Home /News /national /

ਸਿਰਸਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਸਿਰਸਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

 • Share this:

  ਪੰਚਕੂਲਾ ਪੁਲਿਸ ਦੀ SIT ਵੱਲੋਂ ਵਿਪਾਸਨਾ ਖਿਲਾਫ਼ ਛਾਪੇਮਾਰੀ


  ਪੰਚਕੂਲਾ: ਪਿਛਲੇ ਸਾਲ ਪੰਚਕੂਲਾ ਵਿੱਚ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫ਼ੈਲੀ ਹਿੰਸਾ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। ਆਪਣੇ ਖਿਲਾਫ਼ ਵਾਰੰਟ ਜਾਰੀ ਹੁੰਦਿਆਂ ਹੀ ਵਿਪਾਸਨਾ ਵੀ ਰੂਪੋਸ਼ ਹੋ ਗਈ ਹੈ। ਪੰਚਕੂਲਾ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਵੱਲੋਂ ਦੋ ਵਾਰ ਛਾਪੇਮਾਰੀ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲੀ।

  ਸੋਮਵਾਰ ਨੂੰ ਵੀ SIT ਨੇ ਡੇਰੇ ਵਿੱਚ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਹਰ ਉਸ ਥਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਉਸ ਦੇ ਹੋਣ ਦੀ ਸੰਭਾਵਨਾ ਹੈ। ਪੰਚਕੂਲਾ ਪੁਲਿਸ ਨੂੰ ਸ਼ੱਕ ਹੈ ਕਿ ਵਿਪਾਸਨਾ ਕੋਲ ਹਿੰਸਾ ਤੋਂ ਇਲਾਵਾ ਡੇਰੇ ਨਾਲ ਸਬੰਧਤ ਹੋਰ ਕਈ ਰਾਜ਼ ਹਨ। ਡੇਰੇ ਦੀ ਹਾਰਡ ਡਿਸਕ ਦੇ ਬਾਰੇ ਵਿਪਾਸਨਾ ਕੋਲੋਂ ਪੁਛਗਿੱਛ ਕੀਤੀ ਜਾਣੀ ਹੈ। ਵਿਪਾਸਨਾ ਦੇ ਕਰਨਾਲ ਸਥਿਤ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ ਪਰ ਉਸ ਦਾ ਸੁਰਾਗ ਨਹੀਂ ਮਿਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਪਾਸਨਾ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

  ਕਾਬਿਲੇਗੌਰ ਹੈ ਕਿ ਵਿਪਾਸਨਾ ਨੂੰ ਪੁਲਿਸ ਵੱਲੋਂ ਲਗਭਗ 4 ਵਾਰ ਨੋਟਿਸ ਦਿੱਤਾ ਗਿਆ ਜਿਸ ਵਿੱਚ ਉਹ ਸਿਰਫ਼ ਇੱਕ ਹੀ ਵਾਰ ਪੁਛਗਿੱਛ ਵਿੱਚ ਸ਼ਾਮਲ ਹੋਈ। ਸੂਤਰਾਂ ਮੁਤਾਬਕ ਵਿਪਾਸਨਾ ਦੇ ਖਿਲਾਫ਼ ਪੁਲਿਸ ਨੂੰ ਕਈ ਸਬੂਤ ਮਿਲੇ ਹਨ ਜਿਸ ਵਿਚ 17 ਅਗਸਤ ਨੂੰ ਸਿਰਸਾ ਵਿੱਚ ਹੋਈ ਮੀਟਿੰਗ 'ਚ ਉਸ ਦੇ ਸ਼ਾਮਿਲ ਹੋਣ ਦੀ ਗੱਲ ਅਹਿਮ ਹੈ।

  First published:

  Tags: Dera, Dera Sacha Sauda, Gurmeet Ram Rahim, Vipassna Insan