ਸਿੱਖ ਕਤਲੇਆਮ 84: ਐਸਆਈਟੀ ਨੇ ਸੁਪਰੀਮ ਕੋਰਟ ਨੂੰ ਸੀਲ ਬੰਦ ਲਿਫਾਫੇ ’ਚ ਸੌਂਪੀ ਰਿਪੋਰਟ

News18 Punjabi | News18 Punjab
Updated: November 29, 2019, 6:04 PM IST
ਸਿੱਖ ਕਤਲੇਆਮ 84: ਐਸਆਈਟੀ ਨੇ ਸੁਪਰੀਮ ਕੋਰਟ ਨੂੰ ਸੀਲ ਬੰਦ ਲਿਫਾਫੇ ’ਚ ਸੌਂਪੀ ਰਿਪੋਰਟ
ਸਿੱਖ ਕਤਲੇਆਮ 84: ਐਸਆਈਟੀ ਨੇ ਸੁਪਰੀਮ ਕੋਰਟ ਨੂੰ ਸੀਲ ਬੰਦ ਲਿਫਾਫੇ ’ਚ ਸੌਂਪੀ ਰਿਪੋਰਟ

ਸੁਪਰੀਮ ਕੋਰਟ ਵਿਚ 1984 ਸਿੱਖ ਕਤਲੇਆਮ ਮਾਮਲੇ ਬਾਰੇ ਜਸਟਿਸ ਐਨਐਸ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਨੇ ਸੀਲਬੰਦ ਲਿਫਾਫੇ ਵਿਚ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ਉਤੇ ਸੁਪਰੀਮ ਕੋਰਟ 2 ਹਫਤੇ ਬਾਅਦ ਵਿਚਾਰ ਕਰੇਗਾ। ਇਸ ਤੋਂ ਪਹਿਲਾਂ 186 ਕੇਸਾਂ ਨੂੰ ਸੀਬੀਆਈ ਨੇ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਸਟਿਸ ਢੀਂਗਰਾ ਕਮਿਸ਼ਨ ਦਾ ਗਠਨ ਕੀਤਾ ਸੀ।   

  • Share this:

ਸੁਪਰੀਮ ਕੋਰਟ ਵੱਲੋਂ ਗਠਤ ਐਸਆਈਟੀ ਨੂੰ ਉਨ੍ਹਾਂ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਤੇ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਪੂਰੀ ਜਾਂਚ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਬੰਦ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੋ ਹਫ਼ਤਿਆਂ ਬਾਅਦ ਫੈਸਲਾ ਲਵੇਗੀ ਕਿ ਇਸ ਨੂੰ ਜਨਤਕ ਕਰਨਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਸ 'ਚ ਕਿੰਨੇ ਕੇਸ ਹਨ ਜੋ ਮੁੜ ਖੋਲ੍ਹੇ ਜਾਣਗੇ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੀਂ ਦਿੱਲੀ 'ਚ ਦੰਗੇ ਹੋਏ ਸੀ, ਜਿਸ ਵਿਚ ਸਿੱਖਾਂ ਦਾ ਵੱਡੀ ਗਿਣਤੀ ਵਿਚ ਕਤਲੇਆਮ ਹੋਇਆ ਸੀ।
Loading...
First published: November 29, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...