Home /News /national /

ਆਜ਼ਮ ਖ਼ਾਨ ਖ਼ਿਲਾਫ਼ ਰਾਮਪੁਰ 'ਚ ਉਪ-ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ 'ਤੇ ਇੱਕ ਹੋਰ ਕੇਸ ਦਰਜ

ਆਜ਼ਮ ਖ਼ਾਨ ਖ਼ਿਲਾਫ਼ ਰਾਮਪੁਰ 'ਚ ਉਪ-ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ 'ਤੇ ਇੱਕ ਹੋਰ ਕੇਸ ਦਰਜ

 ਉਪ-ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ 'ਤੇ ਆਜ਼ਮ ਖ਼ਾਨ ਖ਼ਿਲਾਫ਼ 'ਤੇ ਇੱਕ ਹੋਰ ਕੇਸ ਦਰਜ

ਉਪ-ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ 'ਤੇ ਆਜ਼ਮ ਖ਼ਾਨ ਖ਼ਿਲਾਫ਼ 'ਤੇ ਇੱਕ ਹੋਰ ਕੇਸ ਦਰਜ

ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਜ਼ਮ ਖ਼ਾਨ ਖ਼ਿਲਾਫ਼ ਯੂਪੀ ਦੇ ਰਾਮਪੁਰ ਉਪ-ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ ਲਈ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਦੋ ਦਿਨਾਂ ਵਿੱਚ ਉਨ੍ਹਾਂ ਦੇ ਖ਼ਿਲਾਫ਼ ਇਹ ਦੂਜਾ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ 1 ਦਸੰਬਰ ਨੂੰ ਰਾਮਪੁਰ ਆਏ ਸਨ।ਅਖਿਲੇਸ਼ ਯਾਦਵ ਨੇ ਵਿਧਾਨ ਸਭਾ ਉਪ ਚੋਣ 'ਚ ਸਪਾ ਉਮੀਦਵਾਰ ਅਸੀਮ ਰਾਜਾ ਦੇ ਸਮਰਥਨ 'ਚ ਕਿਲਾ ਮੈਦਾਨ 'ਚ ਜਨ ਸਭਾ ਨੂੰ ਸੰਬੋਧਨ ਕੀਤਾ ਸੀ।ਇਸ ਦੌਰਾਨ ਆਜ਼ਮ ਖਾਨ ਨੇ ਇੱਕ ਭਾਸ਼ਣ ਵੀ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਿਆ ਸੀ।

ਹੋਰ ਪੜ੍ਹੋ ...
  • Share this:

ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਜ਼ਮ ਖ਼ਾਨ ਖ਼ਿਲਾਫ਼ ਯੂਪੀ ਦੇ ਰਾਮਪੁਰ ਉਪ-ਚੋਣ ਪ੍ਰਚਾਰ ਦੌਰਾਨ ਭੜਕਾਊ ਭਾਸ਼ਣ ਦੇਣ ਲਈ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਦੋ ਦਿਨਾਂ ਵਿੱਚ ਉਨ੍ਹਾਂ ਦੇ ਖ਼ਿਲਾਫ਼ ਇਹ ਦੂਜਾ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ 1 ਦਸੰਬਰ ਨੂੰ ਰਾਮਪੁਰ ਆਏ ਸਨ।

ਅਖਿਲੇਸ਼ ਯਾਦਵ ਨੇ ਵਿਧਾਨ ਸਭਾ ਉਪ ਚੋਣ 'ਚ ਸਪਾ ਉਮੀਦਵਾਰ ਅਸੀਮ ਰਾਜਾ ਦੇ ਸਮਰਥਨ 'ਚ ਕਿਲਾ ਮੈਦਾਨ 'ਚ ਜਨ ਸਭਾ ਨੂੰ ਸੰਬੋਧਨ ਕੀਤਾ ਸੀ।ਇਸ ਦੌਰਾਨ ਆਜ਼ਮ ਖਾਨ ਨੇ ਇੱਕ ਭਾਸ਼ਣ ਵੀ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਿਆ ਸੀ।

ਇਸ ਮੌਕੇ ਆਜ਼ਮ ਖਾਨ ਨੇ ਕਿਹਾ ਸੀ ਕਿ 'ਮੁੱਖ ਚੋਣ ਕਮਿਸ਼ਨਰ ਸਾਹਿਬ, ਤੁਸੀਂ ਇੱਥੇ ਆ ਕੇ ਵਿਧਾਇਕ ਦਾ ਸਰਟੀਫਿਕੇਟ ਦਿਓ। ਅਸੀਂ ਵੀ ਮੂਰਖਾਂ ਵਾਂਗ ਤਾੜੀਆਂ ਵਜਾਵਾਂਗੇ। ਇਹ ਜ਼ਰੂਰੀ ਹੈ ਕਿ ਤੁਸੀਂ ਖੁਦ ਕੁਝ ਸ਼ਰਾਰਤ ਕਰੋ। ਸਾਨੂੰ ਵੀ ਮੂਰਖ ਬਣਾਉ।' ਇੰਨਾ ਹੀ ਨਹੀਂ ਆਜ਼ਮ ਖਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 'ਓਏ, ਭੰਡਗਿਰੀ ਨਾਲ ਸਿਆਸਤ ਨਹੀਂ ਹੁੰਦੀ।' ਭੰਡ ਗਿਰੀ ਨਾਲ ਦੇਸ਼ ਨਹੀਂ ਚੱਲਦਾ। ਉਨ੍ਹਾਂ ਦੇ ਬਿਆਨ ਦਾ ਵੀਡੀਓ ਹੁਣ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਸਬੰਧੀ ਆਜ਼ਮ ਖਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨਹਿਰੀ ਸੈਕਸ਼ਨ ਦੇ ਜੂਨੀਅਰ ਇੰਜਨੀਅਰ ਅਤੇ ਵੀਡੀਓ ਸਰਵੀਲੈਂਸ ਟੀਮ ਦੇ ਇੰਚਾਰਜ ਸੁਰੇਸ਼ ਕੁਮਾਰ ਸਾਗਰ ਨੇ ਇਸ ਮਾਮਲੇ ਵਿੱਚ ਥਾਣਾ ਸਿਟੀ ਵਿੱਚ ਰਿਪੋਰਟ ਦਰਜ ਕਰਵਾਈ ਹੈ।ਰਿਪੋਰਟ ਆਈਪੀਸੀ ਦੀ ਧਾਰਾ 153 (ਏ), 505 (1) (ਬੀ) ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 ਤਹਿਤ ਲਿਖੀ ਗਈ ਹੈ।

ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਸ਼ੁਕਲਾ ਨੇ ਦਾ ਕਹਿਣਾ ਹੈ ਕਿ ਆਜ਼ਮ ਖ਼ਾਨ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤੋਂ ਇਲਾਵਾ ਸੰਵਿਧਾਨਕ ਸੰਸਥਾਵਾਂ ਦੇ ਖਿਲਾਫ ਝੂਠੀ ਬਿਆਨਬਾਜ਼ੀ ਕਰਨ ਦਾ ਇਲਜ਼ਾਮ ਹੈ, ਇਸੇ ਲਈ ਉਸ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਔਰਤਾਂ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਅਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਵਿੱਚ ਗੰਜ ਥਾਣੇ ਵਿੱਚ ਆਜ਼ਮ ਖਾਨ ਦੇ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਸੀ। ਹੁਣ ਤੱਕ ਆਜ਼ਮ ਖਾਨ ਦੇ ਖਿਲਾਫ ਬਕਾਇਆ ਮਾਮਲਿਆਂ ਦੀ ਗਿਣਤੀ 95 ਹੋ ਚੁੱਕੀ ਹੈ।

Published by:Shiv Kumar
First published:

Tags: Election commission, Samajwadi Party, Uttar Pardesh