Home /News /national /

Art Of Living In Ukraine: ਯੂਕਰੇਨ `ਚ ਫ਼ਸੇ ਭਾਰਤੀ ਵਿਦਿਆਰਥੀਆਂ ਦਾ ਸਹਾਰਾ ਬਣੀ ਆਰਟ ਆਫ਼ ਲਿਵਿੰਗ ਸੰਸਥਾ

Art Of Living In Ukraine: ਯੂਕਰੇਨ `ਚ ਫ਼ਸੇ ਭਾਰਤੀ ਵਿਦਿਆਰਥੀਆਂ ਦਾ ਸਹਾਰਾ ਬਣੀ ਆਰਟ ਆਫ਼ ਲਿਵਿੰਗ ਸੰਸਥਾ

ਆਰਟ ਆਫ਼ ਲਿਵਿੰਗ ਨੇ ਹੁਣ ਤੱਕ ਪੂਰੇ ਯੂਰਪ ਵਿੱਚ ਭਾਰਤੀ ਵਿਦਿਆਰਥੀਆਂ ਸਮੇਤ 4122 ਸ਼ਰਨਾਰਥੀਆਂ ਨੂੰ ਸ਼ਾਮਲ ਕੀਤਾ ਹੈ। ਹੁਣ ਤੱਕ ਸੰਸਥਾ ਦੀ ਹੈਲਪਲਾਈਨ ਨੂੰ ਸ਼ਰਨਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 7668 ਕਾਲਾਂ ਪ੍ਰਾਪਤ ਹੋਈਆਂ ਹਨ; 6000 ਮੈਡੀਕਲ ਕਿੱਟਾਂ ਅਤੇ 23,612 ਖਾਣਾ ਮੁਹੱਈਆ ਕਰਵਾਇਆ ਗਿਆ ਹੈ।

ਹੋਰ ਪੜ੍ਹੋ ...
 • Share this:

  ਗਲੋਬਲ ਮਾਨਵਤਾਵਾਦੀ ਸੰਗਠਨ, ਆਰਟ ਆਫ਼ ਲਿਵਿੰਗ (Art Of Living) ਭਾਰਤੀ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਰੂਸ ਯੂਕਰੇਨ ਜੰਗ `ਚ ਫ਼ਸੇ ਹਰ ਇਨਸਾਨ ਲਈ ਵਰਦਾਨ ਸਾਬਤ ਹੋ ਰਹੀ ਹੈ। ਸੰਸਥਾ ਦੇ ਸ਼ਰਨਾਰਥੀ ਕੈਂਪ `ਚ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਹੈ, ਜਿੱਥੇ ਉਨ੍ਹਾਂ ਨੂੰ ਖਾਣਾ ਪਾਣੀ ਤੋਂ ਲੈਕੇ ਹਰ ਮੁੱਢਲੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

  ਦਸ ਦਈਏ ਕਿ ਸੰਸਥਾ ਵੱਲੋਂ ਯੂਰੋਪ ਦੇ ਉਨ੍ਹਾਂ ਦੇਸ਼ਾਂ ਵਿੱਚ ਇਹ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਥੋਂ ਯੂਕਰੇਨ ਛੱਡਣ ਲਈ ਲੋਕਾਂ ਸਰਹੱਦਾਂ ਪਾਰ ਕਰ ਰਹੇ ਹਨ। ਇਨ੍ਹਾਂ ਵਿੱਚ  ਹੰਗਰੀ ਪੋਲੈਂਡ, ਰੋਮਾਨੀਆ, ਸਲੋਵਾਕੀਆ, ਯੂਕਰੇਨ, ਬੁਲਗਾਰੀਆ ਅਤੇ ਜਰਮਨੀ ਵਰਗੇ ਦੇਸ਼ ਸ਼ਾਮਲ ਹਨ।

  ਆਰਟ ਆਫ਼ ਲਿਵਿੰਗ ਨੇ ਹੁਣ ਤੱਕ ਪੂਰੇ ਯੂਰਪ ਵਿੱਚ ਭਾਰਤੀ ਵਿਦਿਆਰਥੀਆਂ ਸਮੇਤ 4122 ਸ਼ਰਨਾਰਥੀਆਂ ਨੂੰ ਸ਼ਾਮਲ ਕੀਤਾ ਹੈ। ਹੁਣ ਤੱਕ ਸੰਸਥਾ ਦੀ ਹੈਲਪਲਾਈਨ ਨੂੰ ਸ਼ਰਨਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 7668 ਕਾਲਾਂ ਪ੍ਰਾਪਤ ਹੋਈਆਂ ਹਨ; 6000 ਮੈਡੀਕਲ ਕਿੱਟਾਂ ਅਤੇ 23,612 ਖਾਣਾ ਮੁਹੱਈਆ ਕਰਵਾਇਆ ਗਿਆ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਗਲੋਬਲ ਮਾਨਵਤਾਵਾਦੀ ਨੇਤਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ "ਸਾਰੀ ਮਦਦ ਉਪਲਬਧ ਕਰਵਾਈ ਜਾ ਰਹੀ ਹੈ ਅਤੇ ਸਾਰੇ ਯੂਰਪ ਤੋਂ ਸਾਡੇ ਵਲੰਟੀਅਰ ਯੂਕਰੇਨ ਤੋਂ ਭੱਜ ਰਹੇ ਸ਼ਰਨਾਰਥੀਆਂ ਅਤੇ ਭਾਰਤੀ ਵਿਦਿਆਰਥੀਆਂ ਦੇ ਨਾਲ ਹਨ। ਉਨ੍ਹਾਂ ਨੂੰ ਭੋਜਨ, ਪਾਣੀ, ਰਿਹਾਇਸ਼ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।"

  ਉਨ੍ਹਾਂ ਨੇ ਅੱਗੇ ਜਾਣਕਾਰੀ ਦਿਤੀ ਕਿ ਸੈਂਕੜੇ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਪੋਲੈਂਡ ਅਤੇ ਹੰਗਰੀ, ਰੋਮਾਨੀਆ, ਸਲੋਵਾਕੀਆ ਅਤੇ ਬੁਲਗਾਰੀਆ ਤੋਂ ਬਚਾਇਆ ਗਿਆ ਹੈ। ਇਸ ਦੇ ਨਾਲ ਹੀ ਹੰਗਰੀ ਪੋਲੈਂਡ, ਰੋਮਾਨੀਆ, ਸਲੋਵਾਕੀਆ, ਯੂਕਰੇਨ, ਬੁਲਗਾਰੀਆ ਅਤੇ ਜਰਮਨੀ ਵਿੱਚ ਆਰਟ ਆਫ਼ ਲਿਵਿੰਗ ਵਾਲੰਟੀਅਰ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਸਮੇਤ ਯੂਕਰੇਨ ਤੋਂ ਭੱਜ ਰਹੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਹਰਕਤ ਵਿੱਚ ਆਏ ਹਨ।

  ਹੰਗਰੀ ਵਿੱਚ, ਆਰਟ ਆਫ਼ ਲਿਵਿੰਗ ਨੇ 150 ਤੋਂ ਵੱਧ ਲੋਕਾਂ ਲਈ ਆਸਰਾ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਕੀਵ ਅਤੇ ਖਾਰਕੋਵ ਦੇ ਅਧਿਆਪਕਾਂ ਅਤੇ ਵਲੰਟੀਅਰਾਂ ਨੇ 1200 ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਟਰਾਂਸਪੋਰਟ ਲੱਭਣ ਅਤੇ ਸਰਹੱਦ ਪਾਰ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ।

  ਇਸ ਦੇ ਨਾਲ ਹੀ ਸੰਸਥਾ ਵੱਲੋਂ ਕਿਸੇ ਵੀ ਐਮਰਜੈਂਸੀ ਹਾਲਾਤ ਲਈ ਫ਼ੋਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾ ਦੀ ਮਦਦ ਨਾਲ ਵਿਦਿਆਰਥੀ ਜਾਂ ਕੌਈ ਵੀ ਮਦਦ ਚਾਹੁਣ ਵਾਲਾ ਵਿਅਕਤੀ ਸੰਪਰਕ ਕਰਕੇ ਮਦਦ ਲੈ ਸਕਦਾ ਹੈ। ਕਿਰਪਾ ਕਰਕੇ ਇਨ੍ਹਾਂ ਨੰਬਰਾਂ `ਤੇ ਸੰਪਰਕ ਕੀਤਾ ਜਾਵੇ:

  ਪੂਰੇ ਯੂਰਪ ਵਿੱਚ ਆਰਟ ਆਫ਼ ਲਿਵਿੰਗ ਕੇਂਦਰ ਯੂਕਰੇਨੀ ਸ਼ਰਨਾਰਥੀਆਂ ਲਈ ਖੁੱਲ੍ਹੇ ਹਨ

  ਹੈਲਪਲਾਈਨ ਨੰਬਰ +31631975328

  ਹੰਗਰੀ, ਪੋਲੈਂਡ, ਰੋਮਾਨੀਆ, ਸਲੋਵਾਕੀਆ, ਯੂਕਰੇਨ, ਬੁਲਗਾਰੀਆ, ਜਰਮਨੀ

  Published by:Amelia Punjabi
  First published:

  Tags: Art Of Living, Russia, Russia Ukraine crisis, Russia-Ukraine News, Sri Sri Ravi Shankar, Ukraine