ਸਾਧਵੀ ਯੌਨ ਸ਼ੋਸ਼ਣ ਅਤੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੁੜ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੂੰ ਹੁਣ ਜਦੋਂ ਪੈਰੋਲ ਮਿਲ ਗਈ ਹੈ ਤਾਂ ਉਸ ਨੇ ਜੇਲ੍ਹ ਵਿੱਚੋਂ ਬਾਹਰ ਆਉਂਦੇ ਹੀ ਆਪਣੇ ਸਮਰਥਕਾਂ ਨੂੰ ਵੀਡੀਓ ਸੰਦੇਸ਼ ਵੀ ਜਾਰੀ ਕਰ ਦਿੱਤਾ। ਪੈਰੋਲ 'ਤੋਂ ਬਾਅਦ ਰਾਮ ਰਹੀਮ ਦਾ ਇਹ ਪਹਿਲਾਂ ਵੀਡੀਓ ਸਾਹਮਣੇ ਆਇਆ ਹੈ।ਜਦੋਂ ਰਾਮ ਰਹੀਮ ਬਾਗਪਤ ਪਹੁੰਚਿਆ ਤਾਂ ਉਸ ਨੇ ਆਪਣੇ ਸ਼ਰਧਾਲੂਆਂ ਦੇ ਨਾਂਅ ਸੁਨੇਹਾ ਦਿੱਤਾ ਅਤੇ ਕਿਹਾ 'ਮੈਂ ਯੂਪੀ 'ਚ ਹਾਂ, ਤੁਸੀਂ ਆਪਣੇ ਘਰਾਂ 'ਚ ਹੀ ਰਹਿਣਾ ਅਤੇ ਇਹ ਵੀ ਕਿਹਾ ਕਿ ਡੇਰਾ ਪ੍ਰਬੰਧਨ ਦੇ ਹੁਕਮਾਂ ਦੀ ਪਾਲਨਾ ਕਰਦੇ ਰਹੋ ਅਤੇ ਕੋਈ ਭਗਦੜ ਜਾਂ ਮਨਮਰਜ਼ੀ ਨਹੀਂ ਕਰਨੀ।
ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਅੰਸ਼ੁਲ ਛੱਤਰਪਤੀ ਨੇ ਕਿਹਾ ਕਿ ਉਸ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਬੜੀ ਮਿਹਨਤ ਨਾਲ ਸਲਾਖ਼ਾ ਦੇ ਪਿੱਛੇ ਪਹੁੰਚਾਇਆ ਸੀ।ਅੰਸ਼ੁਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਇਹ ਵੀ ਕਿਹਾ ਕਿ ਰਾਮ ਰਹੀਮ ਨੂੰ ਰਾਹਤ ਦੇਣ ਨਾਲ ਸਰਕਾਰ ਦੀ ਮਨਸ਼ਾ 'ਤੇ ਸਵਾਲ ਉੱਠਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਖਦਸ਼ਾ ਜਤਾਇਆ ਕਿ ਇਸ ਪਿੱਛੇ ਡੇਰੇ ਦੀ ਵੱਡੀ ਸਾਜ਼ਿਸ ਹੋ ਸਕਦੀ ਹੈ।
ਤੁਹਾਨੂੰ ਦਸ ਦਈਏ ਕਿ ਸਵੇਰੇ ਕਰੀਬ 8.50 ਵਜੇ ਡੇਰਾ ਮੁਖੀ ਦਾ ਕਾਫਿਲਾ ਬਰਵਾਨਾ ਦੇ ਡੇਰਾ ਆਸ਼ਰਮ ਪਹੁੰਚਿਆ।ਡੇਰਾ ਮੁਖੀ ਨੂੰ ਪੈਰੋਲ ਮਿਲਣ ਦੀ ਪੁਸ਼ਟੀ ਮਗਰੋਂ ਡੇਰਾ ਆਸ਼ਰਮ ਬਰਵਾਨਾ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਸਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਡੇਰਾ ਮੁਖੀ ਰਾਾਮ ਰਹੀਮ ਇਸ ਵਾਰ ਬਰਵਾਨਾ ਵਿੱਚ ਹੀ ਦੀਵਾਲੀ ਮਨਾਉਣਗੇ। ਜ਼ਿਕਰਯੋਗ ਹੈ ਕਿ ਸਿਰਸਾ ਡੇਰ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਅਤੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।ਇਸ ਤੋਂ ਪਹਿਲਾਂ ਡੇਰਾ ਮੁਖੀ 17 ਜੂਨ ਨੂੰ ਵੀ 30 ਦਿਨ ਦੀ ਪੈਰੋਲ ਲੈ ਕੇ ਬਰਵਾਨਾ ਆਸ਼ਰਮ ਆਇਆ ਸੀ। ਇਸ ਵਾਰ ਡੇਰਾ ਮੁਖੀ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bail, Gurmeet Ram Rahim, Haryana, Manoharlal Khattar