Home /News /national /

ਕਿਤੇ ਤੁਹਾਨੂੰ ਵੀ ਤਾਂਂ ਨਹੀਂ ਲਗਾਈ ਜਾ ਰਹੀ ਨਕਲੀ ਵੈਕਸੀਨ! ਕੇਂਦਰ ਨੇ ਦੱਸਿਆ ਕਿਵੇਂ ਕਰੋ ਪਛਾਣ

ਕਿਤੇ ਤੁਹਾਨੂੰ ਵੀ ਤਾਂਂ ਨਹੀਂ ਲਗਾਈ ਜਾ ਰਹੀ ਨਕਲੀ ਵੈਕਸੀਨ! ਕੇਂਦਰ ਨੇ ਦੱਸਿਆ ਕਿਵੇਂ ਕਰੋ ਪਛਾਣ

ਕਿਤੇ ਤੁਹਾਨੂੰ ਵੀ ਤਾਂਂ ਨਹੀਂ ਲਾਈ ਜਾ ਰਹੀ ਨਕਲੀ ਵੈਕਸੀਨ! ਕੇਂਦਰ ਨੇ ਦੱਸਿਆ ਕਿਵੇਂ ਪਛਾਣ (ਸੰਕੇਤਕ ਫੋਟੋ)

ਕਿਤੇ ਤੁਹਾਨੂੰ ਵੀ ਤਾਂਂ ਨਹੀਂ ਲਾਈ ਜਾ ਰਹੀ ਨਕਲੀ ਵੈਕਸੀਨ! ਕੇਂਦਰ ਨੇ ਦੱਸਿਆ ਕਿਵੇਂ ਪਛਾਣ (ਸੰਕੇਤਕ ਫੋਟੋ)

 • Share this:
  ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਕੋਰੋਨਾ ਵੈਕਸੀਨ ਨੂੰ ਇੱਕ ਉੱਤਮ ਸੁਰੱਖਿਆ ਉਪਾਵਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦੇਣ ਲਈ ਮੁਹਿੰਮ (Corona Vaccine Program) ਤੇਜ਼ ਕੀਤੀ ਹੋਈ ਹੈ।

  ਇੱਕ ਪਾਸੇ ਜਿੱਥੇ ਕੋਰੋਨਾ ਵੈਕਸੀਨ ਮੁਹਿੰਮ ਨੂੰ ਤੇਜ਼ ਕਰਨ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਨਕਲੀ ਵੈਕਸੀਨ ਦੇ ਕਾਰੋਬਾਰ ਦਾ ਵੀ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਵਿੱਚ ਨਕਲੀ ਵੈਕਸੀਨ ਪਾਈ ਗਈ ਹੈ, ਜਿਸ ਦੇ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਜਾਅਲੀ ਟੀਕੇ ਦੇ ਬਾਰੇ ਵਿਚ ਸੁਚੇਤ ਕੀਤਾ ਹੈ।

  ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਨਕਲੀ ਟੀਕਿਆਂ ਦੇ ਆਉਣ ਦੀ ਖਬਰ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਅਜਿਹੇ ਬਹੁਤ ਸਾਰੇ ਮਾਪਦੰਡਾਂ ਬਾਰੇ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਟੀਕਾ ਅਸਲੀ ਹੈ ਜਾਂ ਨਕਲੀ ਹੈ।

  ਕੇਂਦਰ ਨੇ ਇਸ ਸਬੰਧੀ ਸਾਰੀਆਂ ਰਾਜ ਸਰਕਾਰਾਂ ਨੂੰ ਪੱਤਰ ਵੀ ਲਿਖਿਆ ਹੈ। ਚਿੱਠੀ ਦੇ ਜ਼ਰੀਏ ਰਾਜਾਂ ਨੂੰ ਕੋਵੈਕਸੀਨ, ਕੋਵੀਸ਼ੀਲਡ ਅਤੇ ਸਪੁਤਨਿਕ-ਵੀ ਕੋਰੋਨਾ ਵੈਕਸੀਨ ਬਾਰੇ ਕਈ ਪ੍ਰਕਾਰ ਦੀ ਜਾਣਕਾਰੀ ਦਿੱਤੀ ਗਈ ਹੈ। ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਇਹ ਪਤਾ ਲਗਾਉਣਾ ਅਸਾਨ ਹੋਵੇਗਾ ਕਿ ਇਹ ਟੀਕਾ ਅਸਲੀ ਹੈ ਜਾਂ ਨਕਲੀ।

  ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੇਸ਼ ਵਿਚ ਸਿਰਫ ਤਿੰਨ ਕੋਰੋਨਾ ਟੀਕੇ ਲਗਾਏ ਜਾ ਰਹੇ ਹਨ। ਨਕਲੀ ਅਤੇ ਅਸਲੀ ਟੀਕੇ ਦੀ ਪਛਾਣ ਲੇਬਲ, ਰੰਗ, ਬ੍ਰਾਂਡ, ਨਾਮ ਆਦਿ ਦੁਆਰਾ ਕੀਤੀ ਜਾ ਸਕਦੀ ਹੈ...

  Cowishield
  SII ਦਾ ਪ੍ਰੋਡਕਟ ਲੇਬਲ ਗੂੜ੍ਹੇ ਹਰੇ ਰੰਗ ਵਿੱਚ ਹੋਵੇਗਾ
  ਬ੍ਰਾਂਡ ਦਾ ਨਾਮ ਟ੍ਰੇਡ ਮਾਰਕ ਦੇ ਨਾਲ (COVISHIELD) ਲਿਖਿਆ ਦਿਖਾਈ ਦੇਵੇਗਾ
  ਇਸ 'ਤੇ CGS NOT FOR SALE ਵੀ ਲਿਖਿਆ ਹੋਵੇਗਾ

  ਕੋਵੈਕਸੀਨ
  ਲੇਬਲ ਉਤੇ Invisible UV ਹੈਲਿਕਸ ਲੱਗਾ ਹੈ। ਇਹ ਲੇਬਲ ਸਿਰਫ ਯੂਵੀ ਲਾਈਟ ਦੇ ਹੇਠਾਂ ਵੇਖਿਆ ਜਾ ਸਕਦਾ ਹੈ
  - ਲੇਬਲ ਕਲੇਮ ਡਾਟਸ ਦੇ ਵਿਚਕਾਰ ਛੋਟੇ ਅੱਖਰਾਂ ਵਿੱਚ COVAXIN ਲਿਖਿਆ ਹੈ
  ਕੋਵੈਕਸੀਨ ਵਿਚ ‘X’ ਦੋ ਰੰਗਾਂ ਵਿੱਚ ਦਿਖਾਈ ਦਿੰਦਾ ਹੈ, ਇਸ ਨੂੰ ਗ੍ਰੀਨ ਫੋਇਲ ਇਫੈਕਟ ਕਹਿੰਦੇ ਹਨ

  ਸਪੁਤਨਿਕ- ਵੀ
  ਸਪੂਤਨਿਕ-ਵੀ ਟੀਕਾ ਰੂਸ ਵਿਚ ਸਥਿਤ ਦੋ ਪਲਾਂਟ 'ਤੇ ਤਿਆਰ ਕੀਤਾ ਗਿਆ ਹੈ। ਇਸ ਲਈ ਦੋਵਾਂ ਦੇ ਲੇਬਲ ਵੱਖਰੇ ਹਨ, ਹਾਲਾਂਕਿ ਜਾਣਕਾਰੀ ਦੋਵਾਂ ਵਿੱਚ ਇੱਕੋ ਜਿਹੀ ਹੈ, ਸਿਰਫ ਫਰਕ ਨਿਰਮਾਤਾ ਦਾ ਹੈ।
  ਰੂਸ ਤੋਂ ਹੁਣ ਤੱਕ ਭੇਜੇ ਗਏ ਸਾਰੇ ਟੀਕਿਆਂ ਵਿੱਚੋਂ ਸਿਰਫ 5 ਐਮਪੂਲ ਦੇ ਪੈਕਟਾਂ ਵਿੱਚ ਇੱਕ ਲੇਬਲ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ, ਸਾਰੇ ਪੈਕੇਟ ਰੂਸੀ ਵਿੱਚ ਲਿਖੇ ਗਏ ਹਨ
  Published by:Gurwinder Singh
  First published:

  Tags: China coronavirus, Corona, Corona vaccine, Coronavirus

  ਅਗਲੀ ਖਬਰ