ਮੁਤਾਬਕ ਅੱਗੇ ਵਧਾਇਆ ਜਾ ਸਕਦਾ ਹੈ। ਇਸ ਸਕੀਮ ਦੇ ਤਹਿਤ ਤੁਹਾਨੂੰ ਬੈਂਕ ਐੱਫ.ਡੀ. ਦੇ ਮੁਕਾਬਲੇ ਬਿਹਤਰ ਰਿਟਰਨ ਦਿੱਤਾ ਜਾ ਰਿਹਾ ਹੈ। ਜੇ ਤੁਸੀਂ ਮਹੀਨਾਵਾਰ ਪੈਸਾ ਨਹੀਂ ਕਢਵਾ ਰਹੇ ਹੋ ਤਾਂ ਇਹ ਤੁਹਾਡੇ ਪੋਸਟ ਆਫਿਸ ਬਚਤ ਖਾਤੇ ਦੇ ਵਿੱਚ ਰਹੇਗਾ ਅਤੇ ਤੁਸੀਂ ਇਸ ਪੈਸੇ ਨੂੰ ਮੂਲ ਰਕਮ ਦੇ ਨਾਲ ਜੋੜ ਕੇ ਹੋਰ ਵਿਆਜ ਹਾਸਲ ਕਰ ਸਕਦੇ ਹੋ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget 2023-24, Interest, Post office, Union minister Nirmla Sitaraman