ਵਿਜੈ ਮਾਲਿਆ ਨੇ ਬੁਰੀ ਫਸਾਈ ਮੋਦੀ ਸਰਕਾਰ, ਕੀਤਾ ਇਹ ਵੱਡਾ ਖੁਲਾਸਾ

News18 Punjab
Updated: September 12, 2018, 10:48 PM IST
ਵਿਜੈ ਮਾਲਿਆ ਨੇ ਬੁਰੀ ਫਸਾਈ ਮੋਦੀ ਸਰਕਾਰ, ਕੀਤਾ ਇਹ ਵੱਡਾ ਖੁਲਾਸਾ
News18 Punjab
Updated: September 12, 2018, 10:48 PM IST
ਵਿਜੈ ਮਾਲਿਆ ਦੇ ਇਕ ਦਾਅਵੇ ਨੇ ਨਰਿੰਦਰ ਮੋਦੀ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। ਮਾਲਿਆ ਦਾ ਦਾਅਵਾ ਹੈ ਕਿ ਉਹ ਵਿਦੇਸ਼ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ। ਦੂਜੇ ਪਾਸੇ ਅਰੁਣ ਜੇਤਲੀ ਨੇ ਮਾਲਿਆ ਦੇ ਇਸ ਬਿਆਨ ਨੂੰ ਰੱਦ ਕਰ ਦਿੱਤਾ ਹੈ। ਲੰਡਨ 'ਚ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਬਾਹਰ ਮਾਲਿਆ ਨੇ ਬਿਆਨ ਦਿੱਤਾ ਕਿ ਉਹ ਬੈਂਕਾਂ ਦਾ ਬਕਾਇਆ ਕਰਜ਼ ਚੁਕਾਉਣ ਲਈ ਤਿਆਰ ਸੀ ਅਤੇ ਜੇਤਲੀ ਨਾਲ ਸੈਟਲਮੈਂਟ ਲਈ ਮੁਲਾਕਾਤ ਕਰਨੀ ਸੀ, ਪਰ ਬੈਂਕਾਂ ਨੇ ਇਸ ਸੈਟਲਮੈਂਟ 'ਤੇ ਸਵਾਲ ਖੜ੍ਹੇ ਕੀਤੇ।

ਮਾਲਿਆ ਨੇ ਇਕ ਸਵਾਲ ਦੇ ਜਵਾਬ 'ਚ ਪੱਤਰਕਾਰਾਂ ਨੂੰ ਕਿਹਾ, "ਮੈਂ ਭਾਰਤ ਤੋਂ ਜਨੇਵਾ ਪਹਿਲਾਂ ਤੋਂ ਤੈਅ ਮੀਟਿੰਗ ਲਈ ਆਇਆ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਸੀ।" ਸ਼ਰਾਬ ਦੇ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਦੇ ਕਰੀਬ 9 ਕਰੋੜ ਰੁਪਏ ਦੇ ਬਕਾਏਦਾਰ ਵਿਜੇ ਮਾਲਿਆ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 2016 'ਚ ਭਾਰਤ ਛੱਡਣ ਤੋਂ ਪਹਿਲਾਂ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮਿਲਿਆ ਸੀ। ਮਾਲਿਆ ਲੰਡਨ ਦੀ ਇੱਕ ਅਦਾਲਤ 'ਚ ਹਵਾਲਗੀ ਮਾਮਲੇ 'ਚ ਸੁਣਵਾਈ ਲਈ ਆਇਆ ਸੀ। ਭਾਰਤੀ ਏਜੰਸੀਆਂ ਨੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ ਹੈ।

ਵੈਸਮਿੰਸਟਰ ਕੋਰਟ ਵਿੱਚ ਮਾਲਿਆ ਨੇ ਇਕ ਸਵਾਲ ਦੇ ਜਵਾਬ 'ਚ ਪੱਤਰਕਾਰਾਂ ਨੂੰ ਕਿਹਾ, "ਮੈਂ ਭਾਰਤ ਤੋਂ ਜਨੇਵਾ ਪਹਿਲਾਂ ਤੋਂ ਤੈਅ ਮੀਟਿੰਗ ਲਈ ਆਇਆ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨਾ ਮੁਲਾਕਾਤ ਕੀਤੀ ਸੀ।" ਹਾਲਾਂਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਲਿਆ ਦੇ ਦਾਅਵੇ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ 'ਫੈਕਚੂਅਲ ਸਿਚੂਏਸ਼ਨ' ਦੇ ਸਿਰਲੇਖ ਨਾਲ ਫੇਸਬੁੱਕ 'ਤੇ ਇੱਕ ਪੋਸਟ ਲਿਖੀ ਅਤੇ ਕਿਹਾ ਕਿ ਮਾਲਿਆ ਦੇ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ। ਮਾਲਿਆ ਨੇ ਦਾਅਵਾ ਕੀਤਾ, "ਇਹ ਪਹਿਲਾਂ ਤੋਂ ਤੈਅ ਮੀਟਿੰਗ ਸੀ ਅਤੇ ਬੈਂਕਾਂ ਦੇ ਸੈਟਲਮੈਂਟ ਬਾਰੇ ਉਨ੍ਹਾਂ ਵੱਲੋਂ ਮੁੜ ਪੇਸ਼ਕਸ਼ ਕੀਤੀ। ਇਹੀ ਸੱਚਾਈ ਹੈ।" ਜਦੋਂ ਮਾਲਿਆ ਕੋਲੋਂ ਇਹ ਪੁੱਛਿਆ ਗਿਆ ਕਿ ਭਾਰਤ ਦੇ ਵਿੱਤ ਮੰਤਰੀ ਨਾਲ ਉਨ੍ਹਾਂ ਮੁਲਾਕਾਤ ਕਿੱਥੇ ਹੋਈ ਸੀ ਤਾਂ ਉਨ੍ਹਾਂ ਨੇ ਕਿਹਾ, "ਮੈਂ ਤੁਹਾਨੂੰ ਕਿਉਂ ਦੱਸਾਂ। ਇਹ ਪੁੱਛ ਕੇ ਮੈਨੂੰ ਪ੍ਰੇਸ਼ਾਨ ਨਾ ਕਰੋ।"
ਵਿਜੈ ਮਾਲਿਆ ਨੇ ਬੁਰੀ ਫਸਾਈ ਮੋਦੀ ਸਰਕਾਰ, ਕੀਤਾ ਇਹ ਵੱਡਾ ਖੁਲਾਸਾ


ਅਰੁਣ ਜੇਤਲੀ ਨੇ ਮਾਲਿਆ ਵੱਲੋਂ ਲਾਏ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਜੇਤਲੀ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਉਹ ਕਦੇ ਵੀ ਮਾਲਿਆ ਨੂੰ ਨਹੀਂ ਮਿਲੇ। ਦੂਜੇ ਪਾਸੇ ਕਾਂਗਰਸ ਨੇ ਮਾਲਿਆ ਦੇ ਇਸ ਇਲਜ਼ਾਮ ਤੋਂ ਬਾਅਦ ਬੜੇ ਗੰਭੀਰ ਇਲਜ਼ਾਮ ਲਾਏ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਮੋਦੀ ਸਰਕਾਰ ਨੂੰ ਚੌਕੀਦਾਰ ਦੀ ਥਾਂ 'ਤੇ ਘਪਲੇਬਾਜ਼ਾਂ ਦਾ ਹਿੱਸੇਦਾਰ ਦੱਸਿਆ ਹੈ। ਕੇਜਰੀਵਾਲ ਨੇ ਵੀ ਇਸ ਮਾਮਲੇ 'ਤੇ ਟਵੀਟ ਕਰਦਿਆਂ ਵਿੱਤ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ। ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਉਹ ਮਿਲੇ ਸਨ ਤਾਂ ਉਨ੍ਹਾਂ ਇਹ ਗੱਲ ਕਿਉਂ ਲੁਕਾਈ। ਕੇਜਰੀਵਾਲ ਨੇ ਮੋਦੀ 'ਤੇ ਵੀ ਦੋਸ਼ ਲਾਇਆ ਕਿ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇਸ਼ ਛੱਡਣ ਤੋਂ ਪਹਿਲਾਂ ਪੀਐਮ ਨਾਲ ਮਿਲ ਕੇ ਗਿਆ ਸੀ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...