ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਇਲਾਕੇ ਵਿੱਚ ਭਾਰਤੀ ਸੈਨਾ ਨੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (BAT) ਦੇ ਦੋ ਕਮਾਂਡੋਆਂ ਨੂੰ ਮਾਰ ਦਿੱਤਾ। ਸੈਨਾ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਭਾਵਿਤ ਬੈਟ ਕੰਮਾਂਡੋ ਐਲਓਸੀ ਪਾਰ ਕਰਨ ਦੀ ਫਿਰਾਕ ਵਿੱਚ ਸੀ ਪਰ ਸੈਨਾ ਨੇ ਬੈਟ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ।
ਸੈਨਾ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਅਸਲ ਸਥਿਤੀ ਦਾ ਪਤਾ ਲਗਾਉਣ ਲਈ ਸੰਘਣੇ ਜੰਗਲਾਂ ਤੇ ਮੁਸ਼ਕਿਲ ਚੜ੍ਹਾਈ ਕਰਨ ਵਾਲੇ ਇਲਾਕਿਆਂ ਵਿੱਚ ਲੰਬੇ ਸਮੇਂ ਤੱਕ ਚੱਲੇ ਖੋਜ ਅਭਿਆਨ ਨੂੰ ਚਲਾਇਆ ਜਿਸ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਘੁਸਪੈਠੀਏ ਪਾਕਿਸਤਾਨੀ ਸੈਨਾ ਦੇ ਜਵਾਨ ਹਨ ਤੇ ਉਨ੍ਹਾਂ ਕੋਲ ਵੱਡੀ ਗਿਣਤੀ ਵਿੱਚ ਯੁੱਧ ਦਾ ਸਾਮਾਨ ਬਰਾਮਦ ਹੋਇਆ ਹੈ। ਸੈਨਾ ਦੇ ਇੱਕ ਮੁੱਖ ਬੁਲਾਰੇ ਨੇ ਕਿਹਾ, 'ਐਤਵਾਰ ਨੂੰ ਤੜਕੇ ਨੌਗਾਮ ਸੈਕਟਰ ਵਿੱਚ ਨਿਯੰਤਰਣ ਰੇਖਾ ਦਾ ਕੋਲ ਬੈਟ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰ ਦਿੱਤਾ ਗਿਆ।'
ਸੈਨਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਘੁਸਪੈਠੀਆਂ ਨੇ ਪਾਕਿਸਤਾਨੀ ਸੈਨਾ ਦੀ ਤਰ੍ਹਾਂ ਡਰੈਸ ਪਾਈ ਹੋਈ ਸੀ। ਨਾਲ ਹੀ ਉਨ੍ਹਾਂ ਕੋਲ ਜੋ ਸਾਮਾਨ ਸੀ, ਉਸ 'ਤੇ ਪਾਕਿਸਤਾਨ ਦਾ ਨਿਸ਼ਾਨ ਵੀ ਸੀ। ਰਿਕਵਰੀ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਭਾਰਤੀ ਸੈਨਾ ਉੱਤੇ ਕੋਈ ਵੱਡਾ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਨ। ਸੈਨਾ ਵੱਲੋਂ ਅੱਗੇ ਕਿਹਾ ਗਿਆ ਕਿ ਅਸੀਂ ਪਾਕਿਸਤਾਨ ਨੂੰ ਕਹਾਂਗੇ ਕਿ ਉਹ ਇਨ੍ਹਾਂ ਦੀਆਂ ਲਾਸ਼ਾਂ ਨੂੰ ਵਾਪਿਸ ਲੈ ਜਾਵੇ ਕਿਉਂਖਿ ਇਨ੍ਹਾਂ ਘੁਸਪੈਠੀਆਂ ਨੂੰ ਪਾਕਿਸਤਾਨ ਤੋਂ ਪੂਰਾ ਸਮਰਥਨ ਪ੍ਰਾਪਤ ਸੀ।
ਸੈਨਾ ਨੇ ਕਿਹਾ ਕਿ ਘੁਸਪੈਠੀਆਏ ਆਈਈਡੀ, ਅੱਗ ਲਗਾਉਣ ਵਾਲੀ ਸਮੱਗਰੀ, ਹਥਿਆਰਾਂ ਤੇ ਗੋਲਾ-ਬਾਰੂਦ ਤੋਂ ਲੈਸ ਸਨ, ਅਜਿਹੀ ਆਸ਼ੰਕਾ ਜਤਾਈ ਗਈ ਹੈ ਕਿ ਉਹ ਨੌਗਾਮ ਸੈਕਟਰ ਵਿੱਚ ਭਾਰਤੀ ਸੈਨਾ ਉੱਤੇ ਕੋਈ ਭੀਸ਼ਣ ਹਮਲਾ ਕਰਨ ਦੀ ਫਿਰਾਕ ਵਿੱਚ ਸਨ। ਸੈਨਾ ਦੀ ਚੌਕਸੀ ਕਾਰਣ ਘੁਸਪੈਠੀਆਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਕਰ ਦਿੱਤਾ ਗਿਆ। ਨਵੇਂ ਸਾਲ ਤੋਂ ਠੀਕ ਪਹਿਲਾਂ ਸੈਨਾ ਨੇ ਜਵਾਬੀ ਕਾਰਵਾਈ ਕੀਤੀ ਹੈ। ਸੈਨਾ ਦੇ ਅਧਿਕਾਰੀਆਂ ਨੇ ਸੈਨਿਕਾਂ ਦੀ ਹਿੰਮਤ ਤੇ ਦ੍ਰਿੜਤਾ ਦੀ ਸਰਾਹਨਾ ਕੀਤੀ ਹੈ। ਬੁਲਾਰੇ ਨੇ ਕਿਹਾ, 'ਐਲਓਸੀ ਉੱਤੇ ਸਖ਼ਤ ਨਜ਼ਰ ਰੱਖਣ ਤੇ ਪਾਕਿਸਤਾਨ ਦੇ ਅਜਿਹੇ ਹਰ ਇੱਕ ਨਾਪਾਕ ਮਨਸੂਬਿਆਂ ਨੂੰ ਨਾਕਾਮਯਾਬ ਕਰਨ ਲਈ ਭਾਰਤੀ ਸੈਨਾ ਵਚਨਬੱਧ ਹੈ।'
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: India, Pakistan, Terror, Terrorism