
ਰਿਲਾਇੰਸ ਨੇ ਮੁੰਬਈ ਵਿਚ ਅਤਿ-ਆਧੁਨਿਕ jio World Drive theatre ਖੋਲ੍ਹਿਆ
ਰਿਲਾਇੰਸ ਦੁਆਰਾ ਟੈਕਨਾਲੋਜੀ, ਸਟਾਈਲ ਅਤੇ ਅਤਿ-ਆਧੁਨਿਕ ਪ੍ਰੀਮੀਅਮ ਸ਼ਾਪਿੰਗ ਮਾਲ ਜੀਓ ਵਰਲਡ ਡਰਾਈਵ ਥੀਏਟਰ ( jio World Drive theatre JWD) ਖੋਲਿਆ ਗਿਆ ਹੈ। ਮੁੰਬਈ ਦੇ ਗਾਹਕਾਂ ਨੂੰ ਵਿਸ਼ਵ-ਪੱਧਰੀ ਅਨੁਭਵ ਪ੍ਰਦਾਨ ਕਰਨ ਲਈ ਬਣਾਇਆ ਗਿਆ ਇਹ ਮਾਲ ਭਾਰਤ ਵਿੱਚ ਸਰਵੋਤਮ ਵਿਸ਼ਵ ਪੱਧਰੀ ਅਨੁਭਵ ਲਿਆਉਣ ਅਤੇ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਕਈ ਨਵੀਨਤਾਕਾਰੀ ਪੇਸ਼ ਕਰੇਗਾ।
ਰਿਲਾਇੰਸ ਕੰਪਨੀ ਗਾਹਕਾਂ ਨੂੰ ਵਿਸ਼ਵ ਪੱਧਰੀ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮਾਲ ਦੀ ਸਥਾਪਨਾ ਭਾਰਤੀਆਂ ਨੂੰ ਦੇਸ਼ ਦੇ ਅੰਦਰ ਅੰਤਰਰਾਸ਼ਟਰੀ ਪੱਧਰ ਦੇ ਸ਼ਾਪਿੰਗ ਮਾਲ ਦੇਣ ਦੇ ਇਰਾਨ ਨਾਲ ਕੀਤੀ ਗਈ। ਮਨੋਰੰਜਨ, ਭੋਜਨ, ਪ੍ਰਚੂਨ, ਸੱਭਿਆਚਾਰ - ਸਭ ਕੁਝ ਉੱਥੇ ਹੈ, ਇਹ ਭਾਰਤ ਦਾ ਪਹਿਲਾ ਅਜਿਹਾ ਅਤਿ-ਆਧੁਨਿਕ ਸ਼ਾਪਿੰਗ ਮਾਲ ਹੈ। (JWD offers a slew of innovative concepts in entertainment, F&B, retail, culture etc) ৷
ਈਸ਼ਾ ਅੰਬਾਨੀ, ਡਾਇਰੈਕਟਰ, ਰਿਲਾਇੰਸ ਰਿਟੇਲ ਨੇ ਕਿਹਾ, “ਜੀਓ ਵਰਲਡ ਡਰਾਈਵ ਨੂੰ ਆਧੁਨਿਕ ਸਮੇਂ ਦੇ ਗਾਹਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਜਿੱਥੇ ਮਜ਼ੇਦਾਰ, ਨਵੀਆਂ ਚੀਜ਼ਾਂ ਸਭ ਕੁਝ ਹਨ। ਜੀਓ ਡਰਾਈਵ-ਇਨ ਥੀਏਟਰ ਨਿਸ਼ਚਿਤ ਤੌਰ 'ਤੇ ਮੁੰਬਈ ਵਾਸੀਆਂ ਲਈ ਨਵੀਂ ਚੀਜ਼ ਹੈ।'
ਜੀਓ ਵਰਲਡ ਡਰਾਈਵ (JWD) ਦਾ ਹਾਲ ਹੀ ਵਿੱਚ ਮੁੰਬਈ ਵਿੱਚ ਵਪਾਰਕ ਹੱਬ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਉਦਘਾਟਨ ਕੀਤਾ ਗਿਆ। ਇਹ 'ਪ੍ਰੀਮੀਅਮ ਰਿਟੇਲ ਡੈਸਟੀਨੇਸ਼ਨ' 16.5 ਏਕੜ ਜ਼ਮੀਨ 'ਤੇ ਬਣਾਇਆ ਗਿਆ ਹੈ। ਦੋਸਤਾਂ ਅਤੇ ਪਰਿਵਾਰ ਨਾਲ ਘੁੰਮਣ ਲਈ ਇਹ ਇੱਕ ਵਧੀਆ ਥਾਂ ਹੈ।
72 ਅੰਤਰਰਾਸ਼ਟਰੀ ਅਤੇ ਭਾਰਤੀ ਬ੍ਰਾਂਡਾਂ ਦੇ ਕੁੱਲ 72 ਆਊਟਲੈੱਟ ਹਨ। ਇਹ ਭੋਜਨ ਅਤੇ ਖਰੀਦਦਾਰੀ ਲਈ ਅੰਤਮ ਮੰਜ਼ਿਲ ਹੈ। ਬਾਂਦਰਾ ਕੁਰਲਾ ਕੰਪਲੈਕਸ ਵਿਖੇ ਜੀਓ ਵਰਲਡ ਡ੍ਰਾਈਵ ਵਿੱਚ ਦੁਨੀਆ ਭਰ ਦੇ 26 ਰਸੋਈ ਆਊਟਲੇਟ, ਮੁੰਬਈ ਦਾ ਪਹਿਲਾ ਰੂਫਟਾਪ ਜੀਓ ਡਰਾਈਵ-ਇਨ ਥੀਏਟਰ, ਓਪਨ ਏਅਰ ਕਮਿਊਨਿਟੀ ਮਾਰਕੀਟ, ਪਾਲਤੂ ਜਾਨਵਰਾਂ ਲਈ ਅਨੁਕੂਲ ਸੇਵਾਵਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।