ਦੇਸ਼ ਭਰ ਵਿੱਚ ਫੌਜ ਦੀ ਭਰਤੀ ਦੀ ਪ੍ਰੀਖਿਆ ਰੱਦ, ਪੇਪਰ ਲੀਕ ਮਾਮਲੇ ਵਿੱਚ ਦੋ ਸਾਬਕਾ ਸੈਨਿਕਾਂ ਸਮੇਤ 3 ਗ੍ਰਿਫ਼ਤਾਰ

News18 Punjabi | News18 Punjab
Updated: March 1, 2021, 11:25 AM IST
share image
ਦੇਸ਼ ਭਰ ਵਿੱਚ ਫੌਜ ਦੀ ਭਰਤੀ ਦੀ ਪ੍ਰੀਖਿਆ ਰੱਦ, ਪੇਪਰ ਲੀਕ ਮਾਮਲੇ ਵਿੱਚ ਦੋ ਸਾਬਕਾ ਸੈਨਿਕਾਂ ਸਮੇਤ 3 ਗ੍ਰਿਫ਼ਤਾਰ
ਦੇਸ਼ ਭਰ ਵਿੱਚ ਫੌਜ ਦੀ ਭਰਤੀ ਦੀ ਪ੍ਰੀਖਿਆ ਰੱਦ, ਪੇਪਰ ਲੀਕ ਮਾਮਲੇ ਵਿੱਚ ਦੋ ਸਾਬਕਾ ਸੈਨਿਕਾਂ ਸਮੇਤ 3 ਗ੍ਰਿਫ਼ਤਾਰ( ਫਾਈਲ ਫੋਟੋ)

Army Recruitment Exam Leak: ਪੁਲਿਸ ਅਨੁਸਾਰ ਮੁਲਜ਼ਮ ਨੇ ਫੌਜ ਵਿੱਚ ਭਰਤੀ ਹੋਣ ਦਾ ਵਾਅਦਾ ਕੀਤਾ ਸੀ। ਅਤੇ ਉਨ੍ਹਾਂ ਤੋਂ 2 ਤੋਂ 3 ਲੱਖ ਰੁਪਏ ਦੀ ਮੰਗ ਕੀਤੀ। ਫਿਲਹਾਲ, ਸੈਨਾ ਨੇ ਨਿਯੁਕਤੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਫੌਜ ਨੇ ਪ੍ਰਸ਼ਨ ਪੱਤਰ ਲੀਕ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਨਰਲ ਡਿਊਟੀ (general duty)  ਦੇ ਜਵਾਨਾਂ ਲਈ ਰਾਸ਼ਟਰੀ ਪੱਧਰ ‘ਤੇ ਭਰਤੀ ਲਈ ਲਈ ਜਾਣ ਵਾਲੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਪੁਣੇ ਦੇ ਦੋ ਸਾਬਕਾ ਸੈਨਿਕਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿੰਟ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ, ਅਧਿਕਾਰੀ ਨੇ ਕਿਹਾ ਕਿ ਪੁਣੇ ਦੀ ਸਥਾਨਕ ਪੁਲਿਸ ਨਾਲ ਚਲਾਈ ਗਈ ਸਾਂਝੀ ਮੁਹਿੰਮ ( joint operation) ਦੌਰਾਨ ਸੈਨਿਕਾਂ ਦੀ ਭਰਤੀ ਲਈ ਸਾਂਝੀ ਦਾਖਲਾ ਪ੍ਰੀਖਿਆ (Common Entrance Examination)  ਲਈ ਪ੍ਰਸ਼ਨ ਪੱਤਰ ਲੀਕ ਹੋਣ ਦਾ ਇਕ ਮਾਮਲਾ ਸਾਹਮਣੇ ਆਇਆ ਸੀ।

ਨਿਊਜ਼ ਏਜੰਸੀ ANI ਦੀ ਰਿਪੋਰਟ ਦੇ ਅਨੁਸਾਰ, ਐਤਵਾਰ ਨੂੰ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਪੁਣੇ ਸ਼ਹਿਰ ਦੀ ਭਾਰਤੀ ਫੌਜ ਦੀ ਮਿਲਟਰੀ ਇੰਟੈਲੀਜੈਂਸ ਅਤੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਦੋ ਸਾਬਕਾ ਸੈਨਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਮ ਅਲੀ ਅਖਤਰ (Ali Akhtar) ਅਤੇ ਮਹਿੰਦਰ ਸੋਨਾਵਨੇ (Mahendra Sonavane) ਹਨ। ਤੀਜੇ ਦੋਸ਼ੀ ਦਾ ਨਾਮ ਅਜ਼ਾਦ ਖਾਨ ਹੈ।

ਪੁਲਿਸ ਸ਼ਿਕਾਇਤ ਦੇ ਅਨੁਸਾਰ ਦੋਸ਼ੀ ਐਤਵਾਰ ਨੂੰ ਪੁਣੇ ਵਿੱਚ ਹੋਣ ਜਾ ਰਹੀ ਭਾਰਤੀ ਫੌਜ ਦੀ ਭਰਤੀ ਪ੍ਰੀਖਿਆ ਲੀਕ ਕਰਨ ਜਾ ਰਹੇ ਸਨ। ਪੁਲਿਸ ਅਨੁਸਾਰ ਮੁਲਜ਼ਮ ਨੇ ਫੌਜ ਵਿੱਚ ਭਰਤੀ ਹੋਣ ਦਾ ਵਾਅਦਾ ਕੀਤਾ ਸੀ। ਅਤੇ ਉਨ੍ਹਾਂ ਤੋਂ 2 ਤੋਂ 3 ਲੱਖ ਰੁਪਏ ਦੀ ਮੰਗ ਕੀਤੀ। ਫਿਲਹਾਲ, ਸੈਨਾ ਨੇ ਨਿਯੁਕਤੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ।
Published by: Sukhwinder Singh
First published: March 1, 2021, 11:23 AM IST
ਹੋਰ ਪੜ੍ਹੋ
ਅਗਲੀ ਖ਼ਬਰ